ਨਵਾਂਸ਼ਹਿਰ:- 12 ਫਰਵਰੀ ਨੂੰ ਟਰੇਡ ਯੂਨੀਅਨਾਂ ਵੱਲੋਂ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਦੇ ਸੱਦੇ ਉੱਤੇ ਡੈਮੋਕ੍ਰੇਟਿਕ ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਹੜਤਾਲ਼ ਕਰੇਗੀ। ਇਹ ਫੈਸਲਾ ਸਥਾਨਕ ਬਾਰਾਦਰੀ ਬਾਗ਼ ਵਿਚ ਕੀਤੀ ਗਈ ਯੂਨੀਅਨ ਦੀ ਜਿਲਾ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਗਿਆ।
ਇਸ ਮੀਟਿੰਗ ਨੂੰ ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ,ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸ਼ਕੁੰਤਲਾ ਸਰੋਏ ਬਲਵਿੰਦਰ ਕੌਰ ਬਲਾਚੌਰ, ਰਾਜਵਿੰਦਰ ਕੌਰ ਮੁਕੰਦਪੁਰ, ਨੇ ਸੰਬੋਧਨ ਕੀਤਾ। ਇਸ ਮੌਕੇ ਸਰਬਜੀਤ ਕੌਰ, ਪਰਮਿਲਾ , ਗੀਤਾ ਮੁਜ਼ੱਫਰ ਪੁਰ ਬਲਾਕ,ਅਤੇ ਰਾਜਵਿੰਦਰ ਕੌਰ ਮੁਜ਼ੱਫਰ ਪੁਰ ਬਲਾਕ ਵੀ ਮੌਜੂਦ ਸਨ।
ਆਗੂਆਂ ਨੇ ਕਿਹਾ ਕਿ ਉਹ 12 ਫਰਵਰੀ ਨੂੰ ਹੜਤਾਲ਼ ਕਰਕੇ ਬੱਸ ਅੱਡਾ ਨਵਾਂਸ਼ਹਿਰ ਵਿਖੇ 11 ਵਜੇ ਕੀਤੀ ਜਾ ਰਹੀ ਰੈਲੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।
12 ਫ਼ਰਵਰੀ ਨੂੰ ਹੜਤਾਲ਼ ਕਰੇਗੀ ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ
