ਗੜ੍ਹਸ਼ੰਕਰ- ਅੱਜ ਸਕੂਲ ਆਫ ਐਮਿਨੇਂਸ ਗੜ੍ਹਸ਼ੰਕਰ ਵਿੱਚ 6-8 ਵੀਂ ਜਮਾਤ ਨੂੰ ਅੰਗਰੇਜ਼ੀ ਪੜ੍ਹਾਉਣ ਵਾਲੇ ਵਿਸ਼ਾ ਅਧਿਆਪਕਾ ਦਾ ਇੱਕ ਰੋਜ਼ਾ ਸੈਮੀਨਾਰ ਸ਼੍ਰੀ ਮਤੀ ਸੀਮਾ ਬੁੱਧੀਰਾਜਾ ਦੀ ਅਗੁਵਾਈ ਵਿੱਚ ਬਲਾਕ ਰੀਸੋਰਸ ਕੋਰਡੀਨੇਟਰ ਸ਼੍ਰੀ ਭਾਗ ਸਿੰਘ, ਹਰਪਾਲ ਸਿੰਘ, ਅਨੂਪਮ ਕੁਮਾਰ ਸ਼ਰਮਾ, ਰਾਮਸਰੂਪ ਦੇ ਸਹਿਯੋਗ ਨਾਲ ਅੰਗੇਰਜੀ ਦੇ ਬਲਾਕ ਗੜ੍ਹਸ਼ੰਕਰ -1 ਦੇ ਰੀਸੋਰਸ ਪਰਸਨ ਪ੍ਰਜਿੰਦਰ ਸਿੰਘ ਅਤੇ ਗੁਰਸੇਵਕ ਅਤੇ ਗੜ੍ਹਸ਼ੰਕਰ -2 ਦੇ ਰਾਮਕ੍ਰਿਸ਼ਨ ਨੇ ਨੈਸ਼ਨਲ ਐਜੂਕੇਸ਼ਨ ਪਾਲਿਸੀ 2020, ਸੀ ਈ ਪੀ ਦੇ ਬਾਰੇ ਵਿਸਤਾਰ ਦੇ ਨਾਲ ਚਰਚਾ, ਪ੍ਰਸ਼ਨ ਪੱਤਰ ਦੀ ਬਣਤਰ, ਕਵਿਤਾ ਗ੍ਰਾਮਰ ਭਾਗ ਦੇ ਬਾਰੇ ਚਰਚਾ ਕੀਤੀ ਗਈ।
ਇਸ ਸੈਮੀਨਾਰ ਵਿੱਚ ਅੰਗ੍ਰਜੀ ਪੜਾਉਣ ਵਾਲੇ 39 ਅਧਿਆਪਕਾਂ ਨੇ ਭਾਗ ਲਿਆ। ਇਸ ਸੈਮੀਨਾਰ ਵਿੱਚ ਪ੍ਰਿੰਸੀਪਲ ਸ਼੍ਰੀ ਮਤੀ ਸੀਮਾ ਰਾਣੀ ਬਲਾਕ ਨੋਡਲ ਅਫ਼ਸਰ ਗੜ੍ਸ਼ੰਕਰ ਨੇ ਅਤੇ ਸ਼੍ਰੀ ਅੰਕੁਰ ਸ਼ਰਮਾ ਜਿਲ੍ਹਾ ਰੀਸੋਰਸ ਪਰਸਨ ਹੁਸ਼ਿਆਪੁਰ ਨੇ ਅਧਿਆਪਕਾਂ ਨੂੰ ਸਿੱਖਣ ਅਤੇ ਸਿੱਖਣ ਸਿਖਾਉਣ ਪ੍ਰਕਿਰਿਆ ਨੁੰ ਰੌਚਕ ਬਣਾਉਣ ਪ੍ਰੇਰਿਤ ਕੀਤਾ।
ਸਕੂਲ ਆਫ ਐਮੀਨੈਂਸ ਗੜ੍ਹਸ਼ੰਕਰ ਵਿਖੇ ਛੇਵੀ ਤੋ ਅੱਠਵੀ ਜਮਾਤ ਨੂੰ ਅੰਗਰੇਜੀ ਪੜਾਉਣ ਵਾਲੇ ਅਧਿਆਪਕਾ ਦਾ ਇੱਕ ਰੋਜ਼ਾ ਸੈਮੀਨਾਰ ਲਗਾਇਆ
