ਊਨਾ, 17 ਅਕਤੂਬਰ:- ਗਗਰੇਟ ਉਪਮੰਡਲ ਅਧੀਨ ਪੈਂਦੇ ਘਨਾਰੀ ਪਿੰਡ ਵਿੱਚ ਚੰਗਾ ਬਸਤੀ ਸੜਕ ਮਾਰਗ (ਕਿਲੋਮੀਟਰ 0/0 ਤੋਂ 2/0 ਤੱਕ) 18 ਅਕਤੂਬਰ ਤੋਂ 17 ਨਵੰਬਰ ਤੱਕ 30 ਦਿਨਾਂ ਲਈ ਆਵਾਜਾਈ ਵਾਸਤੇ ਅਸਥਾਈ ਤੌਰ ’ਤੇ ਬੰਦ ਰਹੇਗਾ। ਇਸ ਦੌਰਾਨ ਆਵਾਜਾਈ ਨੂੰ ਘਨਾਰੀ-ਨੰਗਲ ਜਰਿਆਲਾਂ ਰੋਡ ਰਾਹੀਂ ਮੋੜਿਆ ਜਾਵੇਗਾ।
ਊਨਾ ਦੇ ਡਿਪਟੀ ਕਮਿਸ਼ਨਰ ਜਤਿਨ ਲਾਲ ਨੇ ਇਸ ਸਬੰਧੀ ਮੋਟਰ ਵਹੀਕਲ ਐਕਟ, 1988 ਦੀਆਂ ਧਾਰਾਵਾਂ 115 ਅਤੇ 116 ਤਹਿਤ ਹੁਕਮ ਜਾਰੀ ਕੀਤੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੜਕ ’ਤੇ ਲੋੜੀਂਦੇ ਉਸਾਰੀ ਕਾਰਜਾਂ ਨੂੰ ਤੇਜ਼ੀ ਅਤੇ ਸੁਚਾਰੂ ਢੰਗ ਨਾਲ ਪੂਰਾ ਕਰਵਾਉਣ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਸੜਕ ਬੰਦ ਹੋਣ ਬਾਰੇ ਲੋਕਾਂ ਨੂੰ ਸੂਚਿਤ ਕਰਨ ਅਤੇ ਆਵਾਜਾਈ ਦੇ ਬਦਲਵੇਂ ਰਸਤੇ ਦੀ ਜਾਣਕਾਰੀ ਦੇਣ ਲਈ ਅਗਾਊਂ ਸੂਚਨਾ ਬੋਰਡ ਲਗਾਉਣ ਦੇ ਨਿਰਦੇਸ਼ ਦਿੱਤੇ ਹਨ।
