ਮੋਹਾਲੀ 17 ਅਗਸਤ:- ਮੋਹਾਲੀ ਦੀ ਫੇਜ਼ 8 ਪੁਲੀਸ ਨੇ ਬੀਤੇ ਦਿਨ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਹੇਠ ਕਾਬੂ ਕੀਤੇ ਗਏ ਹਰਸ਼ ਉਰਫ ਬਿੱਲਾ ਵਾਸੀ ਸੈਕਟਰ-56, ਚੰਡੀਗੜ੍ਹ ਤੋਂ ਕੀਤੀ ਗਈ ਪੁੱਛਗਿੱਛ ਦੇ ਆਧਾਰ ਤੇ ਉਸਦੇ ਇੱਕ ਹੋਰ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ।
ਡੀ ਐਸ ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਐਸ ਐਸ ਪੀ ਮੁਹਾਲੀ ਸ੍ਰੀ ਦੀਪਕ ਪਾਰੀਕ ਦੀਆਂ ਹਿਦਾਇਤਾਂ ਤੇ ਕਾਬੂ ਕੀਤੇ ਗਏ ਹਰਸ਼ ਉਰਫ ਬਿੱਲਾ ਦਾ ਦੋ ਦਿਨ ਦਾ ਰਿਮਾਂਡ ਲੈ ਕੇ ਕੀਤੀ ਗਈ ਪੁੱਛਗਿੱਛ ਦੌਰਾਨ ਉਸਨੇ ਦੱਸਿਆ ਕਿ ਵਾਹਨ ਚੋਰੀ ਦੇ ਕੰਮ ਵਿੱਚ ਉਸਦਾ ਇੱਕ ਹੋਰ ਸਾਥੀ ਵੀ ਹੈ ਜਿਸਦੇ ਆਧਾਰ ਤੇ ਪੁਲੀਸ ਨੇ ਉਸਦੇ ਦੂਜੇ ਸਾਥੀ ਸਿਮਰਨਜੀਤ ਸਿੰਘ ਵਾਸੀ ਸੈਕਟਰ 52, ਚੰਡੀਗੜ੍ਹ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਦੱਸਿਆ ਕਿ ਸਿਮਰਨਜੀਤ ਸਿੰਘ ਤੋਂ 2 ਐਕਟਿਵਾ ਬਰਾਮਦ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਇਹਨਾਂ ਦੋਵਾਂ ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ।
ਹਰਸ਼ ਤੇ ਥਾਣਾ ਸੈਕਟਰ- 39 ਚੰਡੀਗੜ੍ਹ ਅਤੇ ਥਾਣਾ ਫੇਜ਼-1 ਜਿਲ੍ਹਾ ਐਸ.ਏ.ਐਸ ਨਗਰ ਵਿਖੇ 4 ਮਾਮਲੇ ਦਰਜ ਹਨ ਜਦੋਂਕਿ ਸਿਮਰਨਜੀਤ ਤੇ ਚੋਰੀ ਦੇ 5 ਮੁਕਦਮੇ ਦਰਜ ਹਨ। ਉਹਨਾਂ ਦੱਸਿਆ ਕਿ ਹਰਸ਼ 1 ਸਾਲ ਤੋਂ ਬੜੈਲ ਜੇਲ ਤੋਂ ਜਮਾਨਤ ਤੇ ਆਇਆ ਹੋਇਆ ਹੈ ਜਦੋਂ ਕਿ ਸਿਮਰਨਜੀਤ 1.5 ਮਹੀਨਾ ਪਹਿਲਾਂ ਹੀ ਕੇਂਦਰੀ ਜੇਲ ਰੂਪਨਗਰ ਤੋਂ ਆਇਆ ਹੈ। ਉਹਨਾਂ ਕਿਹਾ ਕਿ ਪੁਲੀਸ ਵਲੋਂ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਫੇਜ਼ 8 ਪੁਲੀਸ ਵਲੋਂ ਮੋਟਰ ਸਾਈਕਲ ਚੋਰ ਗਿਰੋਹ ਦਾ ਇੱਕ ਹੋਰ ਮੈਂਬਰ ਕਾਬੂ
