ਪਟਿਆਲਾ:- ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵਲੋਂ ਮਾਈ ਭਾਰਤ ਯੂਥ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਹਿੰਦੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤ੍ਰਿਪੜੀ ਪਟਿਆਲਾ ਵਿਖੇ ਬਾਲ ਵਿਕਾਸ ਕੈਂਪ ਆਯੋਜਿਤ ਕੀਤਾ ਗਿਆ। ਇਸ ਦੀ ਪ੍ਰਧਾਨਗੀ ਬਸੰਤ ਰਿਤੂ ਕਲੱਬ ਤ੍ਰਿਪੜੀ ਪਟਿਆਲਾ ਦੇ ਸੰਸਥਾਪਕ ਸੰਤੋਸ਼ ਲਾਲਵਾਨੀ ਨੇ ਕੀਤੀ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬੀ ਦੇ ਉੱਚ ਕੋਟੀ ਦੇ ਲਿਖਾਰੀ ਸ੍ਰ. ਸੁਖਦੇਵ ਸਿੰਘ ਸ਼ਾਂਤ ਅਤੇ ਉਹਨਾਂ ਦੀ ਧਰਮ ਪਤਨੀ ਸ੍ਰੀਮਤੀ ਸੁਰਿੰਦਰ ਕੌਰ ਨੇ ਸ਼ਿਰਕਤ ਕੀਤੀ। 
ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਅਤੇ ਜੁਆਇੰਟ ਸਕੱਤਰ ਇੰਜੀ: ਰੁਪਿੰਦਰ ਸਿੰਘ ਭੋਲਾ ਨੇ ਦੱਸਿਆ ਕਿ ਇਸ ਬਾਲ ਵਿਕਾਸ ਕੈਂਪ ਵਿੱਚ ਛੇ ਸਕੂਲਾਂ ਦੇ 147 ਬੱਚਿਆਂ ਨੂੰ ਸਰਦੀ ਤੋਂ ਬਚਣ ਲਈ ਇਨਾਮ ਵਜੋਂ ਕੋਟੀਆਂ ਵੰਡੀਆਂ ਗਈਆਂ। ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ। ਕਲੱਬੁ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਪਟਿਆਲਾ ਸ਼ਹਿਰ ਦੇ 5 ਸਕੂਲ ਅਤੇ ਇੱਕ ਪਿੰਡ ਆਲੋਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਇਹ ਇਨਾਮ ਵਜੋਂ ਜਰਸੀਆਂ ਦਿੱਤੀਆਂ ਗਈਆਂ। 
ਕਲੱਬ ਦੇ ਜਨਰਲ ਸਕੱਤਰ ਇੰਜੀ: ਅਭਿਨਵ ਨੇ ਵੀ ਆਪਣੇ ਵਿਚਾਰ ਦੱਸਦਿਆ ਆਖਿਆ ਕਿ ਵਿਦਿਆ ਸਾਡੇ ਜੀਵਨ ਨੂੰ ਜਿੱਥੇ ਬੰਦਲਦੀ ਹੈ ਉੱਥੇ ਸਮਾਜ ਲਈ ਵੀ ਅਗਾਂਹ ਵਧੂ ਸੋਚ ਦੇ ਨਾਲ ਸਮਾਜ ਦਾ ਵੀ ਵਿਕਾਸ ਕਰਦੀ ਹੈ। ਮੁੱਖ ਮਹਿਮਾਨ ਸ੍ਰ. ਸੁਖਦੇਵ ਸਿੰਘ ਸ਼ਾਨ ਜੀ ਨੇ ਆਖਿਆ ਕਿ ਉਹ ਕਲੱਬ ਦੇ ਨਾਲ ਪਿਛਲੇ ਲਗਭਗ 25 ਸਾਲਾਂ ਤੋਂ ਜੁੜੇ ਹੋਏ ਹਨ ਅਤੇ ਉਹਨਾਂ ਨੇ ਵਿਦਿਆਰਥੀਆਂ ਨੂੰ ਦਿਲ ਲਗਾ ਕੇ ਪੜਨ ਲਈ ਪ੍ਰੇਰਿਤ ਕੀਤਾ। 
ਉਹਨਾਂ ਇਹ ਵੀ ਆਖਿਆ ਕਿ ਪਟਿਆਲਾ ਸ਼ਹਿਰ ਵਿੱਚ ਬਹੁਤ ਸਾਰੀਆਂ ਸੰਸਥਾਵਾਂ, ਵਿਦਿਆਰਥੀਆਂ ਦੇ ਪਠਨ ਸਮੱਗਰੀ ਵਿੱਚ ਕੋਈ ਮੁਸ਼ਕਲ ਨਾ ਆਵੇ ਸੇਵਾ ਕਰ ਰਹੀਆਂ ਹਨ ਅਤੇ ਸਾਡਾ ਵੀ ਫਰਜ ਬਣਦਾ ਹੈ ਕਿ ਅਸੀਂ ਇਨ੍ਹਾਂ ਸੰਸਥਾਵਾਂ ਤੋਂ ਸਿੱਖ ਕੇ ਸਮਾਜ ਦੇ ਕੰਮ ਆਈਏ। 
ਇਸ ਮੌਕੇ ਬਸੰਤ ਰਿਤੂ ਯੂਥ ਕਲੱਬ ਪਟਿਆਲਾ ਦੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਵੱਖ—ਵੱਖ ਸਕੂਲਾਂ ਤੋਂ ਜਿਵੇਂ ਕਿ ਖਾਲਸਾ ਸੇਵਕ ਜੱਥਾ ਸੀਨੀਅਰ ਸੈਕੰਡਰੀ ਸਕੂਲ, ਖਾਲਸਾ ਸੀਨੀਅਰ ਸਕੈਡਰੀ ਸਕੂਲ ਮਾਲ ਰੋਡ, ਬੀ.ਐਨ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸਰਹਿੰਦ ਰੋਡ, ਹਿੰਦੂ ਪਬਲਿਕ ਹਾਈ ਸਕੂਲ, ਪਿੰਡ ਆਲੋਵਾਲ ਸੀਨੀਅਰ ਸੈਕੰਡਰੀ ਸਕੂਲ, ਭਾਦਸੋਂ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕਾਂ ਦਾ ਅਤੇ ਵਿਦਿਆਰਥੀਆਂ ਦਾ ਬਾਲ ਵਿਕਾਸ ਕੈਂਪ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ। ਇਸ ਪ੍ਰੋਗਰਮਾ ਵਿੱਚ ਕਲੱਬ ਮੈਂਬਰ ਮੁਕੇਸ਼ ਕੁਮਾਰ, ਧਰਮਿੰਦਰ ਕੁਮਾਰ, ਅਯੋਕ ਨਾਸਰਾ, ਮੇਹਰਵਾਨ ਸਿੰਘ ਮਾਗੋਂ, ਧਰਮਵੀਰ ਸ਼ਰਮਾ ਆਦਿ ਹਾਜਰ ਸਨ।