ਗੜਸ਼ੰਕਰ:- ਅੱਜ 27 ਜਨਵਰੀ 2026 ਨੂੰ ਪਿੰਡ ਘਾਗੋਰੋੜਾਂਵਾਲੀ ਵਿੱਚ ਐਸ ਕੇ ਐਮ ਦੇ ਸੱਦੇ ਤੇ ਵਿਸ਼ਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਨੂੰ ਕੁਲ ਹਿੰਦ ਕਿਸਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਸਾਥੀ ਦਰਸ਼ਨ ਸਿੰਘ ਮੱਟੂ ਤੇ ਜਿਲਾ ਕਿਸਾਨ ਆਗੂ ਸਾਥੀ ਹਰਭਜਨ ਸਿੰਘ ਅਟਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਹੜਾ ਕਿਸਾਨ ਘੋਲ 2020, 2021 ਵਿੱਚ ਦਿੱਲੀ ਦੇ ਬਾਰਡਰਾਂ ਤੇ ਸੰਘਰਸ਼ ਕਰਕੇ ਤਿੰਨ ਕਾਲੇ ਕਾਨੂੰਨ ਰੱਦ ਕਰਵਾਏ ਸੀ, ਉਹ ਮੁੜ ਕੇਂਦਰ ਸਰਕਾਰ ਬਿੱਜਲੀ ਬਿੱਲ 2025 ਲਿਆਕੇ ਕਰਾਸ ਸਬਸਿਡੀ ਖੱਤਮ ਕਰਕੇ ਅਮੀਰਾਂ ਤੇ ਗਰੀਬਾਂ ਨੂੰ ਚਿੱਪ ਮੀਟਰ ਦੇਕੇ ਬਿਜਲੀ ਮਹਿੰਗੀ ਕਰਨਾ ਚਾਹੁੰਦੀ ਹੈ, ਬਿਜਲੀ ਦਾ ਵੰਡ ਮਹਿਕਮਾ ਖੱਤਮ ਕਰਕੇ ਸਾਰਾ ਕੁਝ ਅਡਾਨੀ ਕਾਰਪੋਰੇਟ ਨੂੰ ਵੇਚਣਾ ਚਾਹੂੰਦੀ ਹੈ।
ਦੂਸਰਾ ਸੀਡ ਬਿੱਲ 2025 ਲਿਆਕੇ ਦੁਨੀਆਂ ਦੀਆਂ ਕਾਰਪੋਰੇਟ ਕੰਪਨੀਆਂ ਨੂੰ ਦੇ ਕੇ ਕਿਸਾਨੀ ਨੂੰ ਖੇਤੀ ਵਿੱਚੋਂ ਕਢਣਾ ਚਾਹੁੰਦੇ ਹਨ। ਮਾਸੈਂਟੋ, ਕਾਰਗਿਲ ਸੀਡ ਕੰਪਨੀਆਂ ਸਮੇਤ ਛੇ ਕੰਪਨੀਆਂ 75% ਸੀਡ ਤੇ ਕਬਜਾ ਕਰੀ ਬੈਠੀਆਂ ਹਨ। ਖਾਦਾਂ, ਸਪਰੇਆਂ ਸਮੇਤ ਸਾਰਾ ਕਬਜੇ ਲਈ ਬੈਠੀਆਂ ਹਨ। ਐਮ ਐਸ ਪੀ ਦਾ ਕਾਨੂੰਨ ਬਣਾਕੇ 16ਫਸਲਾਂ ਤੇ ਕਾਨੂੰਨੀ ਤੇ ਐਮ ਐਸ ਪੀ ਦਿੱਤੀ ਜਾਵੇ। ਮਜਦੂਰਾਂ ਕਿਸਾਨਾਂ ਦਾ ਕਰਜਾ ਮੁਆਫ ਕੀਤਾ ਜਾਵੇ। ਮਨਰੇਗਾ ਸਕੀਮ ਮੁੜ ਬਹਾਲ ਕੀਤੀ ਜਾਵੇ, ਕੋਈ ਵੀ ਰਾਜ 40%ਹਿੱਸਾ ਨਹੀਂ ਪਾ ਸਕਦੇ, ਇਸ ਲਈ ਭਾਰਤ ਮੋਦੀ ਸਰਕਾਰ ਮਨਰੇਗਾ ਸਕੀਮ ਖੱਤਮ ਕਰਨਾ ਚਾਹੁੰਦੇ ਹਨ, ਮੰਗ ਕੀਤੀ ਕਿ ਮਨਰੇਗਾ ਸਕੀਮ ਮੁੜ ਬਹਾਲ ਕੀਤੀ ਜਾਵੇ।
ਉਪਰੋਕਤ ਬੁਲਾਰਿਆਂ ਨੇ ਚਾਰ ਕੋਡ ਖਤਮ ਕਰਕੇ 29 ਲੇਬਰ ਕਾਨੂੰਨ ਬਹਾਲ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਵਿਕਾਸ ਮੰਚ ਗੜਸ਼ੰਕਰ ਦੇ ਪ੍ਰਧਾਨ ਕੁਲਵਿੰਦਰ ਸੰਘਾ ਨੇ ਸਾਰੀਆਂ ਮੰਗਾਂ ਦੀ ਹਮਾਇਤ ਕਰਦਿਆਂ ਘੋਲ ਵਿੱਚ ਪੂਰਨ ਹਿੱਸਾ ਪਾਉਣ ਦਾ ਐਲਾਨ ਕੀਤਾ। ਇਸ ਮੌਕੇ ਭਾਰੀ ਗਿਣਤੀ ਵਿੱਚ ਬੀਬੀਆਂ ਭੈਣਾਂ ਮੀਟਿੰਗ ਵਿੱਚ ਸ਼ਾਮਲ ਹੋਈਆਂ। ਇਸ ਮੌਕੇ ਦਿਲਬਾਗ ਸਿੰਘ,ਪ੍ਰਭਜੋਤ ਸਿੰਘ ਸਹੋਤਾ, ਇੰਦਰਜੀਤ ਸਿੰਘ, ਜਸਵੀਰ ਸਿੰਘ, ਗੁਰਦੀਆਲ ਸਿੰਘ, ਬਲਵੀਰ ਸਿੰਘ, ਜਸਵੰਤ ਸਿੰਘ ਸਹੋਤਾ, ਰਾਏ ਚੰਦ, ਸੁਖਦੇਵ ਸਿੰਘ, ਮਲਕੀਤ ਸਿੰਘ ਸਹੋਤਾ, ਸੁਰਿੰਦਰ ਕੁਮਾਰ, ਸਤਨਾਮ ਸਿੰਘ ਰੰਗੀ, ਭੋਲੀ ਦੇਵੀ ਤੇ ਹੋਰ ਹਾਜਰ ਸਨ।
ਘਾਗੋ ਰੌੜਾ ਵਾਲੀ ਵਿਖੇ ਐਸ ਕੇ ਐਮ ਦੇ ਸੱਦੇ ਤੇ ਵਿਸ਼ਾਲ ਮੀਟਿੰਗ ਕੀਤੀ ਗਈ ਮੱਟੂ
