ਸੰਗਰੂਰ, 30 ਸਤੰਬਰ:- ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀ ਸ.ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੇਅਰੀ ਵਿਕਾਸ ਵਿਭਾਗ ਸੰਗਰੂਰ ਦੀ ਟੀਮ ਵੱਲੋਂ ਪਿੰਡ ਕਾਂਝਲਾ ਵਿਖੇ ਡੀ ਡੀ 6 ਸਕੀਮ ਅਧੀਨ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ।

ਇਸ ਕੈਂਪ ਵਿੱਚ ਸ. ਹਰਪ੍ਰੀਤ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਸੰਗਰੂਰ ਨੇ ਵਿਭਾਗ ਵੱਲੋਂ ਡੇਅਰੀ ਫਾਰਮਿੰਗ ਲਈ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਨੂੰ ਲੈਣ ਲਈ ਲੈਕਚਰ ਦਿੱਤਾ ਅਤੇ ਪੜ੍ਹੇ ਲਿਖੇ ਬੇਰੋਜ਼ਗਾਰ ਨੌਜਵਾਨਾਂ ਨੂੰ ਡੇਅਰੀ ਫਾਰਮਿੰਗ ਦਾ ਕਿੱਤਾ ਵੱਧ ਤੋਂ ਵੱਧ ਅਪਣਾ ਕੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਪ੍ਰੇਰਿਤ ਕੀਤਾ।

ਰਿਟਾਇਰਡ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਗੁਰਦੇਵ ਸਿੰਘ ਵਲੋਂ ਪਸ਼ੂਆਂ ਦੇ ਰਿਕਾਰਡ ਰੱਖਣ ਬਾਰੇ, ਪਸ਼ੂਆਂ ਦੀਆਂ ਬਿਮਾਰੀਆਂ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ। ਰਿਟਾਇਰਡ ਚਾਰਾ ਵਿਕਾਸ ਅਫ਼ਸਰ ਸ੍ਰ ਅਜਾਇਬ ਸਿੰਘ ਨੇ ਪਸ਼ੂਆਂ ਦੀ ਸੰਤੁਲਿਤ ਖੁਰਾਕ ਹੇਅ, ਸਾਈਲੇਜ਼ ਅਤੇ ਪਸ਼ੂ ਅਹਾਰ ਬਾਰੇ ਲੈਕਚਰ ਦਿੱਤਾ, ਦਵਿੰਦਰ ਸਿੰਘ ਅਤੇ ਚਰਨਜੀਤ ਧੀਰ ਡੇਅਰੀ ਵਿਕਾਸ ਇੰਸਪੈਕਟਰ ਵੱਲੋਂ ਡੇਅਰੀ ਸਕੀਮਾਂ ਅਤੇ ਲਾਹੇਵੰਦ ਡੇਅਰੀ ਫਾਰਮਿੰਗ ਵਿਸ਼ੇ 'ਤੇ ਲੈਕਚਰ ਦਿੱਤਾ। ਪਿੰਡ ਦੇ ਸਰਪੰਚ ਸ੍ਰ ਸਤਗੁਰ ਸਿੰਘ ਵੱਲੋਂ ਵਿਭਾਗ ਦੀ ਟੀਮ ਦਾ ਕੈਂਪ ਲਗਾਉਣ ਬਾਰੇ ਧੰਨਵਾਦ ਕੀਤਾ ਗਿਆ।