ਹਰੋਲੀ/ਊਨਾ, 5 ਅਕਤੂਬਰ (ਰਾਜਵੀਰ ਚੋਪੜਾ):- ਸ੍ਰੀ ਗੁਰੂ ਰਵਿਦਾਸ ਇਤਿਹਾਸਿਕ ਧਰਮ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਹਜ਼ੂਰੀ ਕੀਰਤਨੀਏ ਭਾਈ ਸਾਹਿਬ ਭਾਈ ਬਲਜਿੰਦਰ ਸਿੰਘ ਭਰੋਲੀ, ਜੋ ਕਿ ਪਿਛਲੇ ਲੰਬੇ ਸਮੇਂ ਤੋਂ ਗੁਰੂ ਘਰ ਵਿਖੇ ਨਿਰੋਲ ਕੀਰਤਨ ਦੀ ਸੇਵਾ ਕਰ ਰਹੇ ਹਨ ਅਤੇ ਬਾਬਾ ਕੇਵਲ ਸਿੰਘ ਜੀ ਦਾ ਹਜ਼ੂਰੀ ਜਥਾ ਹਨ, ਨੂੰ ਗੁਰੂ ਘਰ ਦੇ ਮੁਖੀ ਬਾਬਾ ਕੇਵਲ ਸਿੰਘ ਵੱਲੋਂ ਆਪਣੇ ਸਾਥੀ ਭਾਈ ਬਲਜਿੰਦਰ ਸਿੰਘ ਭਰੋਲੀ ਜੀ ਨੂੰ ਗੁਰਬਾਣੀ ਸੰਗੀਤ ਭਾਗ ਦੂਜਾ ਕਿਤਾਬ ਭੇਟ ਕੀਤੀ ਗਈ।

ਜਿਸ ਦੇ ਲੇਖਕ ਸਰਦਾਰ ਗਿਆਨੀ ਗਿਆਨ ਸਿੰਘ ਐਬਟਾਵਾਦ ਵਾਲੇ ਹਨ, ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਕਿਤਾਬ ਵਿੱਚ ਗੁਰਬਾਣੀ ਕੀਰਤਨ ਨੂੰ ਲੈ ਕੇ ਕਈ ਉਲਝਣਾਂ ਦੂਰ ਕਰਨ ਵਿੱਚ ਸਹਾਇਤਾ ਮਿਲਦੀ ਹੈ। ਇਸ ਵਿੱਚ ਸੁਰ ਤੇ ਤਾਲ ਦਾ ਬਹੁਤ ਸੁੰਦਰ ਸੁਮੇਲ ਕਰਕੇ ਕੀਰਤਨੀਆਂ ਨੂੰ ਕੀਰਤਨ ਕਰਨ ਦੀ ਨਵੀਂ ਜਾਂਚ ਲਈ ਇਹ ਕਿਤਾਬ ਬੜੀ ਸਾਰਥਿਕ ਸਿੱਧ ਹੋਵੇਗੀ।

ਇਸ ਮੌਕੇ ਬਾਬਾ ਨਰੇਸ਼ ਸਿੰਘ ਜੀ, ਬਾਬਾ ਸੁਖਦੇਵ ਸਿੰਘ ਜੀ ਨੇ ਗੁਰੂ ਘਰ ਦੇ ਕੀਰਤਨੀ ਭਾਈ ਬਲਜਿੰਦਰ ਸਿੰਘ ਜੀ ਦਾ ਧੰਨਵਾਦ ਕੀਤਾ।