ਅੰਬਾਲਾ, 25 ਜੁਲਾਈ:- ਅੱਜ ਪੁਲੀਸ ਡੀਏਵੀ ਪਬਲਿਕ ਸਕੂਲ ਅੰਬਾਲਾ ਸ਼ਹਿਰ ਵੱਲੋਂ "ਵਾਤਾਵਰਣ ਜ਼ਿੰਮੇਵਾਰੀ" ਦੇ ਵਿਸ਼ੇ 'ਤੇ ਇੱਕ ਅੰਤਰ-ਹਾਊਸ ਨਾਟਕ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਵਿੱਚ ਵਾਤਾਵਰਣ ਸੁਰੱਖਿਆ ਪ੍ਰਤੀ ਜਾਗਰੂਕਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਸੀ। ਸਕੂਲ ਦੇ ਚਾਰੇ ਹਾਊਸਾਂ-ਕਰੇਜ, ਗਲੋਰੀ, ਸਟ੍ਰੈਂਥ ਅਤੇ ਵਿਜ਼ਡਮ) ਦੇ ਗ੍ਰੇਡ 3 ਤੋਂ 5 ਤੱਕ ਦੇ ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿਚ ਹਿੱਸਾ ਲਿਆ। ਬੱਚਿਆਂ ਨੇ ਮੰਚ ਤੇ ਜੰਗਲਾਂ ਦੀ ਕਟਾਈ, ਪਲਾਸਟਿਕ ਪ੍ਰਦੂਸ਼ਣ, ਪਾਣੀ ਦੀ ਸੰਭਾਲ, ਜਲਵਾਯੂ ਪਰਿਵਰਤਨ ਅਤੇ ਟਿਕਾਊ ਜੀਵਨ ਸ਼ੈਲੀ ਵਰਗੇ ਵਿਸ਼ਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ।
ਇਸ ਮੌਕੇ 'ਤੇ ਸਕੂਲ ਪ੍ਰਿੰਸੀਪਲ ਡਾ. ਵਿਕਾਸ ਕੋਹਲੀ ਨੇ ਬੱਚਿਆਂ ਦੀ ਪ੍ਰਸ਼ੰਸਾ ਕਰਦਿਆਂ  ਕਿਹਾ ਕਿ ਵਾਤਾਵਰਣ ਦੀ ਰੱਖਿਆ ਕਰਨਾ ਸਿਰਫ਼ ਸਰਕਾਰ ਜਾਂ ਸੰਸਥਾਵਾਂ ਦੀ ਜ਼ਿੰਮੇਵਾਰੀ ਨਹੀਂ ਹੈ; ਇਹ ਸਾਡੀ ਸਾਰਿਆਂ ਦੀ ਸਮੂਹਿਕ ਜ਼ਿੰਮੇਵਾਰੀ ਹੈ। ਨੌਜਵਾਨ ਕਲਾਕਾਰਾਂ ਨੇ ਨਾਟਕਾਂ ਰਾਹੀਂ ਇੱਕ ਸੁੰਦਰ ਸੁਨੇਹਾ ਦਿੱਤਾ। ਸਾਨੂੰ ਆਪਣੇ ਵਾਤਾਵਰਨ ਦੀ ਸੁਰੱਖਿਆ ਲਈ ਅੱਜ ਹੀ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸਾਫ਼ ਅਤੇ ਸੁਰੱਖਿਅਤ ਹੋ ਸਕੇ। ਉਨ੍ਹਾਂ ਜੇਤੂ ਬੱਚਿਆਂ ਨੂੰ ਇਨਾਮ ਵੰਡੇ।
ਇਸ ਮੁਕਾਬਲੇ ਦਾ ਪਹਿਲਾ ਇਨਾਮ ਸਟ੍ਰੈਂਥ ਹਾਊਸ ਨੂੰ , ਦੂਜਾ ਗਲੋਰੀ ਹਾਊਸ ਨੂੰ ਅਤੇ , ਤੀਜਾ ਇਨਾਮ ਕਰੇਜ ਹਾਊਸ ਨੂੰ ਦਿੱਤਾ ਗਿਆ। ਮੁਕਾਬਲੇ ਦਾ ਨਿਰਨਾ ਸਮਗਰੀ, ਅਦਾਕਾਰੀ, ਡਾਇਲਾਗ ਡਿਲਿਵਰੀ ਅਤੇ ਸਟੇਜ ਪ੍ਰਦਰਸ਼ਨ, ਸਜਾਵਟ ਅਤੇ ਸਮੁੱਚੇ ਪ੍ਰਭਾਵ  ਦੇ ਆਧਾਰ 'ਤੇ ਕੀਤਾ ਗਿਆ।