ਨਵਾਂਸ਼ਹਿਰ, 7 ਸਤੰਬਰ:- ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨਛੋਹ ਪ੍ਰਾਪਤ ਪਵਿੱਤਰ ਧਰਤੀ 'ਤੇ ਆਲ ਇੰਡੀਆਂ ਆਦਿ ਧਰਮ ਮਿਸ਼ਨ ਦੇ ਕੌਮੀ ਚੇਅਰਮੈਨ ਬੀਬੀ ਕਮਲੇਸ਼ ਕੌਰ ਘੇੜਾ ਅਤੇ ਕੌਮੀ ਪ੍ਰਧਾਨ ਐਲ. ਆਰ. ਵਿਰਦੀ ਦੀ ਅਗਵਾਈ 'ਚ ਬਰਸਾਤੀ ਪਾਣੀ ਦੀ ਸੰਭਾਲ ਲਈ ਇੱਕ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਚੈੱਕ ਡੈਮ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ।
ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨਛੋਹ ਗੰਗਾ ਅੰਮ੍ਰਿਤਕੁੰਡ ਸੱਚਖੰਡ ਸ੍ਰੀ ਖ਼ੁਰਾਲਗੜ੍ਹ ਸਾਹਿਬ ਦੀ ਕਮੇਟੀ ਦੇ ਚੇਅਰਮੈਨ ਸ੍ਰੀ ਨਾਜਰ ਰਾਮ ਮਾਨ, ਪ੍ਰਧਾਨ ਸੰਤ ਸੁਰਿੰਦਰ ਦਾਸ, ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਸਹਾਇਕ ਪ੍ਰਧਾਨ ਗੁਰਲਾਲ ਸੈਲਾ, ਮੁੱਖ ਖਜ਼ਾਨਚੀ ਸੰਤ ਕਰਮ ਚੰਦ, ਸਵਾਗਤੀ ਕਮੇਟੀ ਦੇ ਇੰਚਾਰਜ ਜਗਦੀਸ਼ ਕੁਮਾਰ, ਮੁੱਖ ਗ੍ਰੰਥੀ ਸੰਤ ਗਿਰਧਾਰੀ ਲਾਲ, ਕੌਂਸਲਰ ਪ੍ਰਿੰਸ ਚੋਧਰੀ, ਰਾਣਾ ਨਗਿੰਦਰ ਸਿੰਘ ਟਿੱਕਾ ਮਾਲਕ ਗਜ਼ ਰੀ ਟਰੀਟ, ਰਾਣਾ ਰਾਜ ਕੁਮਾਰ ਰਾਜੂ ਗੜ੍ਹੀ ਮਣਸੋਵਾਲ ਦੀ ਹਾਜ਼ਰੀ 'ਚ ਬੀਬੀ ਨੀਲਮ ਰੌੜੀ ਵਲੋਂ ਇਹ ਜਾਣਕਾਰੀ ਵਿਸਥਾਰਤ ਰੂਪ 'ਚ ਦਿੱਤੀ ਗਈ।
ਉਨ੍ਹਾਂ ਆਖਿਆ ਕਿ ਸਾਲ 2015 ਤੋਂ ਇਹ ਕਾਰਜ ਰੁਕਿਆ ਹੋਇਆ ਸੀ ਤੇ ਲਗਾਤਾਰ ਮੰਗ ਕੀਤੀ ਜਾ ਰਹੀ ਸੀ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਬਰਸਾਤ ਦੇ ਮੌਸਮ ਦੌਰਾਨ ਖੱਡ ਵਿੱਚ ਤੇਜ਼ੀ ਨਾਲ ਵਹਿ ਜਾਣ ਵਾਲੇ ਪਾਣੀ ਨੂੰ ਰੋਕ ਕੇ ਸੰਭਾਲਣ ਵਿੱਚ ਵੱਡੀ ਮਦਦ ਮਿਲੇਗੀ।
ਚੈੱਕ ਡੈਮ ਬਣਨ ਨਾਲ ਜਿੱਥੇ ਬਰਸਾਤੀ ਪਾਣੀ ਦੀ ਸੁਚੱਜੀ ਵਰਤੋਂ ਸੰਭਵ ਹੋਵੇਗੀ, ਉੱਥੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਵਿਚ ਵੀ ਇਸ ਦਾ ਅਹਿਮ ਯੋਗਦਾਨ ਰਹੇਗਾ। ਇਸ ਤੋਂ ਇਲਾਵਾ ਇਲਾਕੇ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਵੀ ਇਸ ਕਾਰਜ ਦਾ ਲੰਮੇ ਸਮੇਂ ਤੱਕ ਲਾਭ ਮਿਲਣ ਦੀ ਉਮੀਦ ਹੈ।
ਗੁਰੂ ਘਰ ਦੀ ਕਮੇਟੀ ਨੇ ਇਸ ਕਾਰਜ ਦਾ ਸਵਾਗਤ ਕਰਦਿਆਂ ਕਿਹਾ ਕਿ ਪਵਿੱਤਰ ਧਰਤੀ 'ਤੇ ਕਰਵਾਇਆ ਜਾ ਰਿਹਾ ਇਹ ਵਿਕਾਸ ਕਾਰਜ ਵਾਤਾਵਰਨ ਅਤੇ ਪਾਣੀ ਦੀ ਸੰਭਾਲ ਪੱਖੋਂ ਵੀ ਮਹੱਤਵਪੂਰਨ ਹੈ। ਉਨ੍ਹਾਂ ਮੰਗ ਕੀਤੀ ਕਿ ਚੈੱਕ ਡੈਮ ਦਾ ਨਿਰਮਾਣ ਤੈਅ ਮਾਪਦੰਡਾਂ ਅਨੁਸਾਰ ਗੁਣਵੱਤਾ ਭਰਪੂਰ ਢੰਗ ਨਾਲ ਜਲਦ ਮੁਕੰਮਲ ਕੀਤਾ ਜਾਵੇ, ਤਾਂ ਜੋ ਆਉਣ ਵਾਲੇ ਬਰਸਾਤੀ ਸੀਜ਼ਨ ਦੌਰਾਨ ਵੀ ਇਸ ਦਾ ਲਾਭ ਲੋਕਾਂ ਨੂੰ ਮਿਲ ਸਕੇ।
ਗੁਰੂ ਘਰ ਦੀ ਕਮੇਟੀ ਦੇ ਚੇਅਰਮੈਨ ਸ੍ਰੀ ਨਾਜਰ ਰਾਮ ਮਾਨ, ਪ੍ਰਧਾਨ ਸੰਤ ਸੁਰਿੰਦਰ ਦਾਸ ਨੇ ਆਖਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਪਿਛਲੇ ਸਮੇਂ 'ਚ 65 ਫ਼ੁੱਟ ਚੌੜੀ ਤੇ ਸੌ ਫ਼ੁੱਟ ਲੰਮੀ ਸ਼ੈੱਡ ਦਾ ਨਿਰਮਾਣ ਜੋ ਕਿ ਕੀਤਾ ਗਿਆ ਸੀ ਉਸ ਨੂੰ ਦੁੱਗਣਾ ਕਰਦਿਆਂ ਐਨੇ ਰੂਪ 'ਚ ਸ਼ੈੱਡ ਵੱਡੀ ਕੀਤੀ ਜਾ ਰਹੀ ਹੈ ਉਹ ਵੀ ਸੰਗਤ ਦੇ ਸਹਿਯੋਗ ਦੇ ਨਾਲ ਤਾਂ ਕਿ 31 ਦਸੰਬਰ ਦੇ ਪ੍ਰੋਗਰਾਮ 'ਚ ਸੰਗਤਾਂ ਬਾਹਰ ਨਹੀਂ ਸਗੋਂ ਸ਼ੈੱਡ ਦੇ ਅੰਦਰ ਹੀ ਪ੍ਰੋਗਰਾਮ ਦਾ ਆਨੰਦ ਮਾਣ ਸਕਣਗੀਆਂ।
ਇਸ ਮੌਕੇ ਤੇ ਐਕਸੀਅਨ ਜਲ ਸਰੋਤ ਵਿਭਾਗ ਭੁਪਿੰਦਰਪਲ ਸਿੰਘ, ਐੱਸ. ਡੀ. ਓ. ਜਲ ਸਰੋਤ ਤਰੁਨਦੀਪ ਸਿੰਘ, ਮੋਹਿਤ ਕਾਲੀਆ ਨਹਿਰੀ ਪਟਵਾਰੀ, ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਮੀਡੀਆ ਇੰਚਾਰਜ ਗੁਰਬਖਸ਼ ਸਿੰਘ ਮਹੇ, ਨਗਰ ਕੌਂਸਲ ਗੜ੍ਹਸ਼ੰਕਰ ਦੇ ਪ੍ਰਧਾਨ ਸੋਮ ਨਾਥ ਬੰਗੜ, ਬਾਬੂ ਮੰਗੂ ਰਾਮ ਮੁੱਗੋਵਾਲ ਦਾ ਪੋਤਰਾ ਮਨਜੀਤ ਮੁੱਗੋਵਾਲ, ਪੜਪੋਤਰਾ ਲੋਕੇਸ਼ ਕੁਮਾਰ ਲਵੀ, ਸੁਖਚੈਨ ਸਿੰਘ ਕਾਲਾ ਪੰਜਾਬ ਪ੍ਰਧਾਨ, ਬਾਬਾ ਦਿਆਲ ਚੰਦ ਬੰਗਾ, ਡਾਕਟਰ ਪਰਮਜੀਤ ਮਡਾਰ ਚੇਅਰਮੈਨ ਪੰਚਾਇਤ ਸੰਮਤੀ, ਸੋਮ ਨਾਥ ਗੰਗੜ, ਜਰਨੈਲ ਸਿੰਘ ਕੁੱਲੇਵਾਲ, ਸੰਤ ਹਰਬੰਸ ਸਿੰਘ, ਸੰਤ ਨਰੰਜਣ ਸਿੰਘ, ਮਾਸਟਰ ਰਾਮ ਦਾਸ ਹਰਮਾ, ਡਾਕਟਰ ਸਤਪਾਲ, ਡਾਕਟਰ ਬਹਾਦਰ ਸਿੰਘ, ਅਮਰੀਕ ਘੁਲਾਲ, ਰਮੇਸ਼ ਸਹੋਤਾ ਹਿਮਾਚਲ, ਟਿੰਕੂ ਅਡੋਨ, ਤਾਰਾ ਚੰਦ ਹੁਸ਼ਿਆਰਪੁਰ ਸਮੇਤ ਕੁੱਝ ਹੋਰ ਆਗੂ ਤੇ ਮੈਂਬਰ ਹਾਜ਼ਰ ਸਨ।