ਨਵਾਂਸ਼ਹਿਰ- ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਸਟੈਚੂ ਨੂੰ ਭੰਨ ਤੋੜ ਕਰਕੇ ਸਵਿਧਾਨ ਨੂੰ ਅੱਗ ਲਗਾਉਣ ਵਿੱਰੁਧ ਚੌਸ੍ਰੀ ਬਰਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਸੰਬੰਧੀ ਬੀਐਸਪੀ ਆਗੂਆਂ ਨੇ ਮਹਿਤਾਬ ਸਿੰਘ ਐਸਐਸਪੀ ਸ਼ਹੀਦ ਭਗਤ ਸਿੰਘ ਨਗਰ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਆਗੂਆਂ ਨੇ ਬੇਨਤੀ ਕੀਤੀ ਕਿ ਮਿਤੀ 26 ਜਨਵਰੀ 2025 ਨੂੰ ਫੁਆਰਾ ਚੌਕ ਸ੍ਰੀ ਅਮ੍ਰਿਤਸਰ ਸਾਹਿਬ ਵਿਖੇ ਲੱਗੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਸਟੈਚੂ ਨੂੰ ਇੱਕ ਦੌਸ਼ੀ ਵੱਲੋ ਭੰਨ ਤੋੜ ਕਰਕੇ ਅੱਗ ਲਗਾਈ ਗਈ ਹੈ। ਜਿਸ ਦੀ ਇੱਕ ਵਿਡੀਓ ਵੀ ਵਾਰਇਰਲ ਹੋ ਰਹੀ ਹੈ।
ਜਿਸ ਨਾਲ ਪੂਰੇ ਦੇਸ਼ ਵਾਸੀਆ ਦੀਆਂ ਭਾਵਨਾਵਾ ਨੂੰ ਠੇਸ ਪਹੁੰਚੀ ਹੈ। ਇਸ ਦੋਸ਼ੀ ਨੇ ਕਿਸੇ ਸ਼ਰਾਰਤੀ ਅੰਨਸਰਾਂ ਨਾਲ ਮਿਲੀ ਭੁਗਤ ਕਰਕੇ ਸ਼ਾਮ 3:00 ਵਜੇ ਇਸ ਘੱਟਨਾ ਨੂੰ ਅੰਜਾਮ ਦਿੱਤਾ ਹੈ। ਉਕਤ ਦੋਸ਼ੀ ਵਲੋਂ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਪੂਰੇ ਭਾਰਤ ਦੇਸ਼ ਦੇ ਸਮਾਜਿਕ ਅਤੇ ਧਾਰਮਿਕ ਭਾਈਚਾਰੇ ਅਤੇ ਬਾਬਾ ਸਾਹਿਬ ਜੀ ਨੂੰ ਮੰਨਣ ਵਾਲਿਆ ਨੂੰ ਨੁਕਸਾਨ ਪਹੁੰਚਾਉਣ ਦੀ ਸਾਜਿਸ਼ ਕੀਤੀ ਹੈ। ਉਕਤ ਦੋਸ਼ੀ ਨੂੰ ਤਾਂ ਮੋਕੇ ਤੇ ਹੀ ਸਕਿਉਰਟੀ ਵਲੋਂ ਗ੍ਰਿਫਤਾਰ ਕਰ ਲਿਆ ਸੀ। ਸੋ ਸਾਡੀ ਸਮੁਹ ਬਹੁਜਨ ਸਮਾਜ ਵਲੋਂ ਆਪ ਜੀ ਨੂੰ ਬੇਨਤੀ ਹੈ ਕਿ ਉਕਤ ਦੋਸ਼ੀ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੇ ਨਾਲ ਨਾਲ ਐਸ. ਸੀ. ਐਸ. ਟੀ. ਐਕਟ 1989 ਅਧੀਨ ਕਾਰਵਾਈ ਕੀਤੀ ਜਾਵੇ।
ਇਸ ਦੇ ਨਾਲ ਨਾਲ ਜਿਹੜੇ ਵਿੱਅਕਤੀਆ ਦੀ ਇਸ ਦੇ ਪਿਛੇ ਸਾਜਿਸ਼ ਹੈ ਉਹਨਾ ਨੂੰ ਵੀ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਇਸ ਘੱਟਨਾ ਨੂੰ ਮੁੱਖ ਰੱਖਦੇ ਹੋਏ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਅੰਦਰ ਆਉਂਦੇ ਸਾਰੇ ਬਾਬਾ ਸਾਹਿਬ ਜੀ ਦੇ ਸਟੈਚੂਆਂ ਦੀ ਸੁਰਖਿਆ ਵੀ ਯਕੀਨੀ ਬਣਾਈ ਜਾਵੇ। ਇਸ ਮੌਕੇ ਐਮਐਲਏ ਹਲਕਾ ਨਵਾਂਸ਼ਹਿਰ ਡਾ ਨਛੱਤਰ ਪਾਲ, ਸਰਬਜੀਤ ਜਾਫਰਪੁਰ ਜਿਲ੍ਹਾਂ ਪ੍ਰਧਾਨ, ਬਹੁਜਨ ਸਮਾਜ ਪਾਰਟੀ, ਮੁਕੇਸ਼ ਕੁਮਾਰ, ਪ੍ਰੇਮ ਰਤਨ, ਗਿਆਨ ਚੰਦ, ਸੁਰਜੀਤ, ਸਤਪਾਲ, ਸੁਰਜੀਤ ਰਾਮ, ਦੇਬੀ ਲੰਗੜੋਆ, ਐਮਸੀ ਗੁਰਮੁੱਖ ਸਿੰਘ ਨਾਰਥ, ਰਾਕੇਸ਼ ਕੁਮਾਰ ਆਦਿ ਹਾਜਰ ਸਨ।
