ਪਟਿਆਲਾ, 26 ਜਨਵਰੀ - ਪੁਲਿਸ ਨੇ ਸਥਾਨਕ ਪ੍ਰੋਫੈਸਰ ਕਲੋਨੀ ਦੇ ਕਰਨਪ੍ਰੀਤ ਖ਼ਿਲਾਫ਼ ਪਹਿਲੀ ਪਤਨੀ ਨਾਲ ਤਲਾਕ ਹੋਣ ਤੋਂ ਬਾਅਦ ਦੋ ਹੋਰ ਵਿਆਹ ਕਰਾਉਣ ਦਾ ਮਾਮਲਾ ਦਰਜ ਕੀਤਾ ਹੈ। ਉਹ ਖ਼ੁਦ ਨੂੰ ਕੁਆਰਾ ਦਸਦਾ ਰਿਹਾ ਤੇ ਦੋ ਨੂੰ ਪ੍ਰੇਮ ਜਾਲ ਵਿੱਚ ਫਸਾ ਕੇ ਉਨ੍ਹਾਂ ਨਾਲ਼ ਵਿਆਹ ਕਰਵਾ ਗਿਆ। ਪਹਿਲੀ ਪਤਨੀ ਨਾਲ ਤਲਾਕ ਮਗਰੋਂ ਉਸਨੇ ਦੂਜਾ ਵਿਆਹ ਲੁਧਿਆਣੇ ਕਰਵਾਇਆ ਤੇ ਖ਼ੁਦ ਨੂੰ ਕੁਆਰਾ ਦੱਸਕੇ ਤੇ ਪ੍ਰੇਮ ਜਾਲ ਵਿੱਚ ਫਸਾ ਕੇ ਤੀਜਾ ਵਿਆਹ ਰਵਿੰਦਰ ਕੌਰ ਨਾਲ ਕਰਵਾ ਗਿਆ। ਇਹ ਸ਼ਾਦੀ ਉਸਨੇ ਇੱਕ ਸਾਲ ਰਿਲੇਸ਼ਨਸ਼ਿਪ ਵਿੱਚ ਰਹਿਣ ਮਗਰੋਂ ਕੀਤੀ। ਰਵਿੰਦਰ ਕੌਰ ਨੂੰ ਉਸਦੀ ਤੀਜੀ ਸ਼ਾਦੀ ਦਾ ਉਦੋਂ ਪਤਾ ਲੱਗਾ ਜਦੋਂ ਕਰਨਪ੍ਰੀਤ ਦੀ ਦੂਜੀ ਪਤਨੀ ਵੱਲੋਂ ਸ਼ਿਕਾਇਤ ਕਰਨ 'ਤੇ ਲੁਧਿਆਣਾ ਪੁਲਿਸ ਵੱਲੋਂ ਭੇਜਿਆ ਗਿਆ ਨੋਟਿਸ ਰਵਿੰਦਰ ਕੌਰ ਦੇ ਹੱਥ ਲੱਗ ਗਿਆ ਤੇ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ। ਪੁਲਿਸ ਨੇ 5 ਮਹੀਨੇ ਦੀ ਜਾਂਚ ਪੜਤਾਲ ਮਗਰੋਂ ਕਰਨਪ੍ਰੀਤ ਖ਼ਿਲਾਫ਼ ਕੇਸ ਦਰਜ ਕੀਤਾ ਹੈ।