ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਜਨਵਰੀ:- ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ, ਐਸ.ਏ.ਐਸ ਨਗਰ ਵੱਲੋਂ ਮਿਤੀ 29/01/2026, ਦਿਨ ਵੀਰਵਾਰ ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਕਮਰਾ ਨੰ.461, ਤੀਜੀ ਮੰਜਿਲ, ਸੈਕਟਰ 76 ਮੋਹਾਲੀ ਵਿਖੇ ਕੀਤਾ ਜਾ ਰਿਹਾ ਹੈ। ਇਸ ਪਲੇਸਮੈਂਟ ਕੈਂਪ ਦਾ ਸਮਾਂ ਸਵੇਰ 10:00 ਵਜੇ ਤੋਂ ਦੁਪਿਹਰ 01.00 ਵਜੇ ਤੱਕ ਹੋਵੇਗਾ।
ਡੀ.ਬੀ.ਈ.ਈ. ਐਸ.ਏ.ਐਸ ਨਗਰ ਦੇ ਡਿਪਟੀ ਡਾਇਰੈਕਟਰ, ਸ੍ਰੀ ਹਰਪ੍ਰੀਤ ਸਿੰਘ ਮਾਨਸ਼ਾਹੀਆਂ ਵੱਲੋਂ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਰਥੀਆਂ ਨੂੰ ਰੋਜ਼ਗਾਰ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਜਿਸ ਤਹਿਤ ਉਕਤ ਪਲੇਸਮੈਂਟ ਕੈਂਪਾਂ ਦਾ ਆਯੋਜਨ ਕੀਤਾ ਜਾਦਾ ਹੈ। 
ਉਨ੍ਹਾਂ ਅੱਗੇ ਦੱਸਿਆ ਕਿ ਇਸ ਕੈਂਪ ਵਿੱਚ ਆਈਟੀਐਮ ਸਕਿੱਲ ਅਕੈਡਮੀ (ਆਈਸੀਆਈਸੀਆਈ ਬੈਂਕ), ਕੇਐਨਆਰਪੀਐਲ-ਕਮਾਥਸ ਨੇਚਰਲ ਰੀਟੇਲਜ਼ ਪ੍ਰਾ. ਲਿ., ਸਨ ਟਰਸਟ ਕੈਪਿਟਲ, ਏਟੀਐਸ, ਗਲੋਬਸ ਵੇਅਰਹਾਊਸਿੰਗ ਐਂਡ ਟਰੇਡਿੰਗ ਪ੍ਰਾ. ਲਿ. ਅਤੇ ਟੈਲੀਪਰਫਾਰਮੈਂਸ ਕੰਪਨੀਆਂ ਵੱਲੋਂ ਸੇਲਜ਼ & ਰਿਲੇਸ਼ਨਸ਼ਿਪ ਮੈਨੇਜਰ (SRM), ਸੂਪਰਵਾਈਜ਼ਰ (ਸਿਰਹਿੰਦ, ਮੋਰੀਂਦਾ, ਮੰਡੀ ਗੋਵਿੰਦਗੜ੍ਹ), ਚੈਟ ਸਪੋਰਟ ਐਕਜ਼ਿਕਿਊਟਿਵ (ਆਫਿਸ ਤੋਂ ਕੰਮ), ਡੀਈਓ, ਕਸਟਮਰ ਰਿਲੇਸ਼ਨਸ਼ਿਪ ਮੈਨੇਜਰ, ਕੰਜ਼ਿਊਮਰ ਸਰਵੇ ਮੈਨੇਜਰ, ਸਰਵੇ ਬਾਇ, ਸਿਟੀ ਮੈਨੇਜਰ (ITM Skills Academy (ICICI Bank), KNRPL-Kamath’s Natural Retails Pvt. Ltd, Sun Trust Capital, ATS, Globus Warehousing and Trading Pvt. Ltd. ਅਤੇ Teleperformance ਕੰਪਨੀਆਂ ਵੱਲੋਂ Sales & Relationship Manager (SRM) , Supervisor (Sirhind, Morinda, Mandi Govindgarh) , Chat Support Executive (Work From Office) , DEO , Customer Relationship Manager, Consumer Survey Manager, Survey Boy, City Manager)  ਲਈ  12ਵੀਂ, ਅਤੇ ਗ੍ਰੈਜੂਏਟ ਪ੍ਰਾਰਥੀਆਂ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਚੁਣੇ ਗਏ ਪ੍ਰਾਰਥੀਆਂ ਦੀ ਤਨਖਾਹ ਤਜਰਬਾ ਅਤੇ ਕੰਪਨੀ ਨੋਰਮਜ਼ ਅਨੁਸਾਰ ਹੋਵੇਗੀ ਅਤੇ ਕੰਮ ਕਰਨ ਦਾ ਸਥਾਨ ਮੋਹਾਲੀ ਹੋਵੇਗਾ।
ਉਨ੍ਹਾਂ ਉਮੀਦਵਾਰਾਂ ਨੂੰ ਅਪੀਲ ਕਰਦਿਆ ਕਿਹਾ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਨੌਕਰੀ ਦੇ ਚਾਹਵਾਨ ਉਮੀਦਵਾਰ ਇਸ ਪਲੇਸਮੈਂਟ ਕੈਂਪ ਵਿਚ ਭਾਗ ਲੈਣ ਲਈ ਆਪਦੀ ਯੋਗਤਾ ਦੇ ਸਾਰੇ ਅਸਲ ਸਰਟੀਫਿਕੇਟ, ਉਨ੍ਹਾਂ ਦੀਆ ਫੋਟੋ ਕਾਪੀਆਂ,  ਰੀਜ਼ਿਊਮ ਸਮੇਤ ਫਾਰਮਲ ਡਰੈੱਸ ਵਿੱਚ ਸਮੇਂ ਸਿਰ ਆਉਣ ਦੀ ਖੇਚਲ ਕਰਨ। ਇਸ ਪਲੇਸਮੈਂਟ ਕੈਂਪ ਲਈ ਕੋਈ ਟੀ.ਏ./ਡੀ.ਏ. ਮਿਲਣਯੋਗ ਨਹੀਂ ਹੋਵੇਗਾ।