ਨਵਾਂਸ਼ਹਿਰ, 30 ਸਤੰਬਰ:- ਸਥਾਨਕ ਬਲੱਡ ਡੈਨਰਜ਼ ਕੌਂਸਲ ਵਲੋਂ ਪਹਿਲੀ ਅਕਤੂਬਰ ਨੂੰ ਕੌਮੀ ਖੂਨਦਾਨ ਦਿਵਸ ਤੇ ਹਰ ਸਾਲ ਦੀ ਤਰ੍ਹਾਂ ਸਵੈ ਇਛੁੱਕ ਖੂਨਦਾਨ ਕੈਂਪ ਦੇ ਆਯੋਜਿਨ ਤੋਂ ਇਲਾਵਾ ਇਸ ਵਾਰ ਖੂਨ ਦੇ ਗਰੁੱਪ ਤੇ ਐਚ.ਬੀ ਜਾਂਚ ਦੇ ਮੁਫਤ ਕੈਂਪ ਦਾ ਆਯੋਜਿਨ ਵੀ ਕੀਤਾ ਜਾਵੇਗਾ। ਖੂਨ ਦੀ ਕਮੀ ਵਾਲ੍ਹੇ ਵਿਅਕਤੀਆਂ ਨੂੰ ਮੁਫਤ ਦਵਾਈ ਵੀ ਦਿੱਤੀ ਜਾਵੇਗੀ।

ਇਸ ਸਬੰਧੀ ਸੰਸਥਾ ਦੀ ਮੀਟਿੰਗ ਐਸ.ਕੇ.ਸਰੀਨ ਦੀ ਪ੍ਰਧਾਨਗੀ ਹੇਠ ਹੋਈ। ਪ੍ਰਧਾਨ ਐਸ.ਕੇ.ਸਰੀਨ, ਸਕੱਤਰ ਜੇ.ਐਸ.ਗਿੱਦਾ ਤੇ ਵਿੱਤ ਸਕੱਤਰ ਪ੍ਰਵੇਸ਼ ਕੁਮਾਰ ਨੇ ਖੂਨਦਾਨੀਆਂ ਤੇ ਪਬਲਿਕ ਨੂੰ ਅਪੀਲ ਕੀਤੀ ਹੈ ਕਿ ਕੌਮੀ ਪੱਧਰ ਦੇ ਖੂਨਦਾਨ ਦਿਵਸ ਮੌਕੇ ਬੀ.ਡੀ.ਸੀ.ਦੇ ਬਲੱਡ ਸੈਂਟਰ ਵਿਖੇ ਹਾਜ਼ਰੀਆਂ ਭਰਨ ਤਾਂ ਕਿ ਇਸ ਦਿਨ ਨੂੰ ਸਮਰਪਿਤ ਕਾਰਜ ਸਫਲ ਹੋ ਸਕਣ।