ਗੜ੍ਹਸ਼ੰਕਰ:- ਅੱਜ ਜ਼ਿਲ੍ਹਾ ਪੱਧਰੀ ਦਾਖਲਾ ਮੁਹਿੰਮ ਦਾ ਆਗਾਜ਼ ਸਕੂਲ ਆਫ ਐਮੀਨੈੰਸ ਗੜ੍ਹਸ਼ੰਕਰ ਵਿਖੇ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਵੱਲੋਂ ਦਾਖ਼ਲਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੌੜੀ ਜੀ ਵੱਲੋਂ ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਦਾਖਲਾ ਕਰਵਾਉਣ ਲਈ ਅਪੀਲ ਕੀਤੀ ਗਈ ਅਤੇ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਵਾਰੇ ਜਾਣਕਾਰੀ ਦਿੱਤੀ।
ਇਹ ਦਾਖਲਾ ਵੈਨ ਤਿੰਨ ਦਿਨ ਵੱਖ-ਵੱਖ ਪਿੰਡਾਂ ਕਸਬਿਆਂ ਵਿੱਚੋਂ ਹੁੰਦੀ ਹੋਈ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲ਼ੀਆਂ ਸਹੂਲਤਾਂ ਵਾਰੇ ਜਾਗਰੂਕਤਾ ਫੈਲਾਇਗੀ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਐ ਸਿੱ) ਹੁਸ਼ਿਆਰਪੁਰ ਸ਼੍ਰੀਮਤੀ ਹਰਜਿੰਦਰ ਕੌਰ ਜੀ, ਪ੍ਰਿੰਸੀਪਲ ਸ਼੍ਰੀਮਤੀ ਸੀਮਾ ਰਾਣੀ ਜੀ, ਪ੍ਰਿੰਸੀਪਲ ਸ਼੍ਰੀ ਕਿਰਪਾਲ ਸਿੰਘ ਜੀ, ਸ਼੍ਰੀ ਗੁਰਦੇਵ ਸਿੰਘ ਢਿੱਲੋਂ ਬੀ ਐੱਨ ਓ ਗੜਸ਼ੰਕਰ 1, ਸ਼੍ਰੀ ਜਸਵੀਰ ਸਿੰਘ ਬੀ ਐੱਨ ਓ ਗੜਸ਼ੰਕਰ 2, ਬੀ.ਆਰ.ਸੀ ਨਰਿੰਦਰ ਪਾਲ ਜੀ ਅਤੇ ਕਮਲਜੀਤ ਸਿੰਘ ਜੀ, ਸੀ.ਐਚ.ਟੀ ਸਾਹਿਬਾਨ ਐਚ.ਟੀ ਸਾਹਿਬਾਨ ਅਤੇ ਅਧਿਆਪਕ ਸਾਹਿਬਾਨ ਬਲਾਕ ਗੜ੍ਹਸ਼ੰਕਰ -1 ਅਤੇ 2 ਸ਼ਾਮਿਲ ਹੋਏ।
