ਪਟਿਆਲਾ, 5 ਨਵੰਬਰ: ਸਥਾਨਕ ਜੈ ਵਿੱਦਿਆ ਨਗਰ ਕਰਹੇੜੀ ਦੇ ਧਰਮਿੰਦਰਪਾਲ ਸਿੰਘ ਨੇ ਥਾਣਾ ਤ੍ਰਿਪੜੀ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਦੋ ਔਰਤਾਂ ਸਮੇਤ ਤਿੰਨ ਵਿਅਕਤੀਆਂ ਨੇ ਮਿਲੀ ਭੁਗਤ ਕਰਕੇ ਉਸਨੂੰ ਅਜਿਹਾ ਮਕਾਨ (ਜੈ ਵਿੱਦਿਆ ਨਗਰ ਦੀ ਗਲੀ ਨੰਬਰ 2 ਸਥਿਤ) ਵੇਚ ਦਿੱਤਾ ਜਿਸਦੀ ਰਜਿਸਟਰੀ ਪਹਿਲਾਂ ਹੀ ਕਿਸੇ ਹੋਰ ਵਿਅਕਤੀ ਦੇ ਨਾਂ ਹੋਈ ਪਈ ਸੀ। ਕਥਿਤ ਦੋਸ਼ੀਆਂ ਵਜੋਂ ਜਿਨ੍ਹਾਂ ਵਿਅਕਤੀਆਂ ਦੇ ਨਾਂ ਐੱਫ ਆਈ ਆਰ, ਨੰਬਰ 367 ਵਿੱਚ ਦਰਜ ਕੀਤੇ ਗਏ ਹਨ, ਉਨ੍ਹਾਂ ਵਿੱਚ ਅਰਬਨ ਅਸਟੇਟ ਫੇਜ਼ 3 ਦੀ ਇੰਦਰਜੀਤ ਕੌਰ, ਸਨੌਰ ਦੀ ਮਨਜੀਤ ਕੌਰ ਤੇ ਸਨੌਰ ਦਾ ਹੀ ਪ੍ਰਾਪਰਟੀ ਡੀਲਰ ਇਕਬਾਲ ਸਿੰਘ ਸ਼ਾਮਲ ਹੈ। ਪੁਲਿਸ ਨੇ ਆਈ ਪੀ ਸੀ ਦੀ ਧਾਰਾ 367, 420, 465, 467, 468, 471 ਤੇ 120-ਬੀ ਤਹਿਤ ਮਾਮਲਾ ਦਰਜ ਕੀਤਾ ਹੈ। ਇੱਕ ਹੋਰ ਮਾਮਲੇ ਵਿੱਚ ਥਾਣਾ ਕੋਤਵਾਲੀ ਦੇ ਏ ਐਸ ਆਈ ਪੂਰਨ ਸਿੰਘ ਦੇ ਉਨ੍ਹਾਂ ਦੇ ਨਾਲ ਦੀ ਪੁਲਿਸ ਟੀਮ ਨੇ  ਦੇਵੀਗੜ੍ਹ ਰੋਡ (ਛੋਟੀ ਨਦੀ ਨੇੜੇ) 'ਤੇ ਸ਼ੱਕ ਪੈਣ 'ਤੇ ਜਦੋਂ ਅਸ਼ੋਕ ਕੁਮਾਰ ਨਾਮੀਂ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 170 ਨਸ਼ੀਲੀਆਂ ਗੋਲੀਆਂ ਅਤੇ 70 ਗ੍ਰਾਮ ਅਫ਼ੀਮ ਬ੍ਰਾਮਦ ਕੀਤੀ। ਕਥਿਤ ਦੋਸ਼ੀ ਚੀਕਾ (ਹਰਿਆਣਾ) ਦਾ ਦੱਸਿਆ ਜਾ ਰਿਹਾ ਹੈ। ਉਸ ਵਿਰੁੱਧ ਐਨ ਡੀ ਪੀ ਐਸ ਦੀ ਧਾਰਾ 18, 22, /61/85 ਹੇਠ ਮਾਮਲਾ ਦਰਜ ਕੀਤਾ ਗਿਆ ਹੈ।