ਪਟਿਆਲਾ, 26 ਦਸੰਬਰ- ਪੰਜਾਬੀ ਯੂਨੀਵਰਸਿਟੀ ਵਿਖੇ 28 ਤੋਂ 30 ਦਸੰਬਰ ਤਕ 'ਇੰਡੀਅਨ ਹਿਸਟਰੀ ਕਾਂਗਰਸ' ਦਾ 83ਵਾਂ ਸੈਸ਼ਨ ਕਰਵਾਇਆ ਜਾ ਰਿਹਾ ਹੈ। ਇਹ ਚੌਥੀ ਵਾਰ ਹੈ ਕਿ 'ਇੰਡੀਅਨ ਹਿਸਟਰੀ ਕਾਂਗਰਸ' ਦਾ ਸੈਸ਼ਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋ ਰਿਹਾ ਹੈ। ਇਸ ਤੋਂ ਪਹਿਲਾਂ 1967, 1998 ਅਤੇ 2011 ਵਿੱਚ ਆਯੋਜਿਤ ਕੀਤਾ ਜਾ ਚੁੱਕਾ ਹੈ। ਇੰਡੀਅਨ ਹਿਸਟਰੀ ਕਾਂਗਰਸ ਦੇ ਸਕੱਤਰ ਪ੍ਰੋ. ਸਈਅਦ ਅਲੀ ਨਦੀਮ ਰੇਜ਼ਾਵੀ ਨੇ ਦੱਸਿਆ ਕਿ ਇੰਡੀਅਨ ਹਿਸਟਰੀ ਕਾਂਗਰਸ ਪੂਰੇ ਦੱਖਣੀ ਏਸ਼ੀਆ ਦੇ ਪੇਸ਼ੇਵਰ ਇਤਿਹਾਸਕਾਰਾਂ ਦੀ ਸਭ ਤੋਂ ਵੱਡੀ ਸੰਸਥਾ ਹੈ। ਇਸਦੀ ਮੈਂਬਰਸ਼ਿਪ ਦੀ ਸੂਚੀ ਹਜ਼ਾਰਾਂ ਵਿੱਚ ਹੈ ਅਤੇ ਇਹ ਲਗਭਗ ਪੂਰੇ ਉਪ ਮਹਾਂਦੀਪ ਨੂੰ ਕਵਰ ਕਰਦੀ ਹੈ।
ਉਨ੍ਹਾਂ ਦੱਸਿਆ ਕਿ 'ਇੰਡੀਅਨ ਹਿਸਟਰੀ ਕਾਂਗਰਸ' ਦੇ ਤਿੰਨ ਦਿਨਾ ਸੈਸ਼ਨ ਵਿੱਚ 6 ਸੈਕਸ਼ਨਾਂ ਤਹਿਤ ਖੋਜ ਪੱਤਰਾਂ ਦੀ ਪੇਸ਼ਕਾਰੀ ਸ਼ਾਮਲ ਹੋਵੇਗੀ। ਉਨ੍ਹਾਂ ਦੱਸਿਆ ਕਿ ਹੁਣ ਤਕ 1037 ਤੋਂ ਵੱਧ ਖੋਜ ਪੱਤਰ ਪ੍ਰਾਪਤ ਹੋਏ ਹਨ ਜੋ ਇਨ੍ਹਾਂ ਤਿੰਨ ਦਿਨਾਂ ਦੌਰਾਨ ਇਨ੍ਹਾਂ ਸੈਸ਼ਨਾਂ ਵਿੱਚ ਪੜ੍ਹੇ ਜਾਣਗੇ। ਇਨ੍ਹਾਂ ਸੈਕਸ਼ਨਾਂ ਤੋਂ ਇਲਾਵਾ 'ਐੱਸ. ਸੀ. ਮਿਸ਼ਰਾ ਮੈਮੋਰੀਅਲ ਲੈਕਚਰ' ਵੀ ਇਸ ਕਾਂਗਰਸ ਦਾ ਹਿੱਸਾ ਹੋਵੇਗਾ ਜੋ ਕਿ , ਪ੍ਰੋ. ਯੋਗੇਸ਼ ਸਨੇਹੀ ਵੱਲੋਂ ਦਿੱਤਾ ਜਾਵੇਗਾ।
ਪੰਜਾਬੀ ਯੂਨੀਵਰਸਿਟੀ ਤੋਂ ਪ੍ਰੋ. ਮੁਹੰਮਦ ਇਦਰੀਸ, ਜੋ ਕਿ ਇਸ ਸੈਸ਼ਨ ਦੇ ਸਥਾਨਕ ਸਕੱਤਰ ਹਨ, ਨੇ ਦੱਸਿਆ ਕਿ 'ਇੰਡੀਅਨ ਹਿਸਟਰੀ ਕਾਂਗਰਸ' ਦਾ ਇਹ ਸੈਸ਼ਨ ਉਸ ਖੇਤਰ ਦੇ ਇਤਿਹਾਸ ਅਤੇ ਸੱਭਿਆਚਾਰ 'ਤੇ ਇੱਕ ਵਿਸ਼ੇਸ਼ ਪੈਨਲ ਵੀ ਰੱਖ ਰਿਹਾ ਹੈ ਜਿੱਥੇ ਕਿ ਇਹ ਆਯੋਜਿਤ ਹੋ ਰਿਹਾ ਹੈ। ਇਸ ਦਾ ਸਿਰਲੇਖ 'ਪੰਜਾਬ: ਅਤੀਤ ਅਤੇ ਵਰਤਮਾਨ' ਹੈ, ਜਿਸ ਵਿੱਚ ਇੱਕ ਦਰਜਨ ਦੇ ਕਰੀਬ ਸਪੀਕਰ ਸ਼ਾਮਿਲ ਹੋਣਗੇ। ਉਦਘਾਟਨੀ ਸਮਾਰੋਹ ਦੌਰਾਨ ਕਈ ਅਵਾਰਡ ਅਤੇ ਇਨਾਮ ਵੀ ਦਿੱਤੇ ਜਾਣਗੇ।
ਪੰਜਾਬੀ ਯੂਨੀਵਰਸਿਟੀ ਵਿਖੇ ਚੌਥੀ ਵਾਰ ਹੋ ਰਹੀ 'ਇੰਡੀਅਨ ਹਿਸਟਰੀ ਕਾਂਗਰਸ' 28 ਤੋਂ
