ਪਟਿਆਲਾ ਮਿਤੀ 19—11—2025:- ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵਲੋਂ ਜੰਗਲਾਤ ਕਾਮਿਆਂ ਦੀਆਂ ਚਿਰਾਂ ਤੋਂ ਲਮਕ ਅਵਸਥਾ ਵਿੱਚ ਚੱਲ ਰਹੀਆਂ ਮੰਗਾਂ ਲੰਮੇ ਸਮੇਂ ਤੋਂ ਕੰਮ ਕਰ ਰਹੇ ਕਾਮਿਆ ਨੂੰ ਕੰਮ ਤੋਂ ਫਾਰਗ ਕਰਨਾ, ਕਈ—ਕਈ ਮਹੀਨੇ ਦੀਆਂ ਤਨਖਾਹਾਂ ਜਾਰੀ ਨਾ ਕਰਨਾ ਅਤੇ ਰੈਗੂਲਰ ਕੀਤੇ ਜਾਣ ਵਾਲੇ ਕਾਮਿਆਂ ਨੂੰ ਆਰਡਰ ਨਾ ਦੇਣਾ ਅਤੇ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਰਹਿ ਗਏ ਕਾਮਿਆਂ ਨੂੰ ਰੈਗੂਲਰ ਨਾ ਕਰਨ ਵਣ ਮੰਡਲ ਅਫਸਰ ਪਟਿਆਲਾ ਵਲੋਂ ਲਗਾਤਾਰ ਮੀਟਿੰਗ ਦੌਰਾਨ ਕੀਤੇ ਗਏ ਫੈਸਲਿਆਂ ਨੂੰ ਲਾਗੂ ਨਾ ਕਰਨ ਦੇ ਰੋਸ ਵਜੋਂ ਯੂਨੀਅਨ ਵਲੋਂ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਗਿਆ।
ਇਸ ਮੌਕੇ ਤੇ ਦਫਤਰ ਅੱਗੇ ਕੀਤੀ ਗਈ ਰੋਸ ਗੇਟ ਰੈਲੀ ਨੁੰ ਸਾਥੀ ਦਰਸ਼ਨ ਸਿੰਘ ਲੁਬਾਣਾ, ਸ੍ਰੀ ਜਗਮੋਹਨ ਸਿੰਘ ਨੋਲੱਖਾ, ਨਾਰੰਗ ਸਿੰਘ, ਸ਼ਿਵ ਚਰਨ, ਬਲਜੀਤ ਬੱਲੀ, ਤਰਲੋਚਨ ਗਿਰ ਮਾੜੂ, ਗੁਰਮੇਲ ਸਿੰਘ ਸਮਾਣਾ, ਬਲਵਿੰਦਰ ਸਿੰਘ ਨਾਭਾ, ਤਰਲੋਚਨ ਮੰਡੋਲੀ, ਸਬਦਲ ਸਿੰਘ, ਆਦਿ ਸ਼ਾਮਲ ਸਨ। ਰੈਲੀ ਦੌਰਾਨ ਆਗੂਆਂ ਨੇ ਐਲਾਨ ਕੀਤਾ ਕਿ ਪੱਕਾ ਧਰਨਾ (ਰੋਸ ਮੋਰਚਾ) ਲਗਾਤਾਰ ਜਾਰੀ ਰਹੇਗਾ ਅਤੇ ਇੱਕ ਰੈਲੀ ਮੋਰਚੇ ਦੇ ਕੈਂਪ ਅੱਗੇ 20 ਨਵੰਬਰ 2025 ਨੂੰ ਕੀਤੀ ਜਾਵੇਗੀ। ਜਿਸ ਦੌਰਾਨ ਅਰਥੀ ਫੂਕ ਰੈਲੀਆਂ ਦਾ ਅਲੈਨ ਵੀ ਕੀਤਾ ਜਾਵੇਗਾ।
ਮੰਗ ਕੀਤੀ ਗਈ ਪੰਜਾਬ ਸਰਕਾਰ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਦੀ ਰੋਸ਼ਨੀ ਵਿੱਚ ਬਰਾਬਰ ਕੰਮ ਬਰਾਬਰ ਤਨਖਾਹ ਦੇਣ ਦਾ ਫੈਸਲਾ ਲਾਗੂ ਕਰੇ ਅਤੇ ਸਰਕਾਰ ਅਤੇ ਅਰਧ ਸਰਕਾਰੀ ਵਿਭਾਗਾਂ ਵਿਚਲੇ ਕੱਚੇ ਕਾਮਿਆਂ ਨੂੰ ਰੈਗੂਲਰ ਕਰੇ। ਠੇਕੇਦਾਰੀ ਪ੍ਰਥਾ ਖਤਮ ਕਰੇ, ਘੱਟੋ—ਘੱਟ ਉਜਰਤਾ 35000/— ਰੁਪਏ ਜਾਰੀ ਕਰੇ। ਧਰਨੇ ਦੌਰਾਨ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਸ ਦੀ ਸਾਰੀ ਜਿੰਮੇਵਾਰੀ ਨਿਰੋਲ ਵਣ ਮੰਡਲ ਅਫਸਰ ਪਟਿਆਲਾ ਦੀ ਹੋਵੇਗੀ।
