ਪਟਿਆਲਾ 07 ਜਨਵਰੀ:- ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਦੇ ਬੈਨਰ ਹੇਠ ਇੱਥੇ ਸਰਕਾਰੀ ਮਾਤਾ ਕੁਸ਼ਲਿਆ ਹਸਪਤਾਲ ਵਿਚਲੇ ਕੱਚਿਆਂ ਤੇ ਪੱਕਿਆਂ, ਚੌਥਾ ਦਰਜਾ ਮੁਲਾਜਮਾਂ ਵਲੋਂ ਚਿਰਾ ਤੋਂ ਲਮਕਾ ਅਵਸਥਾ ਵਿੱਚ ਮੰਗਾਂ ਨੂੰ ਲੈ ਕੇ ਸਖਤ ਫੰਡ ਦੇ ਬਾਵਜੂਦ ਵੀ ਮੇਨਗੇਟ ਅੱਗੇ ਰੋਸ ਮਈ ਰੈਲੀ ਕੀਤੀ। ਜਿਸ ਵਿੱਚ ਮੁੱਖ ਤੌਰ ਤੇ ਮੰਗ ਸੀ ਕਿ ਹਸਪਤਾਲ ਵਿੱਚ ਲੰਮੇ ਸਮੇਂ ਤੋਂ ਲਗਾਤਾਰ ਕੰਮ ਕਰ ਰਹੇ ਆਊਟ ਸੋਰਸ ਕਰਮੀਆਂ ਨੂੰ ਮਾਨਯੋਗ ਉੱਚ ਅਦਾਲਤਾਂ ਦੇ ਫੈਸਲਿਆਂ ਦੇ ਸਨਮੁੱਖ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤੀ ਜਾਵੇ, ਠੇਕੇਦਾਰੀ ਪ੍ਰਥਾ ਖਤਮ ਕਰਕੇ ਕਰਮੀਆਂ ਨੂੰ ਹਸਪਤਾਲ ਵਿੱਚ ਪੱਕੇ ਤੌਰ ਤੇ ਖਪਾਇਆ ਜਾਵੇ ਅਤੇ ਰੈਗੂਲਰ ਕੀਤਾ ਜਾਵੇ।
ਪਹਿਚਾਨ ਕਾਰਡ ਬਣਾਏ ਜਾਣ, ਕੰਮ ਦਾ ਸਮਾਂ ਸੀਮਤ ਕੀਤਾ ਜਾਵੇ, ਸੀਨੀਆਰਤਾ ਲਿਸਟਾਂ ਤਿਆਰ ਕੀਤੀਆਂ ਜਾਣ, ਸਫਾਈ ਸੇਵਕਾਂ ਵਾਰਡ ਅਟੈਂਡੈਂਟਾਂ ਤੇ ਚੌਕੀਦਾਰਾਂ ਦੀਆਂ ਰੈਗੂਲਰ ਭਰਤੀ ਕੀਤੀ ਜਾਵੇ ਤਾਂ ਜ਼ੋ ਮੌਜੂਦਾ ਕਰਮੀਆਂ ਤੇ ਕੰਮ ਦਾ ਬੋਝ ਘਟ ਸਕੇ, ਹਸਪਤਾਲ ਵਿਚਲਿਆਂ ਇਮਾਤਰਾਂ ਤੇ ਕੰਮ ਨੂੰ ਵੇਖਦੇ ਹੋਏ, ਇਹ ਰੈਗੂਲਰ ਭਰਤੀ ਕੀਤੀ ਜਾਵੇ। ਰੈਲੀ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਮਾਨਯੋਗ ਸਿਹਤ ਮੰਤਰੀ ਨਾਲ ਮਿਤੀ 22—12—2025 ਨੂੰ ਮੀਟਿੰਗ ਦੌਰਾਨ ਸਿਹਤ ਵਿਭਾਗ ਵਿੱਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਆਊਟ ਸੋਰਸ ਕਰਮੀਆਂ ਦੇ ਹਲਾਤਾਂ ਬਾਰੇ ਜਾਣੂ ਕਰਵਾਇਆ ਤੇ ਮਾਨਯੋਗ ਉੱਚ ਅਦਾਲਤਾਂ ਫੈਸਲੇ ਲਾਗੂ ਕਰਨ, ਬਰਾਬਰ ਕੰਮ ਬਰਾਬਰ ਤਨਖਾਹਾਂ ਲਾਗੂ ਕਰਨ ਤੇ ਠੇਕੇਦਾਰੀ ਪ੍ਰਥਾ ਖਤਮ ਕਰਨ ਤੇ ਸੇਵਾ ਨਿਯਮਤ ਕਰਨ ਲਈ ਯੂਨੀਅਨ ਵਲੋਂ ਇੱਕ ਵਿਸਥਾਰ ਪੂਰਵਕ ਮੈਮੋਰੰਡਮ ਦਿੱਤਾ ਗਿਆ ਅਤੇ ਤਨਖਾਹ ਸਮੇਂ ਸਿਰ ਜਾਰੀ ਕਰਨ ਦਾ ਅਤੇ ਐਟੀ ਲਾਰਵਾ (ਬਰਿਡਿੰਗ) ਵਰਕਰਾਂ ਦੀਆਂ ਮੰਗਾਂ ਵੀ ਸ਼ਾਮਲ ਸਨ।
ਮੰਤਰੀ ਵਲੋਂ ਮੰਗ ਤੇ ਅਮਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਸਨ ਪਰੰਤੂ ਹੁਣ ਤੱਕ ਸਬੰਧਤ ਅਧਿਕਾਰੀਆਂ ਵਲੋਂ ਕਿਸੇ ਵੀ ਮੰਗ ਤੇ ਅਮਲ ਨਹੀਂ ਕੀਤਾ ਗਿਆ। ਇਹਨਾਂ ਕਿਹਾ ਕਿ ਮਿਤੀ 26 ਜਨਵਰੀ ਮਾਨਯੋਗ ਰਾਜਪਾਲ ਪਟਿਆਲਾ ਵਿਖੇ ਝੰਡਾ ਲਹਿਰਾਉਣ ਲਈ ਉਹਨਾਂ ਨੂੰ ਝੰਡਾ ਮਾਰਚ ਕਰਕੇ ਇੱਕ ਯਾਦ ਪੱਤਰ ਦਿੱਤਾ ਜਾਵੇਗਾ।
ਇਹ ਕਿ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਮੁਲਾਜਮਾਂ, ਪੈਨਸ਼ਨਰਾਂ, ਪੁਰਾਣੀ ਪੈਨਸ਼ਨ ਬਹਾਲੀ, ਸਕੀਮ ਵਰਕਰਾਂ ਅਤੇ ਕੰਟਰੈਕਟ / ਆਊਟ ਸੋਰਸ / ਦਿਹਾੜੀਦਾਰ ਸਮੇਤ ਪਾਰਟ ਟਾਇਮ, ਨਗਰ ਨਿਗਮ, ਨਗਰ ਕੌਂਸਲਰ ਵਿਚਲੇ ਸਫਾਈ ਸੇਵਕਾਂ, ਸੀਵਰਮੈਨਾਂ ਦੀਆਂ ਅਣਦੇਖੀ ਕਰ ਰਹੀ ਹੈ ਤੇ ਮਿਡ—ਡੇ—ਮੀਲ ਵਰਕਰਾਂ, ਸਕੂਲਾਂ ਵਿੱਚ ਸਫਾਈ ਸੇਵਕ 3000 ਰੁਪਏ ਤੇ ਚੌਕੀਦਾਰ 5000 ਰੁਪਏ ਤੇ ਰਖਣਾ ਇੱਕ ਸਮਾਜਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ ਤੇ ਸਰਕਾਰ ਨੇ ਮੁਲਾਜਮ ਜਥੇਬੰਦੀਆਂ ਨਾਲ ਗੱਲਬਾਤ ਦੇ ਦਰਵਾਜੇ ਬੰਦ ਕੀਤੇ ਹੋਏ ਹਨ ਆਦਿ ਇਸ਼ੂ ਸ਼ਾਮਲ ਹੋਣਗੇ।
ਅੱਜ ਦੇ ਆਗੂ ਹਾਜਰ ਸਨ ਉਹਨਾਂ ਵਿੱਚ ਸਰਵ ਸ੍ਰੀ ਰਾਮ ਲਾਲ ਰਾਮਾ, ਸ਼ਿਵ ਚਰਨ, ਪ੍ਰੇਮ ਕੁਮਾਰ, ਰਾਜੇਸ਼ ਕੁਮਾਰ, ਮੋਦ ਨਾਥ ਸ਼ਰਮਾ, ਦਰਸ਼ੀ ਕਾਂਤ, ਅਜੈ ਕੁਮਾਰ, ਸਤਿਨਰਾਇਣ ਗੋਨੀ, ਧਰਮਿੰਦਰ ਕੁਮਾਰ, ਲਖਵੀਰ ਸਿੰਘ, ਦਿਆ ਸ਼ੰਕਰ, ਪ੍ਰਕਾਸ਼ ਸਿੰਘ ਲੁਬਾਣਾ, ਸੁਖਦੇਵ ਸਿੰਘ, ਸੁਨੀਤਾ, ਮੀਨੂੰ, ਸੁਭਾਸ਼, ਕਮਲੇਸ਼ (ਗੋਨੀ), ਨਥਨੀ, ਰੋਹਿਤ ਆਦਿ ਹਾਜਰ ਸਨ।
ਸਰਕਾਰੀ ਮਾਤਾ ਕੁਸ਼ਲਿਆ ਹਸਪਤਾਲ ਵਿਚਲੇ ਚੌਥਾ ਦਰਜਾ ਮੁਲਾਜਮਾਂ ਕੱਚਿਆਂ ਤੇ ਪੱਕਿਆਂ ਵੱਲੋਂ ਹਸਪਤਾਲ ਗੇਟ ਅੱਗੇ ਕੀਤੀ ਰੋਸ ਰੈਲੀ
