ਸਾਹਿਬਜ਼ਾਦਾ ਅਜੀਤ ਸਿੰਘ ਨਗਰ, 5 ਮਾਰਚ:- ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ, ਐਸ.ਏ.ਐਸ ਨਗਰ ਵੱਲੋਂ ਮਿਤੀ 06 ਮਾਰਚ 2026 ਦਿਨ ਸ਼ੁੱਕਰਵਾਰ ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਸਰਕਾਰੀ ਕਾਲਜ, ਫੇਸ-6, ਸੈਕਟਰ-56, ਐਸ.ਏ.ਐਸ ਨਗਰ ਵਿਖੇ ਕੀਤਾ ਜਾ ਰਿਹਾ ਹੈ। ਇਸ ਪਲੇਸਮੈਂਟ ਕੈਂਪ ਦਾ ਸਮਾਂ ਸਵੇਰ 10:00 ਵਜੇ ਤੋਂ ਦੁਪਿਹਰ 02.00 ਵਜੇ ਤੱਕ ਹੋਵੇਗਾ।
ਡੀ.ਬੀ.ਈ.ਈ. ਐਸ.ਏ.ਐਸ ਨਗਰ ਦੇ ਡਿਪਟੀ ਡਾਇਰੈਕਟਰ, ਹਰਪ੍ਰੀਤ ਸਿੰਘ ਮਾਨਸ਼ਾਹੀਆਂ ਵੱਲੋਂ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਰਥੀਆਂ ਨੂੰ ਰੋਜ਼ਗਾਰ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਜਿਸ ਤਹਿਤ ਉਕਤ ਪਲੇਸਮੈਂਟ ਕੈਂਪਾਂ ਦਾ ਆਯੋਜਨ ਕੀਤਾ ਜਾਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਕੈਂਪ ਵਿੱਚ ਕੁਰੇਜਰਜ਼ ਦ ਕੇਅਰ ਗਿਵਰਜ਼, ਹੋਮ ਕੇਅਰ ਵੀ5 ਗਲੋਬਲ ਸਰਵਿਸਜ਼ ਪ੍ਰਾਇ: ਲਿਮਿ:,  ਆਈ-ਪ੍ਰੋਸੈਸ (ਆਈ.ਸੀ.ਆਈ.ਸੀ.ਆਈ ਬੈਂਕ ਦੀ ਪੂਰੀ ਮਾਲਕੀ ਵਾਲੀ ਸਹਾਇਕ ਕੰਪਨੀ), ਸਨ ਟਰੱਸਟ ਕੈਪਿਟਲ, ਮੁਰਾਰੀ ਸਰਵਿਸਜ਼, ਏ.ਟੀ.ਐਸ. ਡੀ ਮਾਰਟ, ਪੁਖਰਾਜ ਹੈਲਥਕੇਅਰ ਪ੍ਰਾਇ: ਲਿਮਿ,  ਜ਼ਿਕਿਤਜਾ ਹੈਲਥਕੇਅਰ ਲਿਮਿ:,  ਫਲਿੱਪਕਾਰਟ ਹੋਲਸੇਲ, ਯੂਨੀਵਰਸ ਇੰਟਰਨੈਸ਼ਨਲ ਮੋਹਾਲੀ ਅਤੇ ਕੈਲੀਬਰ ਕੰਪਨੀਆਂ ਵੱਲੋਂ ਟੈਕਨੀਕਲ ਪ੍ਰੋਫਾਈਲਸ, ਸੇਲਜ਼ ਪ੍ਰੋਫਾਈਲਸ, ਨਰਸ, ਜੀ.ਡੀ.ਏ., ਖੇਤੀਬਾੜੀ ਲੋਨ ਪ੍ਰੋਸੈਸਿੰਗ, ਮਾਰਕੇਟਿੰਗ ਐਗਜ਼ਿਕਿਊਟਿਵ, ਟੈਲੀ ਕਾਲਰ, ਆਫਿਸ ਬੁਆਏ, ਡੀ.ਈ.ਓ., ਚੈਟ ਪ੍ਰੋਸੈਸ ਐਗਜ਼ਿਕਿਊਟਿਵ (ਰਾਤਰੀ ਸ਼ਿਫਟ), ਵੈਲਨੈਸ ਐਡਵਾਈਜ਼ਰ, ਟੈਲੀ ਕਾਲਰ ਐਗਜ਼ਿਕਿਊਟਿਵ 108 ਐਂਬੁਲੈਂਸ ਪੰਜਾਬ ਪ੍ਰਾਜੈਕਟ, ਮੈਨੇਜਮੈਂਟ ਟ੍ਰੇਨੀ, ਟ੍ਰੇਨਿੰਗ ਮੈਨੇਜਰ ਅਤੇ ਰਿਲੇਸ਼ਨਸ਼ਿਪ ਐਗਜ਼ਿਕਿਊਟਿਵ ਐਸ.ਬੀ.ਆਈ. ਕਰੈਡਿਟ ਕਾਰਡ ਸੇਲਜ਼ ਟੀਮ (ਓਪਨ ਮਾਰਕੀਟ) ਲਈ ਭਰਤੀ ਕੀਤੀ ਜਾਵੇਗੀ। ਇਨ੍ਹਾਂ ਆਸਾਮੀਆਂ ਲਈ ਪ੍ਰਾਰਥੀਆਂ ਦੀ ਯੋਗਤਾ 12ਵੀਂ, ਗਰੈਜੂਏਸ਼ਨ, ਏ ਐੱਨ ਐੱਮ, ਜੀ ਐੱਨ ਐੱਮ, ਬੀ.ਐੱਸ ਸੀ ਨਰਸਿੰਗ ਅਤੇ ਯੋਗਤਾ ਪ੍ਰਾਪਤ ਜੀਡੀਏ ਪਾਸ ਹੋਣੀ ਲਾਜ਼ਮੀ ਹੈ।  ਉਨ੍ਹਾਂ ਦੱਸਿਆ ਚੁਣੇ ਗਏ ਪ੍ਰਾਰਥੀਆਂ ਦੀ ਤਨਖਾਹ ਕੰਪਨੀ ਨੋਰਮਜ਼ ਅਨੁਸਾਰ ਹੋਵੇਗੀ ਅਤੇ ਕੰਮ ਕਰਨ ਦਾ ਸਥਾਨ ਮੋਹਾਲੀ ਹੋਵੇਗਾ।
ਉਨ੍ਹਾਂ ਉਮੀਦਵਾਰਾਂ ਨੂੰ ਅਪੀਲ ਕਰਦਿਆ ਕਿਹਾ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਨੌਕਰੀ ਦੇ ਚਾਹਵਾਨ ਉਮੀਦਵਾਰ ਇਸ ਪਲੇਸਮੈਂਟ ਕੈਂਪ ਵਿਚ ਭਾਗ ਲੈਣ ਲਈ ਆਪਣੀ ਯੋਗਤਾ ਦੇ ਸਾਰੇ ਅਸਲ ਸਰਟੀਫਿਕੇਟ, ਉਨ੍ਹਾਂ ਦੀਆ ਫੋਟੋ ਕਾਪੀਆਂ,  ਰੀਜ਼ਿਊਮ ਸਮੇਤ ਫਾਰਮਲ ਡਰੈੱਸ ਵਿੱਚ ਸਮੇਂ ਸਿਰ ਆਉਣ ਦੀ ਖੇਚਲ ਕਰਨ। ਇਸ ਪਲੇਸਮੈਂਟ ਕੈਂਪ ਲਈ ਕੋਈ ਟੀ.ਏ./ਡੀ.ਏ. ਮਿਲਣਯੋਗ ਨਹੀਂ ਹੋਵੇਗਾ।