ਪਟਿਆਲਾ, 12 ਦਸੰਬਰ- ਡੀ ਏ ਵੀ ਪਬਲਿਕ ਸਕੂਲ ਪਟਿਆਲਾ ਦੇ ਖਿਡਾਰੀਆਂ ਨੇ ਨੋਇਡਾ ਦੇ ਖੇਡ ਸਟੇਡੀਅਮ ਵਿੱਚ ਅਤੇ ਦਿੱਲੀ, ਯਮੁਨਾ ਕੰਪਲੈਕਸ ਵਿੱਚ ਹੋਏ ਡੀਏਵੀ ਰਾਸ਼ਟਰੀ ਪੱਧਰ ਦੇ ਟੂਰਨਾਮੈਂਟ ਵਿੱਚ ਭਾਗ ਲਿਆ ਅਤੇ ਵੱਖ-ਵੱਖ ਪੱਧਰਾਂ 'ਤੇ ਤਗ਼ਮੇ ਅਤੇ ਟਰਾਫੀਆਂ ਜਿੱਤੀਆਂ।
7ਵੀਂ ਜਮਾਤ ਦੀ ਰਿਧੀ ਅਤੇ 5ਵੀਂ ਜਮਾਤ ਦੀ ਅਕਸ਼ਿਤਾ ਨੇ ਕ੍ਰਿਕਟ ਵਿੱਚ ਸੋਨ ਤਮਗਾ ਜਿੱਤਿਆ। 11ਵੀਂ ਜਮਾਤ ਦੀ ਪ੍ਰਗਿਆ ਗਰੋਵਰ ਨੇ ਸਕੇਟਿੰਗ ਵਿੱਚ ਦੂਜਾ ਸਥਾਨ ਹਾਸਲ ਕਰਕੇ ਦੋ ਸੋਨ ਤਗਮੇ ਜਿੱਤੇ ਅਤੇ ਓਵਰਆਲ ਟਰਾਫ਼ੀ ਹਾਸਲ ਕੀਤੀ। ਇਸੇ ਤਰ੍ਹਾਂ 6ਵੀਂ ਜਮਾਤ ਦੇ ਅਕਸ਼ਿਤ ਸੂਦ ਨੇ ਤਾਈਕਵਾਂਡੋ ਵਿੱਚ ਸੋਨ ਤਗਮਾ, ਅੱਠਵੀਂ ਜਮਾਤ ਦੇ ਪ੍ਰਕੁਲ ਅਤੇ ਪਾਰਥ ਕਾਂਸਲ ਨੇ ਹੈਂਡਬਾਲ ਵਿੱਚ ਸੋਨ ਤਗਮਾ, 12ਵੀਂ ਜਮਾਤ ਦੇ ਮਾਨ ਮੱਕੜ ਨੇ ਟੇਬਲ ਟੈਨਿਸ ਵਿੱਚ ਸੋਨ ਤਗਮਾ, 11ਵੀਂ ਜਮਾਤ ਦੇ ਅਭਿਜੀਤ ਨੇ ਕ੍ਰਿਕਟ ਵਿੱਚ ਸੋਨ ਤਗਮਾ ਅਤੇ ਨਵਜੋਤ ਨੇ ਸੋਨ ਤਗਮਾ ਜਿੱਤਿਆ। ਇਸੇ ਤਰ੍ਹਾਂ  ਸੱਤਵੀਂ ਜਮਾਤ ਦੀ ਜਸਮੇਹਰ ਕੌਰ ਨੇ ਸ਼ੂਟਿੰਗ ਵਿੱਚ ਸੋਨ ਤਗਮਾ ਹਾਸਲ ਕੀਤਾ ਪਹਿਲਾ ਸਥਾਨ ਪ੍ਰਾਪਤ ਕਰਕੇ  ਟਰਾਫ਼ੀ ਜਿੱਤੀ, 9ਵੀਂ ਜਮਾਤ ਦੇ ਆਰਵ ਨੇ ਵੀ ਸ਼ੂਟਿੰਗ ਵਿੱਚ ਸੋਨ ਤਗਮਾ ਹਾਸਲ ਕੀਤਾ, 12ਵੀਂ ਜਮਾਤ ਦੇ ਅਰਸ਼ ਵੀਰ ਨੂੰ ਵੀ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ।
7ਵੀਂ ਜਮਾਤ ਦੇ ਪ੍ਰਭਲੀਨ ਨੇ ਯੋਗਾ ਵਿੱਚ ਚਾਂਦੀ ਦਾ ਤਗਮਾ, 6ਵੀਂ ਜਮਾਤ ਦੀ ਸਵਾਸਤਿਕਾ ਨੂੰ ਯੋਗਾ ਵਿੱਚ ਚਾਂਦੀ ਦੇ ਤਗਮੇ ਨਾਲ ਸਨਮਾਨਿਤ ਕੀਤਾ ਗਿਆ, ਜਦਕਿ 6ਵੀਂ ਜਮਾਤ ਦੀ ਦਾਨਿਸ਼ਵੀਰ ਨੇ ਤੀਰਅੰਦਾਜ਼ੀ ਵਿੱਚ ਤਿੰਨ ਚਾਂਦੀ ਦੇ ਤਗਮੇ ਜਿੱਤੇ। ਅੱਠਵੀਂ ਜਮਾਤ ਦੀ ਤੁਸ਼ਿਤਾ ਨੇ ਐਰੋਬਿਕਸ ਵਿੱਚ ਚਾਂਦੀ ਦਾ ਤਗ਼ਮਾ, ਨੌਵੀਂ ਜਮਾਤ ਦੇ ਤੇਜਸ ਨੇ ਐਰੋਬਿਕਸ ਵਿੱਚ ਚਾਂਦੀ ਦਾ ਤਗ਼ਮਾ, ਸੱਤਵੀਂ ਜਮਾਤ ਦੇ ਪ੍ਰਭਦੀਪ ਨੇ ਨਿਸ਼ਾਨੇਬਾਜ਼ੀ ਵਿੱਚ ਚਾਂਦੀ ਦਾ ਤਗ਼ਮਾ, ਅੱਠਵੀਂ ਜਮਾਤ ਦੇ ਹਿਤੇਨ ਜੈਦਕਾ ਨੇ ਨਿਸ਼ਾਨੇਬਾਜ਼ੀ ਵਿੱਚ ਚਾਂਦੀ ਦਾ ਤਗ਼ਮਾ, ਜਮਾਤ 11ਵੀਂ ਦੀ ਭਾਵੀਸ਼ਾ ਨੇ ਵੀ ਚਾਂਦੀ ਦਾ ਤਗ਼ਮਾ ਜਿੱਤਿਆ। ਸ਼ੂਟਿੰਗ ਵਿੱਚ ਪ੍ਰਦੀਪ, ਹੇਤੈਨ ਜੈਦਕਾ ਅਤੇ ਭਾਵੀਸ਼ਾ ਨੇ ਏਅਰ ਪਿਸਟਲ ਵਿੱਚ ਓਵਰਆਲ ਟਰਾਫ਼ੀ ਅਤੇ ਦੂਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ।
10ਵੀਂ ਜਮਾਤ ਦੀ ਅਨਿਕਾ ਨੇ ਯੋਗਾ ਵਿੱਚ ਕਾਂਸੀ ਦਾ ਤਗਮਾ, ਖੁਸ਼ਮੀਤ, ਤਨੀਸ਼ਾ ਅਤੇ 8ਵੀਂ ਜਮਾਤ ਦੀ ਸਾਕਸ਼ੀ ਨੇ ਵੀ ਯੋਗਾ ਵਿੱਚ ਕਾਂਸੀ ਦਾ ਤਗਮਾ ਹਾਸਲ ਕੀਤਾ। ਇਨ੍ਹਾਂ ਸਾਰੇ ਵਿਦਿਆਰਥੀਆਂ ਨੇ ਯੋਗਾ ਵਿੱਚ ਟਰਾਫ਼ੀ ਅਤੇ ਤੀਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ।
5ਵੀਂ ਜਮਾਤ ਦੀ ਪ੍ਰਾਚੀ, ਫਾਤਿਮਾ ਅਤੇ ਭਾਵਿਕਾ ਨੇ ਜਿਮਨਾਸਟਿਕ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ, ਇਸੇ ਤਰ੍ਹਾਂ ਅੱਠਵੀਂ ਜਮਾਤ ਦੀ ਕੁਦਰਤ ਨੇ ਨਿਸ਼ਾਨੇਬਾਜ਼ੀ ਵਿੱਚ ਕਾਂਸੀ ਦਾ ਤਗ਼ਮਾ ਅਤੇ 12ਵੀਂ ਜਮਾਤ ਦੇ ਧਰੁਵ ਨੇ ਵੁਸ਼ੂ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।
ਪ੍ਰਿੰਸੀਪਲ ਵਿਵੇਕ ਤਿਵਾਰੀ ਨੇ ਖੇਡ ਅਧਿਆਪਕਾਂ ਲਾਲ ਸਿੰਘ, ਨਿਤਿਮਾ, ਕਾਰਤਿਕ ਅਤੇ  ਪੂਜਾ ਰਾਓ ਦੇ ਯਤਨਾਂ ਦੀ ਸ਼ਲਾਘਾ ਕੀਤੀ।