ਹੁਸ਼ਿਆਰਪੁਰ:- ਸ੍ਰੀ ਗੁਰੂ ਤੇਗ ਬਹਾਦੁਰ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਾਰ ਸੇਵਾ ਸੰਤ ਬਾਬਾ ਨਿਧਾਨ ਸਿੰਘ ਜੀ ਹਜ਼ੂਰ ਸਾਹਿਬ ਵਾਲਿਆਂ ਵਲੋਂ ਸੰਪਰਦਾ ਦੇ ਸੰਤ ਬਾਬਾ ਨਰਿੰਦਰ ਸਿੰਘ ਜੀ ਅਤੇ ਬਾਬਾ ਬਲਵਿੰਦਰ ਸਿੰਘ ਜੀ ਹੋਰਾਂ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਗੁਰਦੁਆਰਾ ਸ਼ਹੀਦੀ ਬਾਗ ਵਿਖੇ ਲਗਾਏ ਜਾ ਰਹੇ ਲੰਗਰਾਂ ਲਈ ਮੀਰੀ ਪੀਰੀ ਸਪੋਰਟਸ ਕਲੱਬ ਦੇ ਐਨ ਆਰ ਆਈ ਵੀਰਾਂ ਵੱਲੋਂ 31 ਟੀਨ ਰਿਫਾਇੰਡ ਤੇਲ ਦੇ ਜਥੇਦਾਰ ਇਕਬਾਲ ਸਿੰਘ ਖੇੜਾ ਅਮਰਜੀਤ ਸਿੰਘ ਰਾਜਾ ਜਾਂਗਲੀਵਾਲ, ਰਣਜੋਧ ਸਿੰਘ ਨਡਾਲੋਂ ਦੇ ਸਪੁਰਦ ਕੀਤੇ।
ਇਸ ਮੌਕੇ ਜਥੇਦਾਰ ਇਕਬਾਲ ਸਿੰਘ ਖੇੜਾ ਨੇ ਦੱਸਿਆ ਕਿ ਇਹਨਾਂ ਸ਼ਤਾਬਦੀ ਸਮਾਗਮਾਂ ਦੇ ਲੰਗਰਾਂ ਲਈ ਮਹਾਂਪੁਰਖਾਂ ਵਲੋਂ ਸਾਡੇ ਇਲਾਕੇ ਨੂੰ 1000 ਟੀਨ ਰਿਫਾਇੰਡ ਦੀ ਸੇਵਾ ਲਗਾਈ ਗਈ ਹੈ। ਤੇ ਸੰਗਤਾਂ ਦੇ ਸਹਿਯੋਗ ਨਾਲ ਇਹ ਸੇਵਾ ਪੂਰੀ ਕਰ ਲਈ ਜਾਵੇਗੀ। ਹੋਰਾਂ ਤੋਂ ਇਲਾਵਾ ਸਰਦਾਰ ਮੇਜਰ ਸਿੰਘ ਸਹੋਤਾ ਸੁਖਵਿੰਦਰ ਸਿੰਘ ਗਿੱਲ ਹਰਜਿੰਦਰ ਸਿੰਘ ਖ਼ਾਲਸਾ ਪ੍ਰਧਾਨ ਗੁਰਦੁਆਰਾ ਅਰਾਮਸਰ ਸਾਹਿਬ ਕਸ਼ਮੀਰ ਸਿੰਘ ਸਹੋਤਾ ਸਰਬਜੀਤ ਸਿੰਘ ਸਹੋਤਾ ਸੁਖਜਿੰਦਰ ਸਿੰਘ ਖ਼ਾਲਸਾ ਪ੍ਰਧਾਨ ਕੋਆਪ੍ਰੇਟਿਵ ਬੈਂਕ ਹਰਵਿੰਦਰ ਸਿੰਘ ਪੂਨੀਆਂ ਵਾਈਸ ਪ੍ਰਧਾਨ ਕੋਆਪ੍ਰੇਟਿਵ ਬੈਂਕ ਸ਼ੀਨ ਪਰਮਾਰ ਨਡਾਲੋਂ ਆਦਿ ਹਾਜ਼ਰ ਸਨ।
ਸ਼ਤਾਬਦੀ ਤੇ ਲਗਾਏ ਜਾ ਰਹੇ ਲੰਗਰ ਲਈ 31 ਟੀਨ ਰਿਫਾਇੰਡ ਦਿੱਤੇ ਗਏ
