ਗੜ੍ਹਸ਼ੰਕਰ 10 ਸਤੰਬਰ (ਬਲਵੀਰ ਚੌਪੜਾ ) ਡੀ.ਜੀ.ਪੀ ਪੰਜਾਬ, ਚੰਡੀਗੜ੍ਹ ਦੇ ਹੁਕਮਾਂ ਅਨੁਸਾਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਐਸ.ਐਸ.ਪੀ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਵੇਰੇ 8 ਵੱਜੇ ਤੋਂ ਦੁਪਿਹਰ 2 ਵੱਜੇ ਤੱਕ ਓਪਰੇਸ਼ਨ ਸੀਲ -4 ਚਲਾਇਆ ਗਿਆ ਸੀ । ਜਿਸਦੇ ਸਬੰਧ ਵਿੱਚ ਸਬ ਡਵੀਜ਼ਨ ਗੜ੍ਹਸ਼ੰਕਰ ਦੇ ਏਰੀਆਂ ਵਿੱਚ ਦਲਜੀਤ ਸਿੰਘ ਖੱਖ ਉਪ ਕਪਤਾਨ ਪੁਲਿਸ ਗੜ੍ਹਸ਼ੰਕਰ ਥਾਣਾ ਮੁਖੀ ਗੜ੍ਹਸ਼ੰਕਰ ਇੰਸਪੈਕਟਰ ਜੈਪਾਲ , ਥਾਣਾ ਮੁਖੀ ਮਾਹਿਲਪੁਰ ਐਸ.ਆਈ ਬਲਜਿੰਦਰ ਸਿੰਘ , ਏ.ਐਸ.ਆਈ ਲਖਬੀਰ ਸਿੰਘ ਇੰਚਾਰਜ ਚੌਕੀ ਬੀਨੇਵਾਲ ਵੱਲੋਂ ਸਮੇਤ ਸਾਥੀ ਕਰਮਚਾਰੀਆਂ ਦੇ ਦੇ ਸਾਝੇ ਉਪ੍ਰੇਸ਼ਨ ਤਹਿਤ ਨਾਕਾਬੰਦੀ ਦੌਰਾਨ 275 ਗ੍ਰਾਮ ਹੈਰੋਇਨ ਬ੍ਰਾਮਦ ਕਰ ਇੱਕ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ । ਇਹ ਜੋ ਇਟਰ ਸਟੇਟ ਨਾਕਾ ਕੋਕੋਵਾਲ ਮਜ਼ਾਰੀ ਅਤੇ ਇੰਟਰਸਟੇਟ ਨਾਕਾ ਪਿੰਡ ਮਹਿਦਵਾਣੀ ਵਿਖ਼ੇ ਥਾਣਾ ਹਰੋਲੀ ਹਿਮਾਚਲ ਪ੍ਰਦੇਸ਼ ਦੀ ਪੁਲਿਸ ਦੇ ਤਾਲਮੇਲ ਸੱਕੀ ਪੁਰਸ਼ਾਂ ਦੀ ਚੈਕਿੰਗ, ਗੈਰ ਕਾਨੂੰਨੀ ਨਸੀਲ਼ੇ ਪਦਾਰਥ, ਗੈਰ ਕਾਨੂੰਨੀ ਸ਼ਰਾਬ ਆਦਿ ਦੀ ਇੰਟਰਸਟੇਟ ਸਮਰੱਲੀਗ ਦੀ ਰੋਕਥਾਮ ਅਤੇ ਇਸਤੇ ਕਾਬੂ ਪਾਉਣ ਲਈ ਨਾਕਾ ਬੰਦੀ ਕੀਤੀ ਗਈ ਸੀ । ਜੋ ਦੋਹਨੇ ਓਪਰੇਸ਼ਨ ਸੀਲ -4 ਦੋਰਾਨ ਐਸ.ਆਈ ਬਲਜਿੰਦਰ ਸਿੰਘ ਮੱਲ੍ਹੀ ਪੁਲਿਸ ਥਾਣਾ ਮਾਹਿਲਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ.ਐਸ.ਆਈ ਸਤਨਾਮ ਸਿੰਘ ਥਾਣਾ ਮਾਹਿਲਪੁਰ ਨੇ ਸਾਥੀ ਕਰਮਚਾਰੀਆਂ ਦੇ ਤਫਤੀਸ਼ ਕਿੱਟ ਹੁਮਰਾਹ ਲੈ ਕੇ ਬਾ ਸਵਾਰੀ ਪ੍ਰਾਈਵੇਟ ਗੱਡੀ ਬਰਾਏ ਗਸਤ ਚੈਕਿੰਗ ਦੌਰਾਨ ਚੈਕਿੰਗ ਵਹੀਕਲਸ ਦੇ ਸਬੰਧ ਵਿੱਚ ਬਾਹੱਦ ਰਕਬਾ ਪਿੰਡ ਲੰਗੇਰੀ ਰੋਡ ਤੋਂ ਦੋਸ਼ੀ ਕੁਲਵਿੰਦਰ ਸਿੰਘ ਉਰਫ਼ ਗੋਗੀ ਪੁੱਤਰ ਲੇਟ ਮਹਿੰਦਰ ਸਿੰਘ ਵਾਸੀ ਵਾਰਡ ਨੰਬਰ 11 ਲੱਗੇਰੀ ਰੋਡ ਮਾਹਿਲਪੁਰ ਥਾਣਾ ਮਾਹਿਲਪੁਰ ਪਾਸੋਂ 275 ਗ੍ਰਾਮ ਹੈਰੋਇਨ ਬਰਾਮਦ ਹੋਣ ਤੋਂ ਥਾਣਾ ਮਾਹਿਲਪੁਰ ਵਿਖੇ ਨਸ਼ਾ ਵਿਰੋਧੀ ਐਕਟ ਤਹਿਤ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਰਜਿਸਟਰ ਕੀਤਾ ਗਿਆ । ਪੁਲਿਸ ਥਾਣਾ ਮਾਹਿਲਪੁਰ ਦੇ ਮੁਖੀ ਐਸ.ਆਈ ਬਲਜਿੰਦਰ ਸਿੰਘ ਮੱਲ੍ਹੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਕੁਲਵਿੰਦਰ ਸਿੰਘ ਉਰਫ ਗੋਗੀ ਪਹਿਲਾਂ ਵੀ ਨਸ਼ੇ ਦੇ ਮੁਕੱਦਮੇ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਸੀ । ਜੋ 02 ਅਗਸਤ 2023 ਤੋਂ ਪਰੋਲ ਤੇ ਜ਼ਿਲ੍ਹਾ ਜੇਲ੍ਹ ਹੁਸ਼ਿਆਰਪੁਰ ਤੋਂ ਆਇਆ ਸੀ । ਜਿਸ ਤੇ ਪਹਿਲਾਂ ਵੀ ਥਾਣਾ ਗੜ੍ਹਸ਼ੰਕਰ ਵਿਖੇ ਅ/ਧ 15-61-85 ਦੇ 4 ਮੁਕੱਦਮੇ ਵੱਖ ਵੱਖ ਸਮਿਆਂ ਤੇ ਦਰਜ ਵੀ ਹੈ । ਇਜ ਪਾਸੋਂ ਹੋਰ ਡੂੰਘਾਈ ਨਾਲ ਪੁਛਗਿੱਛ ਤੇ ਜਾਂਚ ਜਾਰੁ ਹੈ । ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਮਾਹਿਲਪੁਰ ਥਾਣਾ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਉਸ ਪਾਸੋਂ ਦੋਸ਼ੀ ਕੁਲਵਿੰਦਰ ਸਿੰਘ ਉਰਫ਼ ਗੋਗੀ ਪੁੱਤਰ ਲੇਟ ਮਹਿੰਦਰ ਸਿੰਘ ਵਾਸੀ ਵਾਰਡ ਨੰਬਰ 11 ਲੱਗੇਰੀ ਰੋਡ ਮਾਹਿਲਪੁਰ ਥਾਣਾ ਮਾਹਿਲਪੁਰ ਪਾਸੋਂ 275 ਗ੍ਰਾਮ ਹੈਰੋਇਨ ਬਰਾਮਦ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ।