ਪਟਿਆਲਾ, 17 ਅਕਤੂਬਰ - ਡੀਏਵੀ ਪਬਲਿਕ ਸਕੂਲ ਪਟਿਆਲਾ ਨੇ ਇੱਕ ਹੋਰ ਮਾਅਰਕਾ ਮਾਰਿਆ ਹੈ। ਇਸਦੇ ਵਿਦਿਆਰਥੀਆਂ ਨੇ "ਯੂਥ ਆਈਡੀਆਥਨ ਐਵਾਰਡ" ਵਿੱਚ ਚੌਥੀ ਵਾਰ ਸਨਮਾਨ ਹਾਸਿਲ ਕੀਤਾ। "ਯੂਥ ਆਈਡੀਆਥਨ 2024" ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤ ਦੇ ਸਕੂਲੀ ਵਿਦਿਆਰਥੀ ਵਿਚਾਰਾਂ ਅਤੇ ਸੰਭਾਵਨਾਵਾਂ ਨਾਲ ਭਰਪੂਰ ਹਨ। ਬੱਚਿਆਂ ਨੂੰ ਸਹੀ ਸਾਧਨ ਅਤੇ ਮੌਕੇ ਪ੍ਰਦਾਨ ਕਰਨ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਹਕੀਕਤ ਵਿੱਚ ਬਦਲਣ ਲਈ, ਇਹ ਮੁਕਾਬਲੇ ਨੌਜਵਾਨ ਉੱਦਮੀਆਂ ਦੁਆਰਾ ਸੰਚਾਲਿਤ ਇੱਕ ਮਜ਼ਬੂਤ, ਸਵੈ-ਨਿਰਭਰ ਭਾਰਤ ਦੇ ਨਿਰਮਾਣ ਬਾਰੇ ਹਨ।
ਯੂਥ ਆਈਡੀਆਥਨ ਨੇ ਸਕੂਲ ਪ੍ਰਿੰਸੀਪਲਾਂ ਦੇ ਯਤਨਾਂ ਨੂੰ ਵੀ ਮਾਨਤਾ ਦੇਣ ਲਈ ਪੁਰਸਕਾਰ ਪ੍ਰਦਾਨ ਕੀਤੇ ਹਨ ਜਿਨ੍ਹਾਂ ਨੇ ਆਪਣੇ ਸਕੂਲਾਂ ਨੂੰ ਨਵੀਨਤਾ ਅਤੇ ਉੱਦਮਤਾ ਦੇ ਕੇਂਦਰਾਂ ਵਿੱਚ ਬਦਲ ਦਿੱਤਾ ਹੈ। ਇਹ ਸਕੂਲ ਲਈ ਮਾਣ ਵਾਲਾ ਪਲ ਸੀ ਜਦੋਂ ਸੰਸਥਾ ਦੇ ਮੁਖੀ ਪ੍ਰਿੰਸੀਪਲ ਵਿਵੇਕ ਤਿਵਾਰੀ ਨੂੰ ਉੱਤਰੀ ਖੇਤਰ ਦੇ ਤਿੰਨ ਪ੍ਰਿੰਸੀਪਲਾਂ ਵਿੱਚੋਂ ਵਿੱਤੀ ਸਾਖਰਤਾ ਵਿੱਚ ਪ੍ਰਿੰਸੀਪਲ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਇਹ ਮਾਣ ਵਾਲੀ ਗੱਲ ਹੈ ਕਿ ਸ੍ਰੀਮਤੀ ਉਪਾਸਨਾ ਮਦਾਨ (ਇੰਚਾਰਜ ਡਿਜ਼ਾਇਨ, ਥਿੰਕਿੰਗ ਐਂਡ ਇਨੋਵੇਸ਼ਨ ਸੈੱਲ) ਨੂੰ ਚੌਥੀ ਵਾਰ ਟੀਚਰ ਆਫ਼ ਇਨੋਵੇਸ਼ਨ ਐਵਾਰਡ ਨਾਲ ਸਿਲਵਰ ਕੈਟਾਗਰੀ ਵਿੱਚ ਸਨਮਾਨਤ ਕੀਤਾ ਗਿਆ, ਉਨ੍ਹਾਂ ਪ੍ਰਸ਼ੰਸਾ ਸਰਟੀਫਿਕੇਟ ਦੇ ਨਾਲ ਚਾਂਦੀ ਦਾ ਤਗਮਾ ਹਾਸਲ ਕੀਤਾ।
ਸ੍ਰੀਮਤੀ ਨੀਲੂ ਜੈਨ (ਕੰਪਿਊਟਰ ਅਧਿਆਪਕ) ਨੇ ਵੀ ਕਾਂਸੀ ਦਾ ਤਗਮਾ ਜਿੱਤਿਆ ਅਤੇ ਟੀਚਰ ਆਫ਼ ਇਨੋਵੇਸ਼ਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਵਿਵੇਕ ਤਿਵਾਰੀ ਨੇ ਸਕੂਲ ਦਾ ਨਾਂ ਰੌਸ਼ਨ ਕਰਨ ਲਈ ਸ੍ਰੀਮਤੀ ਉਪਾਸਨਾ ਮਦਾਨ (ਇੰਚਾਰਜ ਡਿਜ਼ਾਇਨ ਥਿੰਕਿੰਗ ਐਂਡ ਇਨੋਵੇਸ਼ਨ ਸੈੱਲ) ਅਤੇ ਉਨ੍ਹਾਂ ਦੀ ਟੀਮ ਦੀ ਸਖ਼ਤ ਮਿਹਨਤ ਅਤੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ।
ਹਰੇਕ ਟੀਮ ਨੂੰ ਉਨ੍ਹਾਂ ਦੇ ਪ੍ਰੋਟੋਟਾਈਪ ਦੇ ਹੋਰ ਵਿਕਾਸ ਲਈ 1000 ਰੁਪਏ ਦੀ ਰਾਸ਼ੀ ਨਾਲ ਸਨਮਾਨਤ ਕੀਤਾ ਗਿਆ। ਜੇਤੂ ਵਿਦਿਆਰਥੀਆਂ ਵਿਚ
11ਵੀਂ ਜਮਾਤ ਦੇ ਸੁਖਮਨ ਭੁੱਲਰ, ਸੁਰਪ੍ਰੀਤ ਸਿੰਘ ਅਤੇ ਨਿਹਾਰ,
10ਵੀਂ ਜਮਾਤ ਦੇ ਹਰਿੰਦਰ ਯਾਵਿਨ ਅਤੇ ਅਨਿਰੁਧ,
10ਵੀਂ ਜਮਾਤ ਦੇ ਸ਼ਮਸ਼ਰੇ, ਅਨੰਤ ਕੁਮਾਰ ਅਤੇ ਮਾਨਸ,
10ਵੀਂ ਜਮਾਤ ਦੇ ਕਰਮਨ ਬਰਜਿੰਦਰ ਅਤੇ ਜੈ,
10ਵੀਂ ਜਮਾਤ ਦੇ ਰਿਆਨ ਧੰਜਲ, ਸ਼ੌਰਿਆ ਅਤੇ ਸਾਹਿਬਪ੍ਰੀਤ ਸਿੰਘ,
9ਵੀਂ ਜਮਾਤ ਤੋਂ ਹਾਰਦਿਕ ਗੁਪਤਾ, ਤਾਨ ਈਸ਼ ਤਨੇਜਾ ਅਤੇ ਸੰਚਿਤ ਜੈਨ, 7ਵੀਂ ਜਮਾਤ ਦੇ ਮਨਕੀਰਤ, ਹਿਤੇਨ ਅਤੇ ਪ੍ਰਣਯ ਸ਼ਾਮਲ ਸਨ।
ਡੀ.ਏ.ਵੀ. ਸਕੂਲ ਨੂੰ ਚੌਥੀ ਵਾਰ "ਯੂਥ ਆਈਡੀਆਥਨ ਐਵਾਰਡ" 'ਚ ਮਿਲਿਆ ਸਨਮਾਨ
