ਗੜਸ਼ੰਕਰ, 28 ਸਤੰਬਰ- ਪੰਜਾਬ ਪੇਅ ਸਕੇਲ ਬਹਾਲੀ ਦੀ ਮੰਗ ਅਤੇ ਕੋਰਟ ਦੇ ਫੈਸਲਿਆ ਨੂੰ ਲੈ ਕੇ  ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਪੰਜਾਬ ਦੇ ਸੱਦੇ ਤਹਿਤ ਅੱਜ 28 ਸਤੰਬਰ ਨੂੰ ਦਿੜਬਾ ਵਿਖੇ ਹੋ ਰਹੇ ਰੋਸ ਮੁਜ਼ਾਹਰੇ ਵਿੱਚ  ਸ਼ਾਮਿਲ ਹੋਣ ਲਈ ਜਿਲ੍ਹਾ ਹੁਸ਼ਿਆਰਪੁਰ ਤੋਂ ਵੱਡੀ ਗਿਣਤੀ ਵਿੱਚ ਅਧਿਆਪਕਾਂ ਦਾ ਜੱਥਾ ਰਵਾਨਾ ਹੋਇਆ। 
ਰਵਾਨਾ ਹੋਣ ਵੇਲੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਪੰਜਾਬ ਦੇ ਸੂਬਾ ਆਗੂਆਂ ਸੰਦੀਪ ਸਿੰਘ ਗਿੱਲ, ਬਲਕਾਰ ਸਿੰਘ ਮਘਾਣੀਆ, ਮੈਡਮ ਅੰਜੂ ਸਹਿਗਲ, ਕੁਲਬੀਰ ਸਿੰਘ,ਸਮੁੰਦਰ ਸਿੰਘ ਗੁਪਤ,ਮੁਕੇਸ਼ ਕੁਮਾਰ ਨੇ ਦੱਸਿਆ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਇਸ ਸਮੇਂ ਆਪ ਪਾਰਟੀ ਦੇ ਆਗੂ ਸਾਡੇ ਬੇਰੋਜ਼ਗਾਰਾਂ ਦੀਆਂ ਰੈਲੀਆਂ ਵਿੱਚ ਆ ਕੇ ਮੁਲਾਜ਼ਮਾਂ ਦੀਆਂ ਹਰ ਤਰ੍ਹਾਂ ਮੰਗਾਂ, ਮਸਲਿਆਂ ਦਾ ਸਮਰਥਨ ਕਰਦੇ ਸਨ ਪਰ ਸਰਕਾਰ ਬਣਨ ਤੋਂ ਬਾਅਦ ਇਹਨਾਂ ਨੇ ਸਾਰੀਆਂ ਮੰਗਾਂ ਨੂੰ ਵਿਸਾਰ ਦਿੱਤਾ ਹੈ। 
ਕਿਹਾ ਮੁਲਾਜ਼ਮਾਂ ਦੀ ਬਹੁਤ ਵੱਡੀ ਮੰਗ ਪੰਜਾਬ ਪੇਅ ਸਕੇਲ ਦੀ ਹੈ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣੀ ਸੀ  ਤਾਂ ਉਸ ਸਮੇਂ ਪਾਰਟੀ ਆਗੂ ਜਿਹਨਾਂ ਵਿੱਚ ਹਰਪਾਲ ਚੀਮਾ ਅਤੇ ਅਮਨ ਅਰੋੜਾ ਵਿਸ਼ੇਸ਼ ਰੂਪ ਵਿੱਚ ਇਹ ਗੱਲ ਕਹਿੰਦੇ ਰਹੇ ਹਨ ਕਿ ਪੰਜਾਬ ਸਕੇਲ ਮੁਲਾਜ਼ਮਾਂ ਦਾ ਬੁਨਿਆਦੀ ਹੱਕ ਹੈ। 
ਪਰ ਹੁਣ ਜਦੋਂ ਇਹ ਆਪ ਸੱਤਾ ਵਿੱਚ ਹਨ ਤਾਂ ਕੋਰਟ ਵਲੋਂ ਮੁਲਾਜ਼ਮਾਂ ਦੇ ਹੱਕ ਵਿੱਚ ਦਿਤੇ ਫੈਸਲੇ  ਦੇ ਖਿਲਾਫ ਸੁਪਰੀਮ ਕੋਰਟ ਵਿੱਚ ਜਾ ਕੇ ਵੀ ਸਰਕਾਰ ਹਾਰ ਚੁੱਕੀ ਹੈ ਸਰਕਾਰ ਕੋਰਟ ਦੇ ਫੈਸਲਿਆ ਨੂੰ ਲਾਗੂ ਕਰਨ ਅਤੇ ਤਨਖਾਹ ਫਿਕਸੇਸ਼ਨ ਕਰਨ ਤੋਂ ਭੱਜ ਰਹੀ ਹੈ ਜਿਸ ਕਰਕੇ ਪੰਜਾਬ ਦੇ ਸਮੂਹ ਅਧਿਆਪਕਾਂ ਵੱਲੋਂ ਇਹ ਐਲਾਨ ਕੀਤਾ ਗਿਆ ਕਿ 28 ਸਤੰਬਰ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜ੍ਹਬਾ ਵਿੱਚ ਜਬਰਦਸਤ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਦੀ ਪੋਲ ਖੋਲੀ ਜਾਵੇਗੀ।
 ਇਸ ਸਮੇਂ ਰੈਲੀ ਵਿੱਚ ਜਾਣ ਵਾਲਿਆਂ ਵਿੱਚ ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਇਕਾਈ ਹੁਸ਼ਿਆਰਪੁਰ ਤੋਂ ਜਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਡਾਨਸੀਵਾਲ ਸੂਬਾ ਸੰਯੁਕਤ ਸਕੱਤਰ ਮੁਕੇਸ਼ ਕੁਮਾਰ, ਜਗਦੀਪ ਕੁਮਾਰ, ਸਤਪਾਲ ਕਲੇਰ ਮਨਦੀਪ ਕੁਮਾਰ ਅਤੇ ਮੈਡਮ ਰੁਪਿੰਦਰ ਕੌਰ, ਮੈਡਮ ਹਰਵਿੰਦਰ ਕੌਰ, ਮੈਡਮ ਵੀਰਪਾਲ ਕੌਰ, ਮਨੀਸ਼ਾ ਰਾਣੀ, ਵੀਰਪਾਲ ਕੌਰ, ਰਿਬਨਪ੍ਰੀਤ ਕੌਰ, ਹਰਪ੍ਰੀਤ ਕੌਰ, ਮਨਪ੍ਰੀਤ ਬੋਹਾ, ਕੁਲਦੀਪ ਸਿੰਘ, ਦੀਪਕ ਚੌਧਰੀ, ਜਗਦੀਪ ਸਿੰਘ, ਬਖਸ਼ੀਸ਼ ਸਿੰਘ, ਬੱਗਾ ਸਿੰਘ, ਰਾਜਦੀਪ ਸਿੰਘ, ਜਸਪ੍ਰੀਤ ਸਿੰਘ, ਸੁਖਪ੍ਰੀਤ ਸਿੰਘ, ਬਰਿਜ ਲਾਲ, ਦਲਵਿੰਦਰ ਸਿੰਘ, ਬਖਸ਼ੀਸ਼ ਸਿੰਘ, ਵਿਸ਼ਾਲ ਕੁਮਾਰ, ਦਵਿੰਦਰ ਸੈਣੀ, ਜਸ਼ਨਜੀਤ ਸਿੰਘ, ਬੱਬੂ ਸਿੰਘ, ਰਜਨੀ ਬਾਲਾ, ਸੰਯੁਕਤ ਕੁਮਾਰ, ਤਰਸੇਮ ਲਾਲ, ਮਨਪ੍ਰੀਤ ਸਿੰਘ ਗਗਨਦੀਪ ਸਿੰਘ ਦਿਨੇਸ਼ ਕੁਮਾਰ ਕੁਲਦੀਪ ਸਿੰਘ, ਦਲਵਿੰਦਰ ਸਿੰਘ ਰੇਸ਼ਮ ਸਿੰਘ, ਤਰਸੇਮ ਸਿੰਘ, ਸ਼ਰਨਜੀਤ ਸਿੰਘ, ਅਨੂਪ ਸਿੰਘ, ਰਾਜੂ ਸਿੰਘ ਆਦਿ ਅਧਿਆਪਕ ਸਾਥੀ ਹਾਜ਼ਿਰ ਸਨ।