ਮਾਹਿਲਪੁਰ, ਨਿਰਮਲ ਸਿੰਘ ਮੁੱਗੋਵਾਲ 108 ਬ੍ਰਹਮ ਗਿਆਨੀ ਸੰਤ ਬਾਬਾ ਸੋਭਾ ਸਿੰਘ ਜੀ ਦੀ ਸਾਲਾਨਾ ਬਰਸੀ 20 ਅਗਸਤ ਦਿਨ ਐਤਵਾਰ ਨੂੰ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਲੰਗੇਰੀ ਵਿਖੇ ਮਨਾਈ ਜਾ ਰਹੀ ਹੈl ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਬਾਬਾ ਬਲਬੀਰ ਸਿੰਘ ਨੇ ਦੱਸਿਆ ਕਿ ਤਪ ਅਸਥਾਨ ਸ੍ਰੀ ਮਾਨ ਸੰਤ ਬਾਬਾ ਸੋਭਾ ਸਿੰਘ ਪਿੰਡ ਲੰਗੇਰੀ ਵਿਖੇ ਕਰਵਾਏ ਜਾ ਰਹੇ ਇਸ ਸਮਾਗਮ ਮੌਕੇ ਸਭ ਤੋਂ ਪਹਿਲਾਂ ਸ੍ਰੀ ਸਹਿਜ ਪਾਠ ਜੀ ਦੇ ਪਾਠ ਦੇ ਭੋਗ ਪਾਏ ਜਾਣਗੇl ਉਪਰੰਤ ਸਮਾਗਮ ਵਿੱਚ ਪਹੁੰਚੇ ਕੀਰਤਨ ਜਥੇ ਅਤੇ ਸੰਤ ਮਹਾਪੁਰਸ਼ ਸੰਗਤਾਂ ਨਾਲ ਧਾਰਮਕ ਪ੍ਰਵਚਨ ਸਾਂਝੇ ਕਰਨਗੇl ਉਨ੍ਹਾਂ ਦੱਸਿਆ ਕਿ ਸਮਾਗਮ ਵਿੱਚ ਪਿੰਡ ਲੰਗੇਰੀ ਦੀਆਂ ਸਮੂਹ ਸੰਗਤਾਂ ਅਤੇ ਪਿੰਡ ਦੇ ਐਨ. ਆਰ. ਆਈ. ਵੀਰ ਵਿਸ਼ੇਸ਼ ਸਹਿਯੋਗ ਕਰ ਰਹੇ ਹਨl ਸੰਤ ਬਾਬਾ ਬਲਬੀਰ ਸਿੰਘ ਜੀ ਨੇ ਦੱਸਿਆ ਕਿ ਇਸ ਮੌਕੇ ਸਵੇਰੇ 10 ਵਜੇ ਤੋਂ ਸ਼ਾਮੀਂ 3:00 ਤੱਕ ਆਯੁਰਵੈਦਿਕ ਕੈਂਪ ਲੱਗੇਗਾ। ਇਸ ਮੌਕੇ ਉਹਨਾਂ ਇਲਾਕਾ ਨਿਵਾਸੀ ਸੰਗਤਾਂ ਨੂੰ ਇਸ ਕੈਂਪ ਦਾ ਲਾਭ ਉਠਾਉਣ ਦੀ ਬੇਨਤੀ ਕੀਤੀ। ਉਹਨਾਂ ਸਮੂਹ ਸੰਗਤਾਂ ਨੂੰ ਕਿਹਾ ਕਿ ਉਹ ਇਸ ਸਮਾਗਮ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।ਇਸ ਮੌਕੇ ਸੰਤ ਕਰਮਜੀਤ ਸਿੰਘ ਹੁਸ਼ਿਆਰਪੁਰ, ਸੰਤ ਮਹਾਂਵੀਰ ਸਿੰਘ ਤਾਜੇਵਾਲ ਸਮੇਤ ਸੰਤ ਮਹਾਂਪੁਰਸ਼ ਹਾਜ਼ਰ ਸਨl