ਗੜਸੰਕਰ, 15 ਫਰਵਰੀ:- ਸੀਪੀਆਈ ਐਮ ਦੀ ਕੇਂਦਰੀ ਦਿਸ਼ਾ ਨਿਰਦੇਸ਼ਾਂ ਤਹਿਤ  11ਮਾਰਚ ਤੋਂ 20 ਮਾਰਚ ਤਕ ਦੇਸ਼ ਭਰ ਵਿੱਚ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਜਥਾ ਮਾਰਚ ਕਰਕੇ ਲੋਕਾਂ ਨੂੰ ਜਾਗਰੂਕ ਕਰਕੇ ਦੇਸ਼ ਵਿਆਪੀ ਰੋਸ ਰੈਲੀ 24 ਮਾਰਚ ਨੂੰ ਰਾਮ ਲੀਲ੍ਹਾ ਗਰਾਊਂਡ ਵਿੱਚ ਕੀਤੀ ਜਾਵੇਗੀ। ਪੰਜਾਬ ਦਾ ਸੁਬਾਈ ਜਥਾ ਗਦਰੀ ਬਾਬਿਆਂ ਦੇ ਪਿੰਡ ਸੁਰਸਿੰਘ  ਵਾਲੇ ਤੋਂ ਸ਼ੁਰੂ ਹੋ ਕੇ ਅੱਜ  ਗੜਸੰਕਰ ਸ਼ਹੀਦ ਭਗਤ ਸਿੰਘ ਸਮਾਰਕ ਪੁਰਾਣੇ ਬੱਸ ਸਟੈਂਡ ਵਿਖੇ ਪਾਰਟੀ  ਦੇ     ਸੂਬਾਈ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਸੂਬਾ ਸਕੱਤਰੇਤ ਮੈਂਬਰ ਗੁਰਨੇਕ ਸਿੰਘ ਭੱਜਲ ਮੇਜਰ ਸਿੰਘ ਭੁੱਖੀ ਵਿੰਡ  ਜਤਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਪਹੁੰਚੇ ਜਥੇ ਦਾ ਨਿੱਘਾ ਸੁਆਗਤ ਕੀਤਾ ਗਿਆ।
 ਇਸ ਮੌਕੇ  ਸੁਖਵਿੰਦਰ ਸਿੰਘ ਸੇਖੋਂ ਨੇ ਸੰਬੋਧਨ ਕਰਦਿਆ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੂੰਜੀਪਤੀਆਂ ਨੂੰ ਦੇਸ਼ ਦੇ ਹਿਤ ਵੇਚਣ ਤੋਂ ਪਿੱਛੇ ਨਹੀਂ ਹਟਦੀ ਸਰਕਾਰ ਨੇ ਕਿਰਤ ਕੋਡ ਬੀਜ ਬਿੱਲ ਬਿਜਲੀ ਸੋਧ ਬਿਲ 2025 ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਕਰਕੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨਾਲ ਧੋਖਾ ਕੀਤਾ।  ਮਨਰੇਗਾ ਕਾਨੂੰਨ ਨੂੰ ਖ਼ਤਮ ਕਰਨ ਲਈ ਵੀ ਬੀ ਜੀ ਰਾਮ ਜੀ ਨਾਮ ਨਾਲ ਬਦਲ ਦਿੱਤਾ ਜੋ ਖੱਬੀਆਂ ਪਾਰਟੀਆਂ ਦੀ ਦੇਣ ਸੀ ਵਿਦੇਸ਼ ਨੀਤੀ ਬਾਰੇ ਬੋਲਦਿਆਂ ਕਿਹਾ ਮੋਦੀ ਵਿਸ਼ਵ ਗੁਰੂ ਬਨਣ ਦਾ ਦਾਅਵਾ ਕਰਦਾ ਹੈ। 
ਅਮਰੀਕਾ ਨੇ ਪੰਜ ਹਜ਼ਾਰ ਭਾਰਤੀ ਨਾਗਰਿਕਾਂ ਨੂੰ ਨੂੜਕੇ ਭਾਰਤ ਪਹੁੰਚਾ ਦਿੱਤਾ ਇਕ ਸ਼ਬਦ ਨਹੀਂ ਬੋਲਿਆ। ਇਸ ਲਈ ਅਸੀਂ ਸਾਰੇ ਪੰਜਾਬ ਵਿੱਚ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਸੰਘਰਸ਼ ਨੂੰ ਤੇਜ਼ ਕਰਦਿਆਂ ਦਿੱਲੀ ਰੈਲੀ ਵਿੱਚ ਸ਼ਾਮਲ ਹੋਵਾਂਗੇ। ਮੇਜਰ ਸਿੰਘ ਤੇ ਜਤਿਦਰਪਾਲ ਸਿੰਘ ਨੇ ਕਿਹਾ ਪੰਜਾਬ ਸਰਕਾਰ  ਨਸਿਆਂ ਨੂੰ ਖਤਮ ਕਰਨ ਤੇ ਅਮਨ ਕਾਨੂੰਨ ਦੀ ਸਥਿਤੀ ਤੇ ਫੇਲ ਹੋ ਚੁੱਕੀ ਹੈ। 
ਸਾਇਬਰ ਕਰਾਇਮ ਲੋਕਾਂ ਨੂੰ ਧਮਕੀਆਂ ਕਤਲਾ ਦੀਆਂ ਘਟਨਾਵਾਂ ਰੋਜ਼ ਹੋ ਰਹੀਆਂ ਹਨ। ਇਸ ਮੌਕੇ ਪਾਰਟੀ ਸੂਬਾ ਕਮੇਟੀ ਮੈਂਬਰ ਦਰਸ਼ਨ ਸਿੰਘ ਮੱਟੂ, ਸੁਭਾਸ਼ ਮੱਟੂ, ਮਹਿੰਦਰ ਕੁਮਾਰ ਬਡੋਆਣ, ਸੁਲਿੰਦਰ ਚੁੰਬਰ, ਨੀਲਮ, ਗੁਰਬਖਸ ਕੋਰ, ਰਵਿੰਦਰ ਕੁਮਾਰ, ਕੁਲਵਿੰਦਰ ਸੰਘਾ, ਹਰਭਜਨ ਸਿੰਘ, ਜੋਗਿੰਦਰ ਸਿੰਘ ਥਾਦੀ, ਸਤਨਾਮ ਸਿੰਘ, ਪ੍ਰੇਮ ਸਿੰਘ, ਕਸਮੀਰ ਸਿੰਘ, ਗੁਰਚਰਨ ਸਿੰਘ ਨੈਨਮਾ, ਰਜਿੰਦਰ ਸਿੰਘ, ਬਲਦੇਵ ਰਾਜ, ਚਮਨ ਲਾਲ, ਸੋਹਨ ਸਿੰਘ, ਬਲਵੀਰ ਕੁਮਾਰ ਜਸਵਿੰਦਰ ਕੋਰ, ਸਾਥੀ ਸ਼ਮੂਲੀਅਤ ਕੀਤੀ। ਤੇ ਆਗੂਆ  ਵੱਲੋ  ਸੂਬਾ  ਸਕੱਤਰ  ਕਾਮਰੇਡ ਸੁੱਖਵਿੰਦਰ ਸਿੰਘ ਸ਼ੇਖੋ  ਨੂੰ  ਥੈਲੀ ਭੇਟ ਕੀਤੀ ਗਈ।