ਗੜਸ਼ੰਕਰ:- 11ਫਰਵਰੀ 2026 ਨੂੰ ਕੁਲ ਹਿੰਦ ਕਿਸਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਦਰਸ਼ਨ ਸਿੰਘ ਮੱਟੂ, ਕਿਸਾਨ ਆਗੂ ਪ੍ਰੇਮ ਸਿੰਘ ਰਾਨਾ, ਵਿਕਾਸ ਮੰਚ ਗੜਸ਼ੰਕਰ ਦੇ ਪ੍ਰਧਾਨ ਕੁਲਵਿੰਦਰ ਸੰਘਾ ਨੇ ਗੜਸ਼ੰਕਰ ਦੇ ਵੱਖ ਥਾਵਾਂ, ਪਾਹਲੇਵਾਲ, ਦੇਣੋਵਾਲ ਖੁਰਦ ਮੀਟਿੰਗਾਂ ਵਿੱਚ ਬੋਲਦਿਆਂ ਕਿ ਬਿਜਲੀ ਬਿੱਲ 2025ਨਾਲ ਗਰੀਬ ਲੋਕਾਂ ਦੇ ਘਰਾਂ ਹਨੇਰਾ ਛਾ ਜਾਵੇਗਾ, ਮਹਿੰਗੀ ਬਿਜਲੀ ਹੋਣ ਨਾਲ ਕੁਨੈਕਸ਼ਨ ਕੱਟੇ ਜਾਣਗੇ। ਕਰਾਸ ਸਬਸਿਡੀ ਖੱਤਮ ਹੋ ਜਾਵੇਗੀ।
ਮਨਰੇਗਾ ਸਕੀਮ ਦਾ ਭੋਗ ਪੈ ਜਾਵੇਗਾ। ਸੀਡ ਬਿੱਲ ਨਾਲ ਸਾਮਰਾਜ ਤੇ ਕਾਰਪੋਰੇਟ ਕੰਪਨੀਆਂ ਦਾ ਖੇਤੀ ਤੇ ਕਬਜਾ ਹੋ ਜਾਵੇਗਾ। ਚਾਰ ਲੇਬਰ ਕੋਡ ਰੱਦ ਕੀਤੇ ਜਾਣ, 29ਕਿਰਤ ਕਾਨੂੰਨ ਬਹਾਲ ਕੀਤੇ ਜਾਣ। ਅਮਰੀਕਾ ਭਾਰਤ ਦੇ ਅਸਾਵੇਂ ਐਫ ਟੀ ਏ ਸਮਝੌਤੇ ਤਹਿਤ ਦੇਸ਼ ਦੀ ਕਿਸਾਨੀ ਉਜੜ ਜਾਵੇਗੀ।
ਇਸ ਮੌਕੇ ਅਮਰੀਕਾ ਦੇ ਰਾਸ਼ਟਰਪੱਤੀ ਟਰੰਪ, ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਪੁੱਤਲੇ ਫੂਕੇ ਗਏ। ਇਸ ਮੌਕੇ ਹਰਪਾਲ ਸਿੰਘ, ਬਿਸ਼ਨ ਸਿੰਘ, ਕੁਲਵਿੰਦਰ ਕੌਰ, ਵਿੱਕੀ, ਜੋਗਿੰਦਰ ਸਿੰਘ, ਰੋਸ਼ਨ ਲਾਲ, ਤਰਸੇਮ ਲਾਲ,ਗੋਰਵ, ਜਗਦੀਸ਼ ਸਿੰਘ, ਮਹਿੰਦਰ ਅਤੇ ਸਿੰਘ, ਜਰਨੈਲ ਸਿੰਘ, ਬਲਵੀਰ ਸਿੰਘ, ਪਵਨ ਕੁਮਾਰ, ਬਹਾਦਰ ਸਿੰਘ, ਅਵਤਾਰ, ਜਸਕਰਨ ਸਿੰਘ, ਸੁਰਜੀਤ ਸਿੰਘ, ਦੀਪਕ ਕੁਮਾਰ ਅਤੇ ਹੋਰ ਹਾਜਰ ਸਨ।
ਟਰੇਡ ਯੂਨੀਅਨਜ ਤੇ ਐਸ ਕੇ ਐਮ ਦੇ ਸੱਦੇ ਤੇ ਗੜਸ਼ੰਕਰ ਮੇਨ ਬੱਸ ਅੱਡੇ ਅੱਜ ਲੋਕਾਂ ਨੂੰ ਪਹੁੰਚਣ ਦੀ ਅਪੀਲ ਮੱਟੂ
