ਗੜ੍ਹਸ਼ੰਕਰ- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦੀ ਗਰਾਊਂਡ ਵਿੱਚ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਵੱਲੋ ਕਲੱਬ ਦੇ ਪ੍ਰਧਾਨ ਜਸਵੀਰ ਸਿੰਘ ਰਾਏ ਐਡਵੋਕੇਟ ਦੀ ਅਗਵਾਈ ਹੇਠ 2 ਜੂਨ ਤੋ ਇਹ ਸਮਰ ਕੈਂਪ ਜਾਰੀ ਹੈ। ਇਸ ਕੈਂਪ ਵਿੱਚ 7 ਸਾਲ ਦੀ ਉਮਰ ਤੋ ਲੈ ਕੇ 17 ਸਾਲ ਦੀ ਉਮਰ ਤੱਕ ਭਾਗ ਲੈ ਸਕਦੇ ਹਨ।
ਇਹ ਸਮਰ ਕੈਂਪ 30 ਜੂਨ ਤੱਕ ਜਾਰੀ ਰਹੇਗਾ।ਇਸ ਕੈਂਪ ਵਿਚ ਸਾਮਲ 70 ਖਿਡਾਰੀ ਭਾਗ ਲੈ ਰਹੇ ਹਨ। ਇਹਨਾ ਖਿਡਾਰੀਆ ਨੂੰ ਹਰ ਰੋਜ ਟ੍ਰੇਨਿੰਗ ਤੋ ਬਾਅਦ ਸਾਰਿਆ ਨੂੰ ਰਿਫਰੈਸ਼ਮੈਂਟ ਦਿੱਤੀ ਜਾਂਦੀ ਹੈ। ਇਸ ਮੋਕੇ ਤੇ ਪ੍ਰਬੰਧਕ ਅਵਤਾਰ ਸਿੰਘ ਸੀਹਰਾ, ਜਸਵੀਰ ਸਿੰਘ ਰਾਏ ਕਲੱਬ ਦੇ ਪ੍ਰਧਾਨ, ਰਜਿੰਦਰ ਸਿੰਘ ਛਾਬਲਾ, ਜਸਕਰਨ ਸਿੰਘ, ਪਰਮਜੀਤ ਸਿੰਘ ਪੰਮੀ, ਸਤੀਸ਼ ਕੁਮਾਰ ਸੋਨੀ ਅਤੇ ਕੋਚ ਸਿਪੀਰੀਅਨ ਆਦਿ ਹਾਜ਼ਰ ਸਨ।
ਸਹੀਦੇ ਆਜਮ ਸਰਦਾਰ ਭਗਤ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਵਲੋ ਫੁੱਟਬਾਲ ਸਮਰ ਕੈਂਪ ਜਾਰੀ
