ਹੁਸ਼ਿਆਰਪੁਰ- ਸਟੇਟ ਪੱਧਰੀ ਜੂਨੀਅਰ ਖੋ-ਖੋ ਚੈਂਪੀਅਨਸ਼ਿਪ ਅੰਡਰ-18 ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ  ਦੇ ਵਿੱਚ 2 ਨਵੰਬਰ ਤੋਂ 3 ਨਵੰਬਰ 2025 ਤੱਕ ਖੋਖੋ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਕਰਵਾਈ ਗਈ। ਜਿਸ ਦਾ ਉਦਘਾਟਨ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਅਤੇ ਲੋਕ ਸਭਾ ਮੈਂਬਰ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਵੱਲੋਂ ਸਾਂਝੇ ਤੌਰ ਤੇ ਝੰਡਾ ਲਹਿਰਾ ਕੇ ਕੀਤਾ ਗਿਆ।  
ਇਸ ਸਟੇਟ ਪੱਧਰੀ ਚੈਂਪੀਅਨਸ਼ਿਪ ਵਿੱਚ ਨਾਰੂ ਨੰਗਲ ਸਕੂਲ ਦੇ ਮੁੰਡੇ ਅਤੇ ਕੁੜੀਆਂ(ਅੰਡਰ 18) ਦੀ ਖੋ-ਖੋ ਦੀ ਟੀਮ ਨੇ ਹੁਸ਼ਿਆਰਪੁਰ  ਜਿਲ੍ਹੇ ਦੀ ਅਗਵਾਈ ਕੀਤੀ। ਖੇਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਉਹਨਾਂ ਨੇ ਤੀਜਾ ਸਥਾਨ ਹਾਸਿਲ ਕਰਦੇ ਹੋਏ ਕਾਂਸੇ  ਦਾ ਤਗਮਾ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਹੁਸ਼ਿਆਰਪੁਰ ਜਿਲੇ ਦੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਹੁਸ਼ਿਆਰਪੁਰ 25 ਸਾਲ ਬਾਅਦ ਸੂਬਾ ਪੱਧਰੀ ਖੋ ਖੋ ਮੁਕਾਬਲੇ ਵਿੱਚ ਕੋਈ ਪੁਜੀਸ਼ਨ ਹਾਸਿਲ ਕਰ ਸਕਿਆ ਹੈ।  
ਇਹਨਾਂ ਬੱਚਿਆਂ ਨੂੰ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ, ਮੈਂਬਰ ਪਾਰਲੀਮੈਂਟ ਡਾਕਟਰ ਰਾਜ ਕੁਮਾਰ, ਜ਼ਿਲ੍ਹਾ ਖੇਡ ਅਫਸਰ ਸਰਦਾਰ ਗੁਰਪ੍ਰੀਤ ਸਿੰਘ ਜੀ (ਇੰਟਰਨੈਸ਼ਨਲ ਹਾਕੀ ਪਲੇਅਰ), ਵਰਧਮਾਨ ਗਰੁੱਪ ਦੇ ਡਾਇਰੈਕਟਰ ਸ਼੍ਰੀ  ਤਰੁਣ ਚਾਵਲਾ ਜੀ, ਸਿਕਿਉਰਟੀ ਐਡਵਾਈਜ਼ਰ ਪ੍ਰਦੀਪ ਕੁਮਾਰ ਡਡਵਾਲ ਜੀ, ਖੋ-ਖੋ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਚੇਅਰਮੈਨ ਸਰਦਾਰ ਸਰਬਜੀਤ ਸਿੰਘ ਧਾਮੀ, ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ  ਰਸ਼ਮੀ ਸ਼ਰਮਾ ਅਤੇ ਪ੍ਰਧਾਨ  ਅਜੀਤ ਸਿੰਘ ਵੱਲੋਂ ਇਹਨਾਂ ਬੱਚਿਆਂ ਨੂੰ ਸਨਮਾਨ ਚਿੰਨ੍ਹ,  ਕੈਸ਼ ਪ੍ਰਾਈਜ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ। ਇਹਨਾਂ  ਬੱਚਿਆਂ ਨੂੰ ਸਕੂਲ ਪਹੁੰਚਣ ਤੇ ਪ੍ਰਿੰਸੀਪਲ ਸ਼ੈਲੇਂਦਰ  ਠਾਕੁਰ ਜੀ ਨੇ ਵਧਾਈ ਦਿੱਤੀ ਅਤੇ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।