ਹਰੋਲੀ/ਊਨਾ, 5 ਨਵੰਬਰ (ਰਾਜਵੀਰ ਚੋਪੜਾ):- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਕਲਾਂ ਵਿਖੇ ਦੀਵਾਲੀ ਦੇ ਪਵਿੱਤਰ ਤਿਉਹਾਰ ਦੇ ਮੌਕੇ ਵਿਦਿਆਰਥੀਆਂ ਲਈ ਦੀਵੇ ਸਜਾਉਣ, ਕਾਰਡ ਬਣਾਉਣ ਅਤੇ ਰੰਗੋਲੀ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਸਿਰਜਣਾਤਮਕ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਦੀਵੇ ਸਜਾਉਣ ਦੇ ਜੂਨੀਅਰ ਵਿੰਗ ਮੁਕਾਬਲੇ ਵਿੱਚ ਕ੍ਰਿਤਿਕਾ (ਅੱਠਵੀਂ ਜਮਾਤ) ਨੇ ਪਹਿਲਾ, ਰੁਹਾਨੀ ਸ਼ਰਮਾ ਅਤੇ ਸਮਰ (ਛੇਵੀਂ ਜਮਾਤ) ਨੇ ਸਾਂਝੇ ਤੌਰ 'ਤੇ ਦੂਜਾ ਅਤੇ ਮਹਿਕ (ਸੱਤਵੀਂ ਜਮਾਤ) ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸੀਨੀਅਰ ਵਿੰਗ ਵਿੱਚ ਵੰਸ਼ਿਕਾ (ਦਸਵੀਂ ਜਮਾਤ) ਨੇ ਪਹਿਲਾ, ਅਨੀਤਾ (ਗਿਆਰਵੀਂ ਜਮਾਤ) ਨੇ ਦੂਜਾ ਅਤੇ ਨਿਹਾਰਿਕਾ (ਨੌਵੀਂ ਜਮਾਤ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਕਾਰਡ ਬਣਾਉਣ ਦੇ ਮੁਕਾਬਲੇ ਵਿੱਚ ਸ੍ਰਿਸ਼ਟੀ (ਦਸਵੀਂ ਜਮਾਤ) ਨੇ ਪਹਿਲਾ, ਹਰਿਓਮ (ਨੌਵੀਂ ਜਮਾਤ) ਨੇ ਦੂਜਾ ਅਤੇ ਸ਼ਿਵਾਂਗੀ (ਦਸਵੀਂ ਜਮਾਤ) ਨੇ ਤੀਜਾ ਸਥਾਨ ਹਾਸਲ ਕੀਤਾ।
ਰੰਗੋਲੀ ਮੁਕਾਬਲੇ ਵਿੱਚ ਗਾਂਧੀ ਹਾਊਸ ਅਤੇ ਪਟੇਲ ਹਾਊਸ ਨੇ ਸਾਂਝੇ ਤੌਰ 'ਤੇ ਪਹਿਲਾ, ਭਗਤ ਸਿੰਘ ਹਾਊਸ ਨੇ ਦੂਜਾ ਅਤੇ ਟੈਗੋਰ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮੀਨਾਕਸ਼ੀ ਗੁਪਤਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਾਰੇ ਬੱਚਿਆਂ ਤੇ ਸਟਾਫ਼ ਮੈਂਬਰਾਂ ਨੂੰ ਦੀਵਾਲੀ ਦੀਆਂ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਵਿਦਿਆਰਥੀਆਂ ਨੂੰ ਤਿਉਹਾਰਾਂ ਰਾਹੀਂ ਆਪਣੀ ਸਿਰਜਣਾਤਮਕਤਾ ਅਤੇ ਸੱਭਿਆਚਾਰਕ ਪਰੰਪਰਾਵਾਂ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸਟਾਫ਼ ਮੈਂਬਰਾਂ ਵਿੱਚ ਰਣਜੀਤ ਸਿੰਘ, ਮੋਨਿਕਾ ਜੈਨ, ਸਾਧਨਾ, ਅਰੁਣ ਪਾਠਕ, ਜਸਬੀਰ ਸਿੰਘ, ਅਨਵਰ ਖਾਨ, ਜੋਗਿੰਦਰ ਪਾਲ, ਨਰਿੰਦਰ ਸਿੰਘ, ਰਜਨੀ ਸ਼ਰਮਾ, ਗਗਨ ਕੌਂਡਲ, ਸ਼ਿਵਾਨੀ, ਆਸ਼ਾ, ਮਨੋਜ, ਅਭਿਲਾਸ਼ਾ, ਸੀਮਾ, ਹਰਜੀਤ ਕੌਰ ਅਤੇ ਪੂਜਾ ਸ਼ਰਮਾ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ।
