ਹੁਸ਼ਿਆਰਪੁਰ- ਮੁਲਾਜਮਾਂ ਅਤੇ ਪੈਨਸ਼ਨਰਾਸ਼ ਦੇ ਨਿਧੜਕ ਆਗੂ ਸਾਥੀ ਸੱਤਪਾਲ ਲੱਠ ਦੇ ਅਕਾਲ ਚਲਾਣੇ ਤੇ ਬਲਾਕ ਮਾਹਿਲਪੁਰ ਦੀਆਂ ਜੱਥੇਬੰਦੀਆਂ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ, ਗੌਰਮਿੰਟ ਟੀਚਰ ਯੂਨੀਅਨ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਮਿਡ-ਡੇ-ਮੀਲ ਵਰਕਰ ਯੂਨੀਅਨ, ਪੀ.ਐਸ.ਟੀ.ਸੀ.ਐਲ, ਜੰਗਲਾਤ ਵਰਕਰ ਯੂਨੀਅਨ, ਪੰਜਾਬ ਜਲ ਸਰੋਤ ਯੂਨੀਅਨ ਅਤੇ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਆਗੂ ਪ੍ਰਿੰਸੀਪਲ ਪਿਆਰਾ ਸਿੰਘ, ਨਰਿੰਦਰ ਅਜਨੋਹਾ, ਮੱਖਣ ਸਿੰਘ ਲੰਗੇਰੀ, ਅਮਰਜੀਤ ਕੁਮਾਰ, ਪਰਮਜੀਤ ਕਾਤਿਬ, ਮਲਕੀਤ ਸਿੰਘ ਬਾਹੋਵਾਲ, ਸਤਨਾਮ ਸਿੰਘ, ਬਾਬੂ ਓਮ ਦੱਤ, ਭੈਣ ਕਮਲਜੀਤ ਕੌਰ, ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਗਿਆ ਕਿ ਸਾਥੀ ਸਤਪਾਲ ਲੱਠ ਜੀ ਪਿਛਲੇ ਸਮੇਂ ਤੋਂ ਬਿਮਾਰ ਸਨ ਅਤੇ ਪੀ.ਜੀ.ਆਈ. ਚੰਡੀਗੜ੍ਹ ਤੋਂ ਇਲਾਜ ਕਰਵਾ ਰਹੇ ਸਨ।
ਆਗੂਆਂ ਵਲੋਂ ਕਿਹਾ ਗਿਆ ਕਿ ਇਹਨਾਂ ਦੇ ਅਕਾਲ ਚਲਾਣੇ ਨਾਲ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਉੱਥੇ ਮੁਲਾਜਮ ਅਤੇ ਪੈਨਸ਼ਨਰ ਜੱਥੇਬੰਦੀਆਂ ਨੂੰ ਵੀ ਇਹਨਾ ਦੀ ਘਾਟ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ।
ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ।
