ਮੰਡੀ ਗੋਬਿੰਦਗੜ੍ਹ, 15 ਮਈ - ਦੇਸ਼ ਭਗਤ ਯੂਨੀਵਰਸਿਟੀ ਵੱਲੋਂ "ਹਾਰਮੋਨੀ ਇਨ ਐਕਸੀਲੈਂਸ : ਏ ਸੈਂਟਰ ਆਫ ਐਕਸੀਲੈਂਸ ਮੀਟ ਐਂਡ ਗ੍ਰੀਟ" ਥੀਮ ਤਹਿਤ ਸੈਂਟਰ ਆਫ ਐਕਸੀਲੈਂਸ ਐਵਾਰਡ ਸਮਾਰੋਹ ਕਰਵਾਇਆ ਗਿਆ। ਸਮਾਗਮ ਦੀ ਅਗਵਾਈ ਡੀ.ਬੀ.ਯੂ. ਦੇ ਵਾਈਸ ਪ੍ਰੈਜ਼ੀਡੈਂਟ ਡਾ. ਹਰਸ਼ ਸਦਾਵਰਤੀ ਨੇ ਕੀਤੀ। ਇਸ ਮੌਕੇ ਡਾ. ਹਰਸ਼ ਸਦਾਵਰਤੀ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਮਾਰਗਦਰਸ਼ਨ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ।
ਉਨ੍ਹਾਂ ਕਿਹਾ, "ਅੱਜ ਅਸੀਂ ਆਪਣੇ ਵਿਦਿਆਰਥੀਆਂ ਦੀਆਂ ਲੋੜਾਂ ਅਤੇ ਉਮੀਦਾਂ ਬਾਰੇ ਵਿਚਾਰਾਂ ਕਰਨ ਲਈ ਲਈ ਇਕੱਠੇ ਹੋਏ ਹਾਂ, ਉਹਨਾਂ ਨੂੰ ਦਰਪੇਸ਼ ਕਿਸੇ ਵੀ ਚੁਣੌਤੀ ਨੂੰ ਸਮੂਹਕ ਤੌਰ 'ਤੇ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਮਾਜ ਲਈ ਅਰਥਪੂਰਨ ਯੋਗਦਾਨ ਪਾਉਣਾ ਸਾਡੀ ਸਮਾਜਿਕ ਜ਼ਿੰਮੇਵਾਰੀ ਹੈ।" ਸਮਾਗਮ ਵਿੱਚ ਦੇਸ਼ ਭਗਤ ਯੂਨੀਵਰਸਿਟੀ ਦੇ ਕੇਂਦਰੀ ਪ੍ਰਸ਼ਾਸਨਿਕ ਸੇਵਾਵਾਂ ਦੇ ਡਾਇਰੈਕਟਰ ਸੁਰਿੰਦਰ ਪਾਲ ਕਪੂਰ ਸਮੇਤ ਐਲਡੀਐਮ ਕਾਲਜ (ਕਰਨਾਲ), ਬੀਡੀਐਸ ਗਰੁੱਪ ਆਫ਼ ਐਜੂਕੇਸ਼ਨ (ਅਜਨਾਲਾ), ਅੰਮ੍ਰਿਤਸਰ ਨਰਸਿੰਗ ਕਾਲਜ, ਨੇਟਗਿਆਨ ਐਜੂਕੇਸ਼ਨ ਵੈਲਫੇਅਰ (ਫਾਜ਼ਿਲਕਾ), ਲੈਂਡਮਾਰਕ ਫਾਊਂਡੇਸ਼ਨ ਇੰਸਟੀਚਿਊਟ (ਦੇਹਰਾਦੂਨ) ਆਦਿ ਹਾਜ਼ਰ ਸਨ।
ਆਰਪੀ ਐਜੂਕੇਸ਼ਨ (ਦਿੱਲੀ), ਪਰਵੇਜ਼ ਕਾਲਜ (ਫਗਵਾੜਾ), ਅਤੇ ਆਰਪੀ ਐਜੂਕੇਸ਼ਨ (ਦਿੱਲੀ) ਸਮੇਤ ਪ੍ਰਮੁੱਖ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ। ਇਹਨਾਂ ਸੰਸਥਾਵਾਂ ਦੇ ਮਾਲਕਾਂ ਅਤੇ ਟੀਮਾਂ ਦੀ ਸਰਗਰਮ ਭਾਗੀਦਾਰੀ ਨੇ ਸਹਿਯੋਗ ਅਤੇ ਉੱਤਮਤਾ ਦੀ ਭਾਵਨਾ ਨੂੰ ਜੋੜਿਆ। ਡਿਪਟੀ ਡਾਇਰੈਕਟਰ, ਸੈਂਟਰ ਆਫ ਐਕਸੀਲੈਂਸ ਸ਼ਾਲੂ ਨੇ ਸਾਰੇ ਭਾਗੀਦਾਰਾਂ ਦਾ ਉਨ੍ਹਾਂ ਦੇ ਵੱਡਮੁੱਲੇ ਯੋਗਦਾਨ ਲਈ ਧੰਨਵਾਦ ਕੀਤਾ। ਇਨਾਮ 8ਵੰਡ ਸਮਾਰੋਹ ਤੋਂ ਬਾਅਦ ਸੈਂਟਰ ਆਫ਼ ਐਕਸੀਲੈਂਸ ਦੀ ਟੀਮ ਨੇ ਡੀਬੀਯੂ ਦੇ ਵੱਖ-ਵੱਖ ਵਿਭਾਗਾਂ ਅਤੇ ਪ੍ਰਯੋਗਸ਼ਾਲਾਵਾਂ ਦਾ ਦੌਰਾ ਕੀਤਾ ਅਤੇ ਉੱਥੇ ਚੱਲ ਰਹੇ ਕੋਰਸਾਂ ਅਤੇ ਅਕਾਦਮਿਕ ਗਤੀਵਿਧੀਆਂ ਦਾ ਜਾਇਜ਼ਾ ਲਿਆ।
You May Also Like
RBU NSS Camp Concludes with Social Service and Health Awareness Activities
ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਸੱਤ ਦਿਨਾਂ ਰੁਜ਼ਗਾਰ ਯੋਗਤਾ ਅਤੇ ਹੁਨਰ ਸਿਖਲਾਈ ਪ੍ਰੋਗਰਾਮ ਆਰੰਭ
ਕੁਰੂਕਸ਼ੇਤਰ ਯੂਨੀਵਰਸਿਟੀ ਅਤੇ ਐਸ.ਜੇ.ਐਚ.ਆਈ.ਐਫ.ਐਮ. ਵਿਚਕਾਰ ਖੋਜ ਅਤੇ ਨੀਤੀ ਅਧਿਐਨ ਨੂੰ ਉਤਸ਼ਾਹਿਤ ਕਰਨ ਲਈ ਹੋਇਆ ਐਮ.ਓ.ਯੂ.