ਗੜ੍ਹਸ਼ੰਕਰ- 10 ਦਸੰਬਰ ਨੂੰ ਸਾਇੰਸ ਅਤੇ ਗਣਿਤ ਮੇਲਾ ਅਤੇ 11 ਦਸੰਬਰ ਨੂੰ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਮੇਲਾ ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਵਿਖੇ ਸਕੂਲ ਇੰਚਾਰਜ ਸ੍ਰੀ ਮਤੀ ਪਰਵਿੰਦਰ ਕੌਰ, ਸਾਇੰਸ ਮਾਸਟਰ ਸ਼੍ਰੀ ਤੇਜਪਾਲ, ਗਣਿਤ ਮਾਸਟਰ ਸ਼੍ਰੀ ਕੁਸ਼ਲ ਸਿੰਘ ਅਤੇ ਸ੍ਰੀ ਮਤੀ ਨਵਜੋਤ, ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਅਧਿਆਪਕ ਸ਼੍ਰੀ ਮਤੀ ਜਸਵੀਰ ਕੌਰ ਅਤੇ ਸ਼੍ਰੀ ਮਤੀ ਅਨੀਤਾ ਖੁੱਤਨ ਵਲੋ ਕਰਵਾਇਆ ਗਿਆ ਹੈ| ਇਸ ਮੇਲੇ ਵਿਚ ਲਗਭਗ ਸਾਰੇ ਬੱਚਿਆਂ ਨੇ ਭਾਗ ਲਿਆ|
ਇਸ ਮੇਲੇ ਦੋਰਾਨ ਸ੍ਰੀ ਅਨੁਪਮ ਕੁਮਾਰ ਸ਼ਰਮਾ BRC ਅਤੇ ਸ਼੍ਰੀ ਰਾਮ ਸਰੂਪ BRC ਗਣਿਤ ਨੇ ਵਿਸ਼ੇਸ਼ ਤੌਰ ਤੇ ਵਿਜ਼ਿਟ ਕੀਤੀ ਉਹਨਾਂ ਨੇ ਬੱਚਿਆ ਨੂੰ ਇਹਨਾਂ ਮੇਲਿਆਂ ਤੋਂ ਵੱਧ ਤੋਂ ਵੱਧ ਜਾਣਕਾਰੀ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ।
ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਵਿਖੇ ਗਣਿਤ, ਸਮਾਜਿਕ ਸਿੱਖਿਆ,ਅਗਰੇਜੀ ਅਤੇ ਸਾਇੰਸ ਵਿਸ਼ਿਆਂ ਦਾ ਮੇਲਾ ਲਗਾਇਆ
