ਗੜਸ਼ੰਕਰ 23, ਫਰਵਰੀ:- ਸੁਪਰੀਮ ਕੋਰਟ ਵਲੋਂ 1 ਸਤੰਬਰ 2025 ਦੇ ਦਿੱਤੇ ਫੈਸਲੇ ਤਹਿਤ 2010 ਤੋਂ ਪਹਿਲਾਂ ਦੇ ਅਧਿਆਪਕਾਂ ਨੂੰ ਸਰਵਿਸ ਵਿੱਚ ਬਣੇ ਰਹਿਣ ਲਈ ਅਤੇ ਪ੍ਰੋਮੋਸ਼ਨ ਲਈ ਟੈੱਟ ਦੀ ਜਬਰੀ ਠੋਸੀ ਸ਼ਰਤ ਨੂੰ ਰੱਦ ਕਰਵਾਉਣ ਲਈ ਪੰਜਾਬ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵਲੋਂ ਐਤਵਾਰ ਨੂੰ ਅਨੰਦਪੁਰ ਸਾਹਿਬ ਵਿਖੇ ਕੀਤੀ ਵਿਸ਼ਾਲ ਰੈਲੀ ਵਿਚ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਆਗੂਆਂ ਸੁਖਦੇਵ ਡਾਨਸੀਵਾਲ ਤੇ ਵਿਨੇ ਕੁਮਾਰ ਦੀ ਅਗਵਾਈ ਵਿੱਚ ਗੜਸ਼ੰਕਰ ਦੇ ਸਮੂਹ ਅਧਿਆਪਕਾਂ ਵਲੋ ਵੱਡੀ ਗਿਣਤੀ ਵਿੱਚ ਕੀਤੀ ਸ਼ਮੂਲੀਅਤ ਕੀਤੀ।
ਇਸ ਸਮੇਂ ਅਧਿਆਪਕ ਆਗੂਆਂ ਮੁਕੇਸ਼ ਕੁਮਾਰ, ਪ੍ਰਦੀਪ ਸਿੰਘ, ਇੰਦਰਜੀਤ ਕੌਰ, ਖੁਸ਼ਵਿੰਦਰ ਕੌਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਧਿਆਪਕਾਂ ਦੀ ਸੇਵਾ ਸੁਰੱਖਿਆ ਲਈ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦ ਕੇ ਇਸ ਜਬਰੀ ਥੋਪੇ ਟੈੱਟ ਵਿਰੁੱਧ ਬਿੱਲ / ਮਤਾ ਪਾਸ ਕਰਕੇ ਇਸ ਕੁਦਰਤੀ ਨਿਆਂ ਵਿਰੋਧੀ ਫੈਸਲੇ ਨੂੰ ਰੱਦ ਕੀਤਾ ਜਾਵੇ ਅਤੇ ਸੁਪਰੀਮ ਕੋਰਟ ਵਿੱਚ ਰਿਵਿਊ ਪਟੀਸ਼ਨ ਦਾਖਲ ਕੀਤੀ ਜਾਵੇ।
ਇਸ ਸਮੇਂ ਮੈਡਮ ਗੀਤਾਂਜਲੀ, ਜਸਵਿੰਦਰ ਸਿੰਘ, ਬਲਵਿੰਦਰ ਖਾਨਪੁਰ, ਮਨਜੀਤ ਸਿੰਘ, ਵਿਨੋਦ ਕੁਮਾਰ, ਰਮੇਸ਼ ਮਲਕੋਵਾਲ, ਮਨਜੀਤ ਕੌਰ, ਗੁਰਬਖਸ਼ ਕੌਰ, ਮੈਡਮ ਨੀਨੂੰ ਘੁਲਾਟੀ ਨੇ ਕਿਹਾ ਕਿ ਅਧਿਆਪਕ ਸਿੱਖਿਆ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹਨ। ਜੇਕਰ ਉਨ੍ਹਾਂ ਦੀ ਨੌਕਰੀ ਦੀ ਸੁਰੱਖਿਆ ਅਤੇ ਸੇਵਾ ਸ਼ਰਤਾਂ ਅਸਥਿਰ ਰਹਿਣਗੀਆ ਤਾਂ ਇਸਦਾ ਸਿੱਧਾ ਅਸਰ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਸਿੱਖਿਆ ਦੇ ਮਿਆਰ 'ਤੇ ਪਵੇਗਾ। ਮੌਜੂਦਾ ਸਥਿਤੀ ਵਿੱਚ ਉਹ ਅਨਿਸਚਿਤਤਾ ਅਤੇ ਮਾਨਸਿਕ ਦਬਾਅ ਦਾ ਸਾਹਮਣਾ ਕਰ ਰਹੇ ਹਨ।
ਇਸ ਸਮੇਂ ਵਿੱਚ ਦੀਪਕ ਕੌਸ਼ਲ, ਮਨਜੀਤ ਸਿੰਘ ਹਰਪ੍ਰੀਤ ਕੌਰ, ਜਗਦੀਪ ਕੁਮਾਰ, ਅੰਜੂ ਸਹਿਗਲ, ਤੇਜਪਾਲ, ਸਮੁੰਦਰ ਸਿੰਘ ਗੁਪਤ, ਪ੍ਰਿੰਸ, ਮੁਕੇਸ਼ ਕੁਮਾਰ, ਬਲਕਾਰ ਸਿੰਘ ਮੰਘਾਣੀਆਂ, ਸੰਜੀਵ ਕੁਮਾਰ, ਪਰਵੀਨ ਕੁਮਾਰ, ਸੁਨੀਤਾ ਕੁਮਾਰੀ, ਬਲਜੀਤ ਕੌਰ, ਬਲਜੀਤ ਕੌਰ, ਸ਼ਵਿੰਦਰ ਕੌਰ, ਦਲਜੀਤ ਕੌਰ, ਹਰਵਿੰਦਰ ਕੌਰ, ਸਰਬਜੀਤ ਕੌਰ, ਕੇਵਲ ਕੌਰ, ਕਾਂਤਾ ਰਾਣੀ, ਬਲਜੀਤ ਕੌਰ, ਸੁਨੀਤਾ, ਅਮਰਜੀਤ ਕੌਰ, ਕਮਲੇਸ਼ ਕੌਰ, ਨਵਜੋਤ ਕੌਰ, ਬਲਜੀਤ ਕੌਰ, ਸਤਬੀਰ ਕੌਰ, ਦਵਿੰਦਰ ਸੈਣੀ, ਹਰਜਿੰਦਰ ਕੌਰ, ਕਿਰਨ ਬਾਲਾ, ਬਲਜੀਤ ਸਿੰਘ, ਸੰਜੀਵ ਕੁਮਾਰ, ਰਾਜਦੀਪ ਸਿੰਘ, ਰਜਿੰਦਰ ਸਿੰਘ, ਮੈਡਮ ਵਿਨੇ ਗੁਪਤਾ, ਕੇਵਲ ਕੌਰ, ਕਾਂਤਾ ਰਾਣੀ, ਅਨੀਤਾ ਰਾਣੀ, ਹਰਜਿੰਦਰ ਕੌਰ, ਕਿਰਨ ਬਾਲਾ ਆਦਿ ਹਾਜ਼ਰ ਸਨ।
