ਨਵਾਂਸ਼ਹਿਰ /ਕਾਠਗੜ੍ਹ 24 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਰੈਲਮਾਜਰਾ ਨੇੜੇ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਤਾਂ ਉਨ੍ਹਾਂ ਨੇ ਤਰੁੰਤ ਮੌਕੇ ਤੇ ਆਪਣੀ ਟੀਮ ਨਾਲ ਜਾ ਕੇ ਦੇਖਿਆ ਇੱਕ ਟਿੱਪਰ ਜਿਸ ਦਾ ਨੰਬਰ ਐਚ ਪੀ ਸੀ 5018 ਜਿਸ ਨੂੰ ਸਲਵਿੰਦਰ ਸਿੰਘ ਪੁੱਤਰ ਬਲੀ ਸਿੰਘ ਵਾਸੀ ਮੱਲਾਂ ਵਾਲਾ ਜਿਲ੍ਹਾਂ ਫਿਰੋਜ਼ਪੁਰ ਚਲਾ ਰਿਹਾ ਸੀ ਜੋ ਬਲਾਚੌਰ ਤੋਂ ਰੋਪੜ੍ਹ ਵਾਲੀ ਸਾਈਡ ਨੂੰ ਜਾ ਰਿਹਾ ਜਦੋਂ ਇਹ ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਦੇ ਸਾਹਮਣੇ ਨੇੜੇ ਪਹੁੰਚੀਆਂ ਤਾਂ ਇਹ ਟਿੱਪਰ ਖਰਾਬ ਹੋ ਗਿਆ ਸੀ ਕਾਰਨ ਹੈ ਟਿੱਪਰ ਨੈਸ਼ਨਲ ਹਾਈਵੇ ਤੇ ਹੀ ਖੜਾ ਅਤੇ ਇਸ ਤੋਂ ਬਾਅਦ ਇੱਕ ਟਿੱਪਰ ਜਿਸ ਦਾ ਨੰਬਰ ਐਸ ਪੀ 77ਸੀ 4608 ਜਿਸ ਨੂੰ ਜਸਵਿੰਦਰ ਸਿੰਘ ਪੁੱਤਰ ਪਰਗਣ ਸਿੰਘ ਵਾਸੀ ਹਿਮਾਚਲ ਪ੍ਰਦੇਸ਼ ਚਲਾ ਰਿਹਾ ਸੀ ਇਹ ਟਿੱਪਰ ਵੀ ਬਲਾਚੌਰ ਤੋਂ ਰੋਪੜ੍ਹ ਸਾਇਡ ਜਾ ਰਿਹਾ ਸੀ ਜਦੋਂ ਇਹ ਟਿੱਪਰ ਉਪਰੋਕਤ ਸਥਾਨ ਦੇ ਪਹੁੰਚੀਆਂ ਤਾਂ ਇਸ ਟਿੱਪਰ ਚਾਲਕ ਨੂੰ ਅੱਗੇ ਖਰਾਬ ਖੜ੍ਹੇ ਟਿੱਪਰ ਦਾ ਪਤਾ ਨਹੀਂ ਲੱਗਿਆ ਤਾਂ ਇਹ ਟਿੱਪਰ ਅੱਗੇ ਖਰਾਬ ਖੜ੍ਹੇ ਟਿੱਪਰ ਨਾਲ ਪਿੱਛੋ ਟਕਰਾ ਗਿਆ ਜਿਸ ਨਾਲ ਇਹ ਟਿੱਪਰ ਬੁਰੀ ਤਰ੍ਹਾਂ ਨਾਲ ਨੁਕਸਾਨੀਆ ਗਿਆ ਅਤੇ ਅਗਲਾ ਖਰਾਬ ਖੜ੍ਹਾ ਟਿੱਪਰ ਵੀ ਰੈਲਿੰਗ ਤੋੜਦਾ ਹੋਈਆ ਅੱਗੇ ਨੂੰ ਧੱਕ ਹੋ ਗਿਆ ਜਿਸ ਉਸ ਟਿੱਪਰ ਦਾ ਵੀ ਕਾਫੀ ਨੁਕਸਾਨ ਹੋ ਗਿਆ ਪਰ ਜਾਨੀ ਨੁਕਸਾਨ ਦਾ ਬਚਾਅ ਹੋਵਰਨਣਯੋਗ ਇਹ ਕਿ ਇਹ ਦੋਵੇਂ ਟਿੱਪਰ ਇੱਕ ਹੀ ਮਾਲਕ ਦੇ ਹਨ। ਐਸ ਐਸ ਐਫ ਦੀ ਟੀਮ ਵਲੋਂ ਇਹਨਾਂ ਦੇ ਮਗਰ ਸੈਫਟੀ ਕੋਨਾਂ ਲਾ ਦਿੱਤੀਆਂ ਹਨ ਤਾ ਜੋ ਕੋਈ ਹਾਦਸਾ ਨਾ ਵਾਪਰ ਸਕੇ।
ਸੀ
