ਮਾਹਿਲਪੁਰ, (14 ਦਸੰਬਰ) ਦਰਪਣ ਸਹਿਤ ਸਭਾ ਸੈਲਾ ਖੁਰਦ (ਹੁਸ਼ਿਆਰਪੁਰ) ਵੱਲੋਂ 20ਵਾਂ ਸਲਾਨਾ ਸਮਾਗਮ ਅਤੇ ਕਵੀ ਦਰਬਾਰ 17 ਦਸੰਬਰ 2023 ਦਿਨ ਐਤਵਾਰ ਨੂੰ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਪੱਦੀ ਸੂਰਾ ਸਿੰਘ ਵਿਖੇ ਕਰਵਾਇਆ ਜਾ ਰਿਹਾ ਹੈl ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਸਵੇਰੇ 10 ਵਜੇ ਸ਼ਮਾ ਰੋਸ਼ਨ ਕੀਤੀ ਜਾਵੇਗੀl ਪ੍ਰਿੰਸੀਪਲ ਸੋਹਣ ਸਿੰਘ ਸੁੰਨੀ  ਜੀ ਦਾ ਕਹਾਣੀ ਸੰਗ੍ਰਹਿ ' ਲਹਦਿਓ ਚੜਿਆ ਸੂਰਜ ਅਤੇ ਪ੍ਰਿੰਸੀਪਲ ਸੁਰਜੀਤ ਸਿੰਘ ਦਾ ਨਾਵਲ 'ਇਮਤਿਹਾਨ ਜਾਰੀ ਹੈ' ਲੋਕ ਅਰਪਣ ਕੀਤੇ ਜਾਣਗੇl ਇਸ ਮੌਕੇ ਪ੍ਰਸਿੱਧ ਪੰਜਾਬੀ ਸ਼ਾਇਰ ਜਨਾਬ ਤਰਸੇਮ ਸਾਕੀ ਜੀ ਨੂੰ ਜਨਾਬ ਗੁਰਦਿਆਲ ਪੰਜਾਬੀ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾl ਇਸ ਕਵੀ ਦਰਬਾਰ ਵਿੱਚ ਉਚੇਰੇ ਤੌਰ ਤੇ ਪਹੁੰਚ ਰਹੇ ਉੱਘੇ ਕਵੀ ਆਪਣੀਆਂ ਰਚਨਾਵਾਂ ਪੇਸ਼ ਕਰਨਗੇl ਪ੍ਰਧਾਨਗੀ ਮੰਡਲ ਵਿੱਚ ਜਨਾਬ ਸੰਧੂ ਵਰਿਆਣਵੀ, ਪ੍ਰਿੰਸੀਪਲ ਡਾਕਟਰ ਬਿੱਕਰ ਸਿੰਘ, ਪ੍ਰਿੰਸੀਪਲ ਕਿਰਪਾਲ ਸਿੰਘ ਅਤੇ ਜਨਾਬ ਰੇਸ਼ਮ ਚਿੱਤਰਕਾਰ ਸ਼ਾਮਿਲ ਹੋਣਗੇl ਦਰਪਣ ਸਹਿਤ ਸਭਾ ਸੈਲਾ ਖੁਰਦ ਦੇ ਸਮੂਹ ਅਹੁਦੇਦਾਰਾਂ ਨੇ ਇਲਾਕਾ ਨਿਵਾਸੀ ਸਾਹਿਤਿਕ ਪ੍ਰੇਮੀਆਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਦੀ ਬੇਨਤੀ ਕੀਤੀl