ਗੜ੍ਹਸ਼ੰਕਰ- ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੀਆਂ  ਹਿਦਾਇਤਾਂ  ਦੇ  ਅਨੁਸਾਰ ਬਲਾਕ ਪੱਧਰੀ ਸਾਇੰਸ ਡਰਾਮਾ ਪ੍ਰਤੀਯੋਗਤਾ 2025 ਰਾਸ਼ਟਰੀ ਸਾਇੰਸ ਸੈਂਟਰ ਭਾਰਤ ਸਰਕਾਰ ਨਵੀਂ  ਦਿੱਲ੍ਹੀ ਦੇ ਦਿਸ਼ਾ ਨਿਰਦੇਸ਼ਾਂ  ਮੁੱਖ ਥੀਮ ਮਨੁੱਖਤਾ ਦੇ ਭਲੇ ਲਈ ਵਿਗਿਆਨ ਅਤੇ ਤਕਨਾਲੋਜੀ ਦੇ ਉਪ ਵਿਸ਼ੇ  ਵਿਗਿਆਨ ਦੇ ਖੇਤਰ ਵਿੱਚ ਮਹਿਲਾਵਾਂ ਦੇ ਯੋਗਦਾਨ ਦੇ ਅਧੀਨ ਬਲਾਕ ਗੜਸੰਕਰ -2 ਦਾ ਸਾਇੰਸ  ਡਰਾਮਾ  ਸਸਸਸ ਪੱਦੀ ਸੂਰਾ ਸਿੰਘ ਵਿੱਚ ਆਯੋਜਿਤ ਕੀਤਾ ਗਿਆ। 
ਜਿਸ ਵਿੱਚ ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਦੇ ਵਿਦਿਆਥੀਆਂ ਨੇ ਸ਼੍ਰੀ ਅਨੁਪਮ ਕੁਮਾਰ ਸ਼ਰਮਾ, ਸ਼੍ਰੀ ਤੇਜਪਾਲ ਜੀ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਵਿਗਿਆਨ ਦੀਆਂ ਦੇਵੀਆਂ  ਸਾਇੰਸ ਡਰਾਮੇ ਵਿੱਚ ਭਾਗ ਲਿਆ ਅਤੇ ਬਲਾਕ ਗੜਸੰਕਰ-2 ਵਿੱਚ ਪਹਿਲਾ ਸਥਾਨ ਪਾ੍ਪਤ ਕੀਤਾ। 
ਇਸ ਮੌਕੇ ਤੇ ਪ੍ਰਿੰਸੀਪਲ ਸ਼੍ਰੀ ਕ੍ਰਿਪਾਲ ਸਿੰਘ ਬਲਾਕ  ਨੋਡਲ ਅਫਸਰ ਗੜ੍ਹਸ਼ੰਕਰ -2 ਨੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਸ਼ੰਸ਼ਾ ਪੱਤਰ ਦੇਕੇ ਸਨਮਾਨਿਤ ਕੀਤਾ।
ਮੁੱਖ ਅਧਿਆਪਕ ਸ਼੍ਰੀ ਲਖਵਿੰਦਰ ਸਿੰਘ ਜੀ ਨੇ ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਵਿਖੇ ਸਮੂਹ ਸਟਾਫ ਦੇ ਨਾਲ  ਡਰਾਮਾ ਟੀਮ ਨੂੰ ਸਨਮਾਨਿਤ ਕੀਤਾ ਅਤੇ ਮੁਕਾਬਲੇ ਵਿੱਚ ਭਾਗ ਲੈਣ  ਵਿਦਿਆਥੀਆਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਤੇ ਸ਼੍ਰੀ ਮਤੀ ਪਰਵਿੰਦਰ ਕੌਰ, ਸ਼੍ਰੀ ਮਤੀ ਜਸਵੀਰ ਕੌਰ, ਸ਼੍ਰੀ ਮਤੀ ਨਵਜੋਤ, ਸ਼੍ਰੀ ਮਤੀ ਗੁਰਪ੍ਰੀਤ ਕੌਰ, ਸ਼੍ਰੀ ਮਤੀ ਅਨੀਤਾ, ਸ਼੍ਰੀ ਕੁਸ਼ਲ ਸਿੰਘ, ਹਾਜਰ ਸਨ।