ਗੜ੍ਹਸ਼ੰਕਰ:- ਅੱਜ ਇੱਥੇ ਜਨਤਕ ਜਥੇਬੰਦੀਆਂ ਵਲੋਂ ਪੁਲਿਸ ਅਤੇ ਸਰਕਾਰ ਦੀਆਂ ਧੱਕੇਸ਼ਾਹੀਆਂ ਵਿਰੁੱਧ ਡੀ.ਐਸ.ਪੀ. ਦਫਤਰ ਅੱਗੇ ਰੋਹ ਭਰਪੂਰ ਰੈਲੀ ਅਤੇ ਸ਼ਹਿਰ ਵਿਚ ਮਾਰਚ ਕੀਤਾ ਗਿਆ। ਇਸ ਦੀ ਪ੍ਰਧਾਨਗੀ ਗੁਰਨੇਕ ਸਿੰਘ ਭੱਜਲ, ਮਹਿੰਦਰ ਕੁਮਾਰ ਬੱਡੋਆਣ, ਸੁਭਾਸ਼ ਮੱਟੂ, ਗੁਰਬਖ਼ਸ਼ ਕੌਰ ਚੱਕ, ਗੁਰੂ ਜੋਗਿੰਦਰ ਕੌਰ, ਕੁਲਵਿੰਦਰ ਸਿੰਘ ਸੰਘਾ ਨੇ ਕੀਤੀ।
ਇਸ ਮੌਕੇ ਗੁਰਨੇਕ ਸਿੰਘ ਭੱਜਲ, ਮਹਿੰਦਰ ਕੁਮਾਰ ਬੱਡੋਆਣ, ਦਰਸ਼ਨ ਸਿੰਘ ਮੱਟੂ, ਰਵਿੰਦਰ ਕੁਮਾਰ ਨੀਟਾ, ਸੁਭਾਸ਼ ਮੱਟੂ, ਕੁਲਵਿੰਦਰ ਸਿੰਘ ਸੰਘਾ, ਨੀਲਮ ਬੱਡੋਆਣ, ਕਾਂਗਰਸ ਵਲੋਂ ਹਰਵਿੰਦਰ ਸਿੰਘ ਸਿੰਘ ਸੈਣੀ, ਜਸਵੀਰ ਸਿੰਘ, ਜੱਟ ਸਭਾ ਦੇ ਪੰਜਾਬ ਦੇ ਪ੍ਰਧਾਨ ਅਜੈਬ ਸਿੰਘ ਬੋਪਾਰਾਏ, ਕੁਲਭੂਸ਼ਨ ਮਹਿਦਵਾਣੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇੱਥੋਂ ਦਾ ਡਿਪਟੀ ਸਪੀਕਰ ਜਿਸ ਨੇ ਸਾਰੇ ਮਹਿਕਮੇ ਆਪਣੇ ਲੱਕ ਨਾਲ ਬੰਨ੍ਹ ਲਏ ਹਨ, ਕੋਈ ਵੀ ਕੰਮ ਕਿਸੇ ਵੀ ਮਹਿਕਮੇ ਦਾ ਡਿਪਟੀ ਸਪੀਕਰ ਤੋਂ ਵਗੈਰ ਨਹੀਂ ਹੋ ਰਿਹਾ। ਟਿੱਪਰਾਂ ਦਾ ਸਮਾਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਵਲੋਂ ਤਹਿ ਕੀਤਾ ਗਿਆ, ਉਸ ਨੂੰ ਵੀ ਲਾਗੂ ਨਹੀਂ ਕੀਤਾ ਜਾ ਰਿਹਾ। ਮੰਤਰੀ ਨੂੰ ਸਵਾਲ ਪੁੱਛਣ ਤੇ ਵੀ ਮੰਤਰੀ ਵਲੋਂ ਤੈਸ਼ ਵਿੱਚ ਆ ਕੇ ਸਵਾਲ ਪੁੱਛਣ ਵਾਲੇ ਨੂੰ ਗੱਡੀ ਵਿੱਚ ਸੁਟਣਾ ਅਤੇ ਪੁਲਿਸ ਵੱਲੋਂ ਲੱਗੇ ਕੈਮਰੇ ਪੁਲਿਸ ਕੋਲੋਂ ਪੁਟਵਾਣਾ, ਇਹ ਮੰਤਰੀ ਦੀ ਹਿਟਲਰ ਸ਼ਾਹੀ ਹੈ, ਜਮਹੂਰੀਅਤ ਦਾ ਕਤਲ ਹੈਂ।
ਆਗੂਆਂ ਨੇ ਅੱਗੇ ਕਿਹਾ, ਇਸ ਰਾਜ ਅੰਦਰ ਨਸ਼ਾ, ਗੈਰ ਕਾਨੂੰਨੀ ਮਾਇਨਿਗ, ਭ੍ਰਿਸ਼ਟਾਚਾਰ ਲਗਾਤਾਰ ਵਧ ਰਿਹਾ ਹੈ। ਇਸ ਸਰਕਾਰ ਵਲੋਂ ਲਗਾਤਾਰ ਵੋਟਾਂ ਤੋਂ ਪਹਿਲਾਂ ਧੂਆਤਾਰ ਪ੍ਰਚਾਰ ਕੀਤਾ ਗਿਆ ਕਿ ਅਸੀਂ ਹੂਟਰ ਕਲਚਰ, ਗੰਨਮੈਨਾਂ ਦੀਆਂ ਭੀੜਾਂ ਨੂੰ ਬੰਦ ਕੀਤਾ ਜਾਵੇਗਾ, ਪਰ ਹੋਇਆ ਇਸ ਦੇ ਉਲਟ। ਹੂਟਰ ਕਲਚਰ, ਗੰਨਮੈਨਾਂ ਦੀਆਂ ਭੀੜਾਂ ਆਪਣੇ ਪਰਿਵਾਰਾਂ ਸਮੇਤ ਹਜ਼ਾਰਾਂ ਹੀ ਲਏ ਹੋਏ ਹਨ ਸੜਕਾਂ ਤੇ। ਇਹਨਾਂ ਮੰਤਰੀਆਂ ਦੀਆਂ ਗੱਡੀਆਂ ਦੇ ਹੂਟਰ ਲੋਕਾਂ ਨੂੰ ਪ੍ਰੇਸ਼ਾਨ ਕਰ-ਕਰ ਰਹੇ ਹਨ।
ਆਗੂਆਂ ਨੇ ਮੰਗ ਕੀਤੀ, ਗੈਰ ਕਾਨੂੰਨੀ ਮਾਇਨਿਗ ਬੰਦ ਕੀਤੀ ਜਾਵੇ, ਟਿੱਪਰਾਂ ਦਾ ਸਮਾਂ ਡਿਪਟੀ ਕਮਿਸ਼ਨਰ ਦੇ ਹੁਕਮਾਂ ਮੁਤਾਬਕ ਲਾਗੂ ਕੀਤਾ ਜਾਵੇ, ਲੋਕਾਂ ਤੇ ਬਣੇ ਝੂਠੇ ਮੁੱਕਦਮੇ ਵਾਪਸ ਲਏ ਜਾਣ, ਸਿਲੰਡਰ ਚੋਰਾਂ ਤੇ ਕਾਰਵਾਈ ਕੀਤੀ ਜਾਵੇ, ਡਿਪਟੀ ਸਪੀਕਰ ਦੀ ਧੱਕੇਸ਼ਾਹੀ, ਮਹਿਕਮਿਆਂ ਦਾ ਰਾਜਸੀ ਕਰਨ ਬੰਦ ਕੀਤਾ ਜਾਵੇ।
ਇਸ ਮੌਕੇ ਡੀ.ਐਸ.ਪੀ. ਗੜ੍ਹਸ਼ੰਕਰ ਨੇ ਮੌਕੇ ਤੇ ਆ ਕੇ ਭਰੋਸਾ ਦਿੱਤਾ ਕਿ ਸਾਰੇ ਮਸਲਿਆਂ ਦਾ ਹੱਲ ਬੈਠ ਕੇ ਕੀਤਾ ਜਾਵੇਗਾ। ਸਟੇਜ ਦੀ ਕਾਰਵਾਈ ਚੋਧਰੀ ਅੱਛਰ ਸਿੰਘ ਨੇ ਬਾ-ਖੂਬੀ ਨਿਭਾਈ। ਆਗੂਆਂ ਨੇ ਕਿਹਾ, ਜੇ ਇਹ ਮਸਲੇ ਹੱਲ ਨਾ ਹੋਏ, ਸੰਘਰਸ਼ ਹੋਰ ਵੀ ਤਿੱਖਾ ਹੋਵੇਗਾ।
ਇਸ ਮੌਕੇ ਮੋਹਨ ਲਾਲ ਵੀਨੇਵਾਲ, ਗੁਰਧਾਰੀ ਲਾਲ, ਸੁਰਿੰਦਰ ਕੌਰ ਚੂੰਬਰ, ਸੁਖਵਿੰਦਰ ਕੌਰ, ਪ੍ਰੇਮ ਰਾਣਾ, ਪਰੇਮੀ, ਬਲਦੇਵ ਰਾਜ ਨੇ ਵੀ ਸੰਬੋਧਨ ਕੀਤਾ। ਆਏ ਸਾਥੀਆਂ ਦਾ ਗਰੀਬ ਦਾਸ ਬੀਟਨ ਨੇ ਧੰਨਵਾਦ ਕੀਤਾ।