ਐਸ ਏ ਐਸ ਨਗਰ, 5 ਮਾਰਚ- ਚੰਡੀਗੜ੍ਹ ਗਰੁੱਪ ਆਫ ਕਾਲਜਿਜ਼, ਮੁਹਾਲੀ, ਝੰਜੇੜੀ ਨੇ ਭਾਰਤ ਵਿਚ ਸਭ ਤੋਂ ਵੱਡਾ ਹਿਊਮਨ ਫਾਰਮੇਸ਼ਨ ਆਉਟਲਾਈਨ ਆਫ ਐਨ ਇਨਕਿਉਬੇਟਰ ਲੋਗੋ ਬਣਾਇਆ ਹੈ। ਕਾਲਜ ਦੇ 6,965 ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਅਤੇ ਉਮੀਦਵਾਰ ਉੱਦਮੀਆਂ ਨੇ ਇਕੱਠੇ ਹੋ ਕੇ ਇਹ ਉਪਲਬਧੀ ਹਾਸਲ ਕੀਤੀ, ਜਿਸ ਨੂੰ 1 ਘੰਟਾ, 37 ਮਿੰਟ ਅਤੇ 43 ਸਕਿੰਟ ਵਿਚ ਪੂਰਾ ਕੀਤਾ ਗਿਆ।
ਸੀ ਜੀ ਸੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਕਿਹਾ ਕਿ ਸੀ ਜੀ ਸੀ ਵਿਚ ਅਸੀਂ ਸਿਰਫ਼ ਸਿੱਖਿਆ ਨਹੀਂ ਦਿੰਦੇ, ਬਲਕਿ ਦੂਰ ਅੰਦੇਸ਼ੀ ਵਾਲੇ ਵਿਦਿਆਰਥੀ ਤਿਆਰ ਕਰਦੇ ਹਾਂ।
ਸੀ ਜੀ ਸੀ ਮੁਹਾਲੀ ਦੇ 6,965 ਵਿਦਿਆਰਥੀਆਂ ਨੇ ਇਕੱਠੇ ਹੋ ਕੇ ਦੇਸ਼ ਦੇ ਸਭ ਤੋਂ ਵੱਡੇ ਹਿਊਮਨ ਇਨਕਿਉਬੇਟਰ ਲੋਗੋ ਫਾਰਮੇਸ਼ਨ ਦਾ ਰਿਕਾਰਡ ਬਣਾਇਆ
