ਹੁਸ਼ਿਆਰਪੁਰ- ਰੋਟਰੀ ਆਈ ਬੈਂਕ ਅਤੇ ਕੋਰਨੀਆ ਟਰਾਂਸਪਲਾਂਟੇਸ਼ਨ ਸੋਸਾਇਟੀ (ਰਜਿਸਟ੍ਰਡ) ਦੀ ਗਵਰਨਿੰਗ ਬਾਡੀ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਅਤੇ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਦੌਰਾਨ ਸੋਸਾਇਟੀ ਦੇ ਸਮੂਹ ਮੈਂਬਰਾਂ ਵੱਲੋਂ ਜੰਮੂ-ਕਸ਼ਮੀਰ ਦੇ ਪਹਲਗਾਮ ਵਿਖੇ ਹੋਏ ਦਰਦਨਾਕ ਆਤੰਕੀ ਹਮਲੇ ਵਿੱਚ ਮਾਰੇ ਗਏ 27 ਬੇਕਸੂਰ ਸੈਲਾਨੀਆਂ ਨੂੰ ਭਾਵਪੂਰਨ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ 2 ਮਿੰਟ ਦਾ ਮੌਨ ਧਾਰਣ ਕਰਕੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ।
ਇਸ ਮੌਕੇ ਪ੍ਰਧਾਨ ਸੰਜੀਵ ਅਰੋੜਾ ਅਤੇ ਜੇ. ਬੀ. ਬਹਿਲ ਨੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਧਾਰਮਿਕ ਕਟੜਪੰਥ ਦੇ ਜਣਕ ਪਾਕਿਸਤਾਨ ਨੂੰ ਸਖ਼ਤ ਸਬਕ ਸਿਖਾਇਆ ਜਾਵੇ। ਉਨ੍ਹਾਂ ਆਖਿਆ ਕਿ ਪਾਕਿਸਤਾਨ ਦੇ ਫੌਜੀ ਜਰਨੈਲ ਤੇ ਮੁੱਲਾਂ ਆਮ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰਦੇ ਹਨ।
ਸ਼੍ਰੀ ਅਰੋੜਾ ਨੇ ਇਹ ਵੀ ਕਿਹਾ ਕਿ ਇਸ ਮੁਸ਼ਕਿਲ ਘੜੀ ਵਿੱਚ ਸਭ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਲੋਕਾਂ ਨੂੰ ਇੱਕਜੁੱਟ ਹੋ ਕੇ ਇਨ੍ਹਾਂ ਘਟਨਾਵਾਂ ਦੀ ਨਿੰਦਾ ਕਰਨੀ ਚਾਹੀਦੀ ਹੈ।
ਇਸ ਮੌਕੇ ਵੀਨਾ ਚੋਪੜਾ ਅਤੇ ਮਦਨ ਲਾਲ ਮਹਾਜਨ ਨੇ ਕਿਹਾ ਕਿ ਕਸ਼ਮੀਰ ਵਿੱਚ ਆਤੰਕਵਾਦ ਰੂਪੀ ਦਾਨਵ ਨੂੰ ਪੁਰੀ ਤਰ੍ਹਾਂ ਖਤਮ ਕਰਨ ਲਈ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।
ਅਸ਼ਵਿਨੀ ਕੁਮਾਰ ਦੱਤਾ ਅਤੇ ਅਵਿਨਾਸ਼ ਸੂਦ ਨੇ ਕਿਹਾ ਕਿ ਬੇਕਸੂਰ ਸੈਲਾਨੀਆਂ ਉੱਤੇ ਹੋਇਆ ਕਾਇਰਾਨਾ ਹਮਲਾ ਕਿਸੇ ਵੀ ਤਰ੍ਹਾਂ ਦੀ ਬਹਾਦਰੀ ਨਹੀਂ। ਉਨ੍ਹਾਂ ਕਿਹਾ ਕਿ ਐਸੇ ਮੰਦਬੁੱਧੀ (ਆਤੰਕਵਾਦੀ) ਲੋਕਾਂ ਨੂੰ ਚੌਰਾਹੇ 'ਤੇ ਖੜਾ ਕਰਕੇ ਗੋਲੀਆਂ ਨਾਲ ਭੁੰਨ ਦੇਣਾ ਚਾਹੀਦਾ ਹੈ।
ਇਸ ਮੌਕੇ ਉੱਤੇ ਪ੍ਰੋ. ਦਲਜੀਤ ਸਿੰਘ, ਮਦਨ ਲਾਲ ਮਹਾਜਨ, ਵੀਨਾ ਚੋਪੜਾ, ਅਵਿਨਾਸ਼ ਸੂਦ, ਸ਼ਾਖਾ ਬੱਗਾ, ਅਸ਼ਵਿਨੀ ਕੁਮਾਰ ਦੱਤਾ, ਕ੍ਰਿਸ਼ਨ ਕਿਸ਼ੋਰ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।