ਚੰਡੀਗੜ੍ਹ, 19 ਦਸੰਬਰ - ਹਰਿਆਣਾ ਦੇ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਸਰਕਾਰੀ ਕਾਲਜ, ਤਰਾਵੜੀ ਦਾ ਨਿਰਮਾਣ ਕੰਮ 85 ਫੀਸਦੀ ਪੂਰਾ ਹੋ ਚੁੱਕਾ ਹੈ। ਇਸ ਤੋਂ ਇਲਾਵਾ ਨਿਰਮਾਣ ਕੰਮ ਦੇ ਲਈ ਲੋਕ ਨਿਰਮਾਣ ਵਿਭਾਗ (ਭਵਨ ਅਤੇ ਸੜਕਾਂ) ਨੁੰ 500.50 ਲੱਖ ਰੁਪਏ ਦੀ ਪ੍ਰਸਾਸ਼ਨਿਕ ਮੰਜੂਰੀ ਦਿੱਤੀ ਜਾ ਚੁੱਕੀ ਹੈ ਅਤੇ ਮੁੜ ਟੈਂਡਰ ਪ੍ਰਕ੍ਰਿਆ 3 ਮਹੀਨੇ ਦੇ ਅੰਦਰ ਕੀਤੀ ਜਾਵੇਗੀ। ਕਾਰਜ ਦੇ ਸ਼ੁਰੂ ਹੋਣ ਦੀ ਮੌਜੂਦਾ ਮਿੱਤੀ ਤੋਂ 8 ਮਹੀਨੇ ਦੇ ਅੰਦਰ ਨਿਰਮਾਣ ਪੂਰਾ ਕੀਤੇ ਜਾਣ ਦੀ ਸੰਭਾਵਨਾ ਹੈ।
ਮੰਤਰੀ ਅੱਜ ਹਰਿਆਣਾ ਵਿਧਾਨਸਭਾ ਦੇ ਸਰਦੀ ਰੁੱਤ ਦੌਰਾਨ ਸਦਨ ਦੇ ਇੱਕ ਮੈਂਬਰ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ।
ਸਰਕਾਰੀ ਕਾਲਜ ਤਰਾਵੜੀ ਦਾ ਨਿਰਮਾਣ ਕੰਮ 85 ਫੀਸਦੀ ਹੋ ਚੁੱਕਾ ਹੈ ਪੂਰਾ ਮੰਤਰੀ ਮਹੀਪਾਲ ਢਾਂਡਾ
