ਪਟਿਆਲਾ:- ਡੈਡੀਕੇਟਿਡ ਬ੍ਰਦਰਜ਼ ਗਰੁੱਪ ਰਜਿਸਟਰਡ ਪੰਜਾਬ ਪਟਿਆਲਾ ਦੇ ਸੰਸਥਾਪਕ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਪ੍ਰਧਾਨਗੀ ਹੇਠ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਫੈਕਟਰੀ ਏਰੀਆ ਪਟਿਆਲਾ ਵਿਖੇ ਵਿਦਿਆਰਥੀਆਂ ਲਈ ਵਾਟਰ ਕੂਲਰ ਅਤੇ ਵਾਟਰ ਫਿਲਟਰ ਲਗਵਾਇਆ ਗਿਆ ਨਰਿੰਦਰ ਸਿੰਘ ਨੇ ਦੱਸਿਆ ਵਿਦਿਆਰਥੀਆਂ ਲਈ 125 ਲੀਟਰ ਦਾ ਵਾਟਰ ਕੂਲਰ ਅਤੇ 50 ਲੀਟਰ ਦੇ ਵਾਟਰ ਫਿਲਟਰ ਦੀ ਬਹੁਤ ਜਰੂਰਤ ਸੀ ਜਿਸ ਦੀ ਮੰਗ ਸਕੂਲ ਅਧਿਆਪਿਕਾਵਾਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਕੀਤੀ ਜਾ ਰਹੀ ਸੀ।
ਉਨਾਂ ਦੱਸਿਆ ਇਹ ਸਕੂਲ 1965 ਤੋਂ ਪਹਿਲਾ ਦਾ ਬਣਿਆ ਹੋਇਆ ਹੈ ਅਤੇ ਮੈਂ ਵੀ ਇਸ ਸਕੂਲ ਦਾ ਵਿਦਿਆਰਥੀ ਰਿਹਾ ਹਾਂ। ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਦੀ ਇੰਚਾਰਜ ਖੁਸਵੰਤ ਕੌਰ ਨੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਪੰਜਾਬ ਪਟਿਆਲਾ ਦੀ ਸਮੂਚੀ ਟੀਮ ਅਤੇ ਇਲਾਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਜਿਨਾਂ ਦੇ ਸਹਿਯੋਗ ਸਦਕੇ ਵਿਦਿਆਰਥੀਆਂ ਲਈ ਸਾਫ ਅਤੇ ਠੰਡੇ ਪੀਣ ਵਾਲੇ ਪਾਣੀ ਦੀ ਸਹੂਲਤ ਮੁਹੱਈਆ ਹੋਈ ਹੈ।
ਉਨਾਂ ਨੇ ਸਮੂਚੇ ਸਟਾਫ ਵੱਲੋਂ ਸਹਿਯੋਗ ਦੇਣ ਲਈ ਵੀ ਧੰਨਵਾਦ ਕੀਤਾ ਇਸ ਮੌਕੇ ਤੇ ਦਿਲਪ੍ਰੀਤ ਸਿੰਘ ਬੈਨੀਪਾਲ, ਅਮਨਇੰਦਰ ਸਿੰਘ ਸੈਣੀ, ਡਾ.ਰਾਕੇਸ਼ ਵਰਮੀ, ਨਰਿੰਦਰ ਸਿੰਘ ਮੈਂਬਰ ਡੈਡੀਕੇਟਿਡ ਬ੍ਰਦਰਜ਼ ਗਰੁੱਪ ਪੰਜਾਬ ਹਾਜਿਰ ਰਹੇ ਇਹ ਜਾਣਕਾਰੀ ਅਮਨਇੰਦਰ ਸਿੰਘ ਸੈਣੀ ਨੇ ਦਿੱਤੀ।
ਡੀਬੀਜੀ ਨੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਵਿਖੇ ਵਾਟਰ ਕੂਲਰ ਅਤੇ ਵਾਟਰ ਫਿਲਟਰ ਲਗਵਾਇਆ
