ਹੁਸ਼ਿਆਰਪੁਰ- ਵਿਸ਼ਵ ਸ਼ਾਂਤੀ ਤੇ ਸਰਵਕਲਿਆਣ ਲਈ ਸ਼੍ਰੀ ਸਿੱਧੇਸ਼ਵਰ ਸ਼ਿਵ ਮੰਦਰ ਬੱਸੀ ਗੁਲਾਮ ਹੁਸੈਨ, ਹੁਸ਼ਿਆਰਪੁਰ ਵਿਖੇ 1101 ਕੁੰਡੀਆਂ ਰੁਦ੍ਰ ਕੋਟੀ ਮਹਾਯੱਗ 19 ਫਰਵਰੀ 2026 ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਹ ਯੱਗ 100 ਸਾਲਾਂ ਬਾਅਦ ਹੁਸ਼ਿਆਰਪੁਰ ਦੀ ਪਵਿੱਤਰ ਧਰਤੀ ‘ਤੇ ਆਯੋਜਿਤ ਹੋਵੇਗਾ, ਜਿਸ ਦੀ ਆਗਵਾਈ ਆਧਿਆਤਮਿਕ ਪ੍ਰਮੁੱਖ ਸਵਾਮੀ ਉਦਯਗਿਰੀ ਜੀ ਮਹਾਰਾਜ ਕਰ ਰਹੇ ਹਨ।ਸੰਸਥਾ ਦੇ ਸਚਿਵ ਸ਼੍ਰੀ ਅਨੁਰਾਗ ਸੂਦ ਨੇ ਦੱਸਿਆ ਕਿ ਇਸ ਤੋਂ ਪਹਿਲਾਂ 1925 ਵਿੱਚ 1101 ਕੁੰਡੀਆਂ ਯਜ ਸ਼੍ਰੀ ਕਾਲੀਨਾਥ ਕਾਲੇਸ਼ਵਰ ਤੀਰਥ ਖੇਤਰ (ਹਿਮਾਚਲ ਪ੍ਰਦੇਸ਼) ‘ਚ ਆਯੋਜਿਤ ਹੋਇਆ ਸੀ। 
ਹੁਣ ਦੁਬਾਰਾ ਇਹ ਮਹਾਯੱਗ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਵਿੱਚ ਕਾਲੇਸ਼ਵਰ ਤੋਂ ਆਧਿਆਤਮਿਕ ਪ੍ਰਮੁੱਖ ਸਵਾਮੀ ਵਿਸ਼ਵਾਨੰਦ ਸਰਸਵਤੀ ਜੀ ਮਹਾਰਾਜ ਦਾ ਵੀ ਪੂਰਨ ਸਹਿਯੋਗ ਪ੍ਰਾਪਤ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਯੱਗ ਦੌਰਾਨ ਹਰ ਰੋਜ਼ ਸਵੇਰੇ 9 ਵਜੇ ਤੋਂ 12 ਵਜੇ ਤਕ ਹਵਨ ਅਤੇ ਸ਼ਾਮ 4 ਵਜੇ ਤੋਂ 7 ਵਜੇ ਤਕ ਸ਼੍ਰੀ ਸ਼ਿਵ ਮਹਾਪੁਰਾਣ ਦੀ ਕਥਾ ਹੋਵੇਗੀ। ਸਚਿਵ ਸੂਦ ਨੇ ਸਾਰੇ ਭਕਤਜਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਤਨ, ਮਨ ਅਤੇ ਧਨ ਨਾਲ ਇਸ ਮਹਾ ਯੱਗ ਵਿੱਚ ਸਹਿਭਾਗ ਕਰਕੇ ਆਧਿਆਤਮਿਕ ਲਾਭ ਪ੍ਰਾਪਤ ਕਰਨ। 
ਇੱਛੁਕ ਭਕਤਜਨ ਆਪਣੇ ਨਾਮ ਸ਼੍ਰੀ ਸਿੱਧੇਸ਼ਵਰ ਸ਼ਿਵ ਮੰਦਰ ਵਿੱਚ ਰਜਿਸਟਰ ਕਰਵਾ ਸਕਦੇ ਹਨ।ਉਨ੍ਹਾਂ ਦੱਸਿਆ ਕਿ ਯੱਗ ਦੀ ਤਿਆਰੀਆਂ ਨੂੰ ਲੈਕੇ 17 ਅਕਤੂਬਰ 2025 ਨੂੰ ਸ਼ਾਮ 4 ਵਜੇ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ ਹੈ, ਜਿਸ ਵਿੱਚ ਸਵਾਮੀ ਵਿਸ਼ਵਾਨੰਦ ਸਰਸਵਤੀ ਜੀ ਮਹਾਰਾਜ ਖਾਸ ਤੌਰ ‘ਤੇ ਸ਼ਾਮਲ ਹੋਣਗੇ। ਇਸ ਮੌਕੇ ‘ਤੇ ਸਮਾਜਸੇਵੀ ਯਸ਼ੋਦਾਨੰਦ ਗੁਪਤਾ, ਇੰਜੀਨੀਅਰ ਹਰੀਸ਼ ਕੁਮਾਰ, ਪ੍ਰਦੀਪ ਕੁਮਾਰ, ਹਰਸ਼ਵਿੰਦਰ ਸਿੰਘ ਪਠਾਨੀਆ, ਗੁਰਦੇਵ ਸਿੰਘ, ਸੁਰਿੰਦਰ ਪਾਲ ਅਤੇ ਹੋਰ ਕਈ ਭਕਤਜਨ ਵੀ ਹਾਜ਼ਰ ਸਨ।