ਸੋਲਨ:- ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸੋਲਨ ਵਿੱਚ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਇੱਕ ਮੁਟਿਆਰ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਚਾਇਲ-ਕੰਡਾਘਾਟ ਸੜਕ 'ਤੇ ਸਾਧੂਪੁਲ ਦੋਚੀ ਦੇ ਕੋਲ ਮੰਗਲਵਾਰ ਨੂੰ ਇੱਕ ਕਾਰ ਬੇਕਾਬੂ ਹੋ ਕੇ 150 ਫੁੱਟ ਡੂੰਘੀ ਖਾਈ ਵਿੱਚ ਜਾ ਡਿੱਗੀ। ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਕੰਡਾਘਾਟ ਹਸਪਤਾਲ ਵਿੱਚ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਸੋਲਨ ਦੇ ਖੇਤਰੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਸ਼ਿਮਲਾ ਦੇ ਕੋਟੀ ਤੋਂ ਗੱਡੀ ਸੋਲਨ ਵੱਲ ਆ ਰਹੀ ਸੀ ਕਿ ਅਚਾਨਕ ਦੋਚੀ ਦੇ ਕੋਲ ਕਾਰ ਸੰਤੁਲਨ ਵਿਗੜਨ ਕਾਰਨ ਡੂੰਘੀ ਖਾਈ ਵਿੱਚ ਡਿੱਗ ਗਈ। ਹਾਦਸੇ ਵਿੱਚ ਗੱਡੀ ਵਿੱਚ ਸਵਾਰ ਇੱਕ 24 ਸਾਲਾ ਮੁਟਿਆਰ ਪੂਜਾ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਚਾਰ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਸੋਲਨ ਚ 150 ਫੁੱਟ ਡੂੰਘੀ ਖਾਈ ਚ ਡਿੱਗੀ ਕਾਰ 24 ਸਾਲਾ ਮੁਟਿਆਰ ਦੀ ਮੌਤ 4 ਲੋਕ ਗੰਭੀਰ ਜ਼ਖ਼ਮੀ
