ਰਤੀਆ, 7 ਜਨਵਰੀ:- ਸ.ਸ.ਸ. ਸਮਾਰਟ ਸਕੂਲ ਕੁਲਰੀਆਂ ਵਿਖੇ ਸੱਤ ਰੋਜ਼ਾ ਐਨ.ਐਸ.ਐਸ ਸਪੈਸ਼ਲ ਕੈਂਪ ਦੇ  ਚੌਥੇ ਦਿਨ ਸ਼੍ਰੀ ਗੋਪਾਲ ਚੰਦ ਕੁਲਰੀਆਂ ਸੇਵਾ ਮੁਕਤ ਹਿੰਦੀ ਅਧਿਆਪਕ  ਨੇ ਮੁੱਖ ਬੁਲਾਰੇ ਦੇ ਤੌਰ ਤੇ ਪਹੁੰਚਕੇ  ਵਲੰਟੀਅਰਾਂ ਨੂੰ ਸੰਬੋਧਨ ਕੀਤਾ। ਉਹਨਾਂ ਨੇ  ਰੋਗ ਮੁਕਤ ਤੌਰ ਸਿਹਤਮੰਦ ਜੀਵਨ ਜਿਊਣ ਦੇ ਢੰਗ ਤਰੀਕੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਉਹਨਾਂ ਕੁਦਰਤ ਨਾਲ ਪ੍ਰੇਮ ਕਰਨ ਲਈ ਆਖਿਆ, ਇੱਕਲਾ ਕਿਤਾਬੀ ਗਿਆਨ ਕਾਫ਼ੀ ਨਹੀਂ ਹੁੰਦਾ ਦੇ ਬਾਰੇ ਵਡਮੁੱਲੇ ਵਿਚਾਰ ਵਲੰਟੀਅਰਾਂ ਦੀ ਝੋਲੀ ਪਾਏ। 
ਉਨਾਂ ਨੇ ਸਾਬਕਾ ਰਾਸ਼ਟਰਪਤੀ ਏ.ਪੀ.ਜੀ. ਅਬਦੁਲ ਕਲਾਮ ਦੀ ਉਦਾਹਰਣ ਦਿੰਦੇ ਹੋਏ ਕਿਹਾ ਅਸਫਲਤਾ ਵੱਡੇ ਮੌਕੇ ਪ੍ਰਦਾਨ ਕਰ ਸਕਦੀ ਹੈ। ਇਸ ਦੇ ਨਾਲ ਨਾਲ ਉਹਨਾ ਨੇ ਕਈ ਉੱਘਆਂ ਸ਼ਖਸ਼ੀਅਤਾਂ ਜਿਵੇਂ ਅਮਿਤਾਭ ਬੱਚਨ, ਵਿਰਾਟ ਕੋਹਲੀ, ਸਚਿਨ ਤੰਦੂਲਕਰ ਅੰਬਾਨੀ ਦੀਆਂ ਉਦਾਹਰਨਾਂ ਵੀ ਦਿੱਤੀਆਂ ਜਿਨ੍ਹਾਂ ਨੇ ਅਸਫਲਤਾਵਾਂ ਨੂੰ ਸਫਲਤਾਵਾਂ ਵਿੱਚ ਬਦਲਿਆ। ਅਸਫਲਤਾ ਨੂੰ ਇੱਕ ਚੇਤਾਵਨੀ ਦੇ ਰੂਪ ਵਿੱਚ ਲਓ। ਮੁਸ਼ਕਿਲਾਂ ਤੋਂ ਘਬਰਾਉਣਾ ਨਹੀਂ ਚਾਹੀਦਾ। ਕੁਦਰਤ ਸਾਨੂੰ ਕਈ ਵਾਰ ਵੱਡੇ ਮੌਕਿਆਂ ਲਈ ਚੁਣਦੀ ਹੈ। 
ਸਕੂਲ ਪ੍ਰਿੰਸੀਪਲ ਪਰਮਿੰਦਰ ਸਿੰਘ ਕਟੋਦੀਆ ਦੁਆਰਾ ਮੁੱਖ ਮਹਿਮਾਨ ਨੂੰ ਸਨਮਾਨਿਤ ਕੀਤਾ ਗਿਆ। ਸ਼੍ਰੀ ਗੋਪਾਲ ਚੰਦ ਕੁਲਰੀਆਂ ਨੇ ਸਕੂਲ ਦੀ ਲਾਇਬ੍ਰੇਰੀ ਲਈ ਦੋ ਪੁਸਤਕਾਂ "ਕੂੰਜਾਂ ਕੁਰਲਾਉਂਦੀਆਂ” ਕਹਾਣੀ-ਸੰਗ੍ਰਹਿ ਭੇਟ ਕੀਤੀਆਂ। ਅਧਿਆਪਕ ਪਰਗਟ ਸਿੰਘ (ਅਜ਼ੀਜ਼ ਸਰੋਏ) ਉੱਘੇ ਨਾਵਲਕਾਰ ਨੇ ਕੈਂਪ ਵਿੱਚ ਉਚੇਚੇ ਤੌਰ ਤੇ ਪਹੁੰਚ ਕੇ ਵਲੰਟੀਅਰਾਂ ਨੂੰ ਸਾਹਿਤ ਨਾਲ ਜੁੜਨ ਦੀ ਮਹੱਤਤਾ ਬਾਰੇ ਦੱਸਿਆ ਅਤੇ ਆਪਣੀਆੱ ਸਾਹਿਤਕ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ। 
ਕੁਲਜੀਤ ਪਾਠਕ ਨੇ ਪਹੁੰਚੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ। ਇਸ ਸਮੇਂ ਮੈਡਮ ਰਿਤੂ ਰਾਜ, ਦੇਸਰਾਜ ਸਿੰਘ, ਅਮਰੀਕ ਸਿੰਘ ਅਤੇ  ਟੀਨੂੰ ਰਾਏ ਗਰਗ ਨੇ ਵੀ ਕੈਂਪ ਅਪਣੇ ਵਿਚਾਰ ਰੱਖੇ। ਇਸ ਮੌਕੇ ਵਲੰਟੀਅਰ ਅਤੇ ਸਕੂਲ ਸਟਾਫ ਵੀ ਮੌਜੂਦ ਸੀ।