ਹੁਸ਼ਿਆਰਪੁਰ:- ਸਰਦਾਰ ਕਰਤਾਰ ਸਿੰਘ ਬੈਂਸ ਮੈਮੋਰੀਅਲ ਫੁੱਟਬਾਲ ਸਟੇਡੀਅਮ ਪਿੰਡ ਖੇੜਾ ਵਿਖੇ ਪੰਜਾਬ ਫੁੱਟਬਾਲ ਐਸੋਸੀਏਸ਼ਨ , ਦੋਆਬਾ ਸਪੋਰਟਿੰਗ ਕਲੱਬ ਖੇੜਾ ਮਾਹਿਲਪੁਰ ਅਤੇ ਇਲਾਕੇ ਦੇ ਖੇਡ ਪ੍ਰੇਮੀਆਂ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਵੱਲੋਂ  ਲੜਕੀਆਂ ਦੇ ਫੁੱਟਬਾਲ ਨੂੰ ਪ੍ਰਫੁੱਲਿਤ ਕਰਨ ਲਈ  ਪੂਰੇ ਭਾਰਤ ਵਿੱਚ ਕਰਵਾਈ ਗਈ ਅਸਮੀਤਾ ਅੰਡਰ 13 ਸਾਲ ਨੈਸ਼ਨਲ ਲੀਗ ਦੇ ਫਾਈਨਲ ਰਾਊਂਡ ਚ ਪਹੁੰਚੀਆਂ  8  ਰਾਜਾਂ ਦੀਆਂ ਟੀਮਾਂ ਦੀ ਲੀਗ ਕਰਵਾਉਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। 
ਇਸ ਮੌਕੇ ਪੀ ਐਫ ਏ ਦੇ ਜੁਆਂਇਟ ਸੈਕਟਰੀ ਵਿਜੇ ਬਾਲੀ ਅਤੇ ਦੋਆਬਾ ਸਪੋਰਟਿੰਗ ਕਲੱਬ ਖੇੜਾ ਮਾਹਿਲਪੁਰ ਦੇ ਪ੍ਰਧਾਨ ਜਥੇਦਾਰ ਇਕਬਾਲ ਸਿੰਘ ਖੇੜਾ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਭਾਰਤ ਦੀਆਂ ਸਾਰੀਆਂ ਸਟੇਟਾਂ ਦੀ ਹੋਈ ਜ਼ੋਨ ਪੱਧਰੀ ਲੀਗ ਵਿੱਚੋਂ ਆਪਣੇ ਆਪਣੇ ਜ਼ੋਨ ਵਿੱਚੋਂ 8 ਟੀਮਾਂ ਕੁਆਲੀਫਾਈ ਕਰਕੇ ਆਈਆਂ ਹਨ ਜਿਵੇਂ ਪੰਜਾਬ , ਗੁਜਰਾਤ , ਮਿਜ਼ੋਰਮ , ਕੇਰਲਾ , ਰਾਜਸਥਾਨ, ਕਰਨਾਟਕ, ਅਸਾਮ ਤੇ ਝਾਰਖੰਡ ਜਿਹਨਾਂ ਨੂੰ ਦੋ ਗਰੁੱਪਾਂ ਵਿੱਚ ਵੰਡ ਕੇ 7 ਅਪ੍ਰੈਲ ਤੋਂ 16 ਅਪ੍ਰੈਲ ਤੱਕ ਲੀਗ ਕਰਵਾਈ ਜਾਵੇਗੀ ਅਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲੇ ਕਰਵਾਏ ਜਾਣਗੇ । 
ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਵਲੋਂ ਸਾਰੀਆਂ ਟੀਮਾਂ ਦੀ ਰਿਹਾਇਸ਼ ਲਈ ਹੋਟਲਾਂ ਦਾ ਪ੍ਰਬੰਧ ਅਤੇ ਉਥੋਂ ਗਰਾਊਂਡ ਤੱਕ ਆਉਣ ਜਾਣ ਦੇ ਪ੍ਰਬੰਧਾਂ ਦੀ ਸਾਰੀ ਜ਼ਿੰਮੇਵਾਰੀ ਪੀ ਐਫ ਦੇ ਸੈਕਟਰੀ ਹਰਜਿੰਦਰ ਸਿੰਘ ਜੱਗਾ  ਵਿਜੇ ਬਾਲੀ ਅਤੇ ਹਰਦੀਪ ਸਿੰਘ ਸੈਣੀ ਦੀ ਲਗਾਈ ਗਈ ਹੈ। ਦੋਆਬਾ ਸਪੋਰਟਿੰਗ ਕਲੱਬ ਵੱਲੋਂ ਇਸ ਟੂਰਨਾਮੈਂਟ ਨੂੰ ਕਰਵਾਉਣ ਲਈ ਹਰ ਇੱਕ ਤਰਾਂ ਦੇ ਸਹਿਯੋਗ ਕਰਨ ਦਾ ਪੂਰਨ ਭਰੋਸਾ ਦਿੱਤਾ  ਗਿਆ। 
ਇਸ ਮੌਕੇ ਕਲੱਬ ਦੇ ਸੈਕਟਰੀ ਰਵਿੰਦਰਪਾਲ ਸਿੰਘ ਰਾਏ ਖਜ਼ਾਨਚੀ ਪ੍ਰਿੰਸੀਪਲ ਸੁੱਖਇੰਦਰ ਸਿੰਘ ਮਨਿਹਾਸ  ਕੋਚ ਬੰਧਨਾ ਸਿੰਘ ਹਲੂਵਾਲ ਬਲਵਿੰਦਰ ਸਿੰਘ ਬੈਂਸ ਸਾਬਕਾ ਸਰਪੰਚ ਵਿਨੋਦ ਸਿੰਘ ਸੰਘਾ ਕਲੱਬ ਦੇ ਜੁਆਂਇਟ ਸੈਕਟਰੀ ਜਗਮੋਹਣ ਸਿੰਘ ਜੱਗੀ ਹਵੇਲੀ ਜੁਆਂਇਟ ਖਜ਼ਾਨਚੀ ਪਰਮਜੀਤ ਸਿੰਘ ਪੰਮਾ ਬਾਹੋਵਾਲ ਹਰਦੀਪ ਪਰਮਾਰ ਬਿੰਜੋ ਤਰਲੋਚਨ ਸਿੰਘ ਸਕਰੂਲੀ ਇੰਦਰਜੀਤ ਸਿੰਘ ਗੋਂਦਪੁਰ ਜਗਜੀਤ ਸਿੰਘ ਬੈਂਸ ਅਮਰੀਕਾ  ਗੁਲਬਰਗ ਸਿੰਘ ਪੱਪੂ ਕਨੇਡਾ ਕਰਮਜੀਤ ਸਿੰਘ ਬੈਂਸ ਹਰਜੀਤ ਸਿੰਘ ਬੈਂਸ ਕੁਲਦੀਪ ਸਿੰਘ ਨੰਗਲ ਕਲਾਂ  ਲਾਲਪੁਰ ਮਲਕੀਤ ਸਿੰਘ ਲਾਲਪੁਰ ਮਨੀ ਸੇਠੀ ਖੇੜਾ ਹਰਬੰਸ ਸਿੰਘ ਫੌਜੀ ਨੰਗਲ ਮਨਵੀਰ ਸਿੰਘ ਚੰਬਲਾਂ ਗੁਰਜਰਨੈਲ ਸਿੰਘ ਬੈਂਸ ਕੋਚ ਦਿਨੇਸ਼ ਕੁਮਾਰ ਖੇੜਾ ਮਨਰਾਜ ਖੇੜਾ ਕਰਨ ਬੈਂਸ ਬਲਜਿੰਦਰ ਸਿੰਘ ਬੈਂਸ ਕੁਲਵੰਤ ਸਿੰਘ ਬੈਂਸ ਅੰਮ੍ਰਿਤਪਾਲ ਸਿੰਘ ਬੈਂਸ ਤਨਵੀਰ ਸਿੰਘ ਬੈਂਸ ਗੁਰਕਰਨ ਸਿੰਘ ਸੰਘਾ ਆਦਿ ਹਾਜ਼ਰ ਸਨ।