ਪਟਿਆਲਾ:- ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ—ਉਗਰਾਹਾਂ) ਜਿਲਾ ਪਟਿਆਲਾ ਵੱਲੋਂ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫਤਰ ਅੱਗੇ ਵੱਡਾ ਇਕੱਠ ਕਰਕੇ ਪੱਕੇ ਮੋਰਚੇ ਦੀ ਸਮਾਪਤੀ ਕੀਤੀ ਗਈ ਅਤੇ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜਿਲੇ ਦੇ ਜਨਰਲ ਸਕੱਤਰ ਸੁਖਮਿੰਦਰ ਸਿੰਘ ਬਾਰਨ ਨੇ ਦੱਸਿਆ ਕਿ ਮਿਤੀ 11—09—2026 ਤੇ ਅੱਜ ਮਿਤੀ 14—09—2026 ਨੂੰ ਜਿਲੇ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਹੋਈਆਂ ਮੀਟਿੰਗਾਂ ਵਿੱਚ ਜਿਲੇ ਨਾਲ ਸਬੰਧਤ ਕਈ ਮੰਗਾਂ ਦਾ ਨਿਪਟਾਰਾ ਕੀਤਾ ਗਿਆ।
ਜਿਲੇ ਦੇ ਐਸ.ਐਸ.ਪੀ. ਹਰਮਨਦੀਪ ਹਾਂਸ ਵਲੋਂ ਕਿਸਾਨਾਂ ਤੇ ਵੱਖ—ਵੱਖ ਸਮੇਂ ਦਰਜ ਕੀਤੇ ਪਰਚਿਆਂ ਨੂੰ ਵਾਪਸ ਲੈਣ ਦਾ ਭਰੋਸਾ ਦਿਵਾਇਆ। ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਦੀ ਹਾਜਰੀ ਵਿੱਚ ਏ.ਡੀ.ਸੀ. ਮੈਡਮ ਅਨੁਪਰਿਤਾ ਜ਼ੋਹਲ ਨੇ ਧਰਨੇ ਵਿੱਚ ਆਕੇ ਜਿੱਲੇ ਨਾਲ ਸਬੰਧਤ ਮੰਗਾਂ ਦੇ ਹੱਲ ਲਈ 10 ਦਿਨਾਂ ਦਾ ਸਮਾਂ ਦਿੱਤਾ।
ਜਿਲਾ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਛੰਨਾ, ਬਲਰਾਜ ਜ਼ੋਸ਼ੀ, ਜਗਮੇਲ ਸਿੰਘ ਗਾਜੇਵਾਸ, ਅਵਤਾਰ ਸਿੰਘ ਬੁਰੜ੍ਹ, ਮੱਖਣ ਸਿੰਘ ਕਲਵਾਣੂ, ਭਰਪੂਰ ਸਿੰਘ ਰਾਜੇਵਾਸ, ਵਰਿੰਦਰ ਸਿੰਘ ਕਕਰਾਲਾ, ਜ਼ਸਵਿੰਦਰ ਸਿੰਘ ਸਾਲੂਵਾਲ, ਅਵਤਾਰ ਸਿੰਘ ਫੱਗਣਮਾਜਰਾ, ਗੁਰਵੀਰ ਸਿੰਘ ਨੰਦਪੁਰ ਕੇਸ਼ੋ, ਗੁਰਦੀਪ ਸਿੰਘ ਸਨੌਰ, ਹਰਦੀਪ ਸਿੰਘ ਡਰੌਲੀ, ਪ੍ਰੇਮ ਲਲੋਛੀ, ਦਵਿੰਦਰ ਸਿੰਘ ਸੀਲ, ਗੁਰਮੀਤ ਸਿੰਘ ਚਮਾਰੂ, ਬਲਜੀਤ ਸਿੰਘ ਕਲ੍ਹੇ ਮਾਜਰਾ ਨੇ ਵਿਚਾਰ ਪੇਸ਼ ਕੀਤੇ।
ਅਗਲੇ ਪ੍ਰੋਗਰਾਮ ਦਾ ਐਲਾਨ ਵਿੱਚ ਮਿਤੀ 24—09—2026 ਨੂੰ ਡਿਪਟੀ ਕਮਿਸ਼ਨਰ ਪਟਿਆਲਾ ਦਾ ਮੁਕੰਮਲ ਘਿਰਾਓ ਕਰਨ ਦਾ ਐਲਾਨ ਕੀਤਾ। ਬੁਲਾਰਿਆਂ ਨੇ ਪੰਜਾਬ ਸਰਕਾਰ ਤੇ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਹੋਏ ਮੰਗ ਕੀਤੀ ਕਿ ਭਾਰਤ—ਅਮਰੀਕਾ ਵਪਾਰ ਸਮਝੌਤਾ ਰੱਦ ਕੀਤਾ ਜਾਵੇ, ਕਿਸਾਨ ਮਜਦੂਰਾਂ ਦੇ ਕਰਜੇ ਮੁਆਫ ਕੀਤੇ ਜਾਣ, ਅਬਾਦਕਾਰਾਂ ਦੇ ਮਾਲਕੀ ਹੱਕ ਬਹਾਲ ਕੀਤੇ ਜਾਣ, ਐਮ.ਐਸ.ਪੀ. ਦੀ ਗਰੰਟੀ ਕਾਨੂੰਨ ਲਾਗੂ ਕੀਤਾ ਜਾਵੇ ਤੇ ਜਨਤਕ ਵੰਡ ਪ੍ਰਣਾਲੀ ਲਾਗੂ ਕੀਤੀ ਜਾਵੇ,
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪੱਕੇ ਮੋਰਚੇ ਦੀ ਸਮਾਪਤੀ ਤੇ ਅਗਲੇ ਪ੍ਰੋਗਰਾਮ ਦਾ ਐਲਾਨ
