ਐਸ.ਏ.ਐਸ.ਨਗਰ, 19 ਅਕਤੂਬਰ - ਕੁੱਝ ਦਿਨ ਪਹਿਲਾਂ ਵਾਪਰੀ ਕਾਰ ਚੋਰੀ ਦੀ ਵਾਰਦਾਤ ਤੋਂ ਬਾਅਦ ਚੋਰਾਂ ਵਲੋਂ ਸੈਕਟਰ 70 ਦੇ ਐਮ ਆਈ ਜੀ ਫਲੈਟ ਦੇ ਵਸਨੀਕ ਅਤੇ ਸਮਾਜਸੇਵੀ ਆਗੂ ਸz. ਗੁਰਦੇਵ ਸਿੰਘ ਚੌਹਾਨ ਨੂੰ ਮੁੜ ਨਿਸ਼ਾਨਾ ਬਣਾਇਆ ਗਿਆ ਹੈ। ਚੋਰਾਂ ਵਲੋਂ ਸ੍ਰੀ ਚੌਹਾਨ ਦੀ ਦੂਜੀ ਕਾਰ ਦੇ ਟਾਇਰ ਖੋਲ੍ਹ ਕੇ ਐਲੋਏ ਵੀਲ ਚੋਰੀ ਕਰਨ ਦਾ ਯਤਨ ਕੀਤਾ ਗਿਆ। ਹਾਲਾਂਕਿ ਚੋਰ ਇਸ ਮਕਸਦ ਵਿੱਚ ਕਾਮਯਾਬ ਨਹੀਂ ਹੋਏ ਹਨ। ਚੋਰਾਂ ਦੀ ਇਹ ਵਾਰਦਾਤ ਸੀ ਸੀ ਟੀ ਵੀ ਕੈਮਰੇ ਵਿੰਚ ਕੈਦ ਹੋ ਗਈ ਹੈ।
ਸz. ਚੌਹਾਨ ਨੇ ਦੱਸਿਆ ਕਿ 29 ਸਤੰਬਰ ਨੂੰ ਅਣਪਛਾਤੇ ਚੋਰਾਂ ਵਲੋਂ ਉਹਨਾਂ ਦੇ ਘਰ ਦੇ ਬਾਹਰ ਖੜ੍ਹੀ ਕਾਰ ਚੋਰੀ ਕਰ ਲਈ ਗਈ ਸੀ। ਚੋਰੀ ਦੀ ਇਹ ਘਟਨਾ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋ ਗਈ ਸੀ ਅਤੇ ਇਸਦੀ ਪੁਲੀਸ ਰਿਪੋਰਟ ਵੀ ਕਰਵਾਈ ਗਈ ਹੈ ਅਤੇ ਪੁਲੀਸ ਵੱਲੋਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।
ਉਹਨਾਂ ਦੱਸਿਆ ਕਿ ਬੀਤੀ ਰਾਤ ਚੋਰਾਂ ਵਲੋਂ ਵਾਰਦਾਤ ਨੂੰ ਅੰਜਾਮ ਦਿੰਦਿਆਂ ਦੂਜੀ ਕਾਰ ਦੇ ਐਲੋਏ ਵੀਲ੍ਹ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਦਸਿਆ ਕਿ ਚੋਰਾਂ ਨੇ ਉਨ੍ਹਾਂ ਦੀ ਦੂਜੀ ਗੱਡੀ ਦੇ ਚਾਰੋ ਟਾਇਰ ਦੇ ਨੱਟ ਖੋਲ ਕੇ ਗੱਡੀ ਵਿਚ ਲੱਗੇ ਐਲੋਏ ਵਹੀਲ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਚੋਰੀ ਹੋਣ ਤੋਂ ਬਚਾਉ ਹੋ ਗਿਆ। ਉਹਨਾਂ ਕਿਹਾ ਕਿ ਚੋਰਾਂ ਦੀ ਕਾਰਵਾਈ ਸੀ ਸੀ ਟੀ ਵੀ ਕੈਮਰੇ ਵਿਚ ਰਿਕਾਰਡ ਹੋ ਗਈ ਹੈ।
ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਘਟਨਾ ਦਾ ਪਤਾ ਸਵੇਰੇ ਵੇਲੇ ਲੱਗਿਆ ਜਦੋਂ ਉਹਨਾਂ ਦੀ ਨੂੰਹ ਡਿਊਟੀ ਤੇ ਜਾਣ ਲਈ ਘਰੋਂ ਨਿਕਲੀ ਤਾਂ ਉਸਨੇ ਦੇਖਿਆ ਕਿ ਟਾਇਰਾਂ ਦੇ ਨੱਟ ਜ਼ਮੀਨ ਤੇ ਡਿੱਗੇ ਹੋਏ ਹਨ। ਉਹਨਾਂ ਦੱਸਿਆ ਕਿ ਉਹਨਾਂ ਨੇ ਇਸ ਸੰਬੰਧੀ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਅਤੇ ਮੌਕੇ ਤੇ ਪੀ ਸੀ ਆਰ ਪਾਰਟੀ ਪਹੁੰਚ ਗਈ। ਉਹਨਾਂ ਕਿਹਾ ਕਿ ਉਹਨਾਂ ਵਲੋਂ ਪੁਲੀਸ ਪਾਰਟੀ ਨੂੰ ਘਟਨਾ ਦੀ ਜਾਣਕਾਰੀ ਅਤੇ ਸੀ ਸੀ ਟੀ ਵੀ ਦੀ ਰਿਕਾਰਡਿੰਗ ਦੇ ਦਿੱਤੀ ਹੈ। ਉਹਨਾਂ ਮੰਗ ਕੀਤੀ ਕਿ ਇਸ ਖੇਤਰ ਵਿੱਚ ਪੁਲੀਸ ਦੀ ਚੌਕਸੀ ਵਧਾਈ ਜਾਵੇ ਅਤੇ ਚੋਰਾਂ ਨੂੰ ਕਾਬੂ ਕੀਤਾ ਜਾਵੇ।
ਸਮਾਜਸੇਵੀ ਆਗੂ ਗੁਰਦੇਵ ਸਿਘ ਚੌਹਾਨ ਦੀ ਕਾਰ ਦੇ ਟਾਇਰ ਖੋਲ੍ਹ ਕੇ ਐਲੋਏ ਵੀਲ ਚੋਰੀ ਕਰਨ ਦਾ ਯਤਨ ਕੁੱਝ ਦਿਨ ਪਹਿਲਾਂ ਚੋਰੀ ਹੋਈ ਸੀ ਦੂਜੀ ਕਾਰ
