ਹੁਸ਼ਿਆਰਪੁਰ:- ਬਾਬਾ ਜੀ ਦੋ ਗੁੱਤਾਂ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ 12ਵਾਂ ਗੋਲਡ ਕੱਪ  ਕੁਸ਼ਤੀ ਦੰਗਲ ਹਰ ਸਾਲ ਦੀ  ਤਰ੍ਹਾਂ 31 ਜਨਵਰੀ ਤੋਂ 1 ਫਰਵਰੀ ਤੱਕ ਡੇਰਾ ਬਾਬਾ ਦੋ ਗੁੱਤਾਂ ਵਾਲੇ ਪਿੰਡ ਭੁੱਲੇਵਾਲ ਗੁੱਜਰਾਂ (ਮਾਹਿਲਪੁਰ) ਵਿਖੇ ਕਰਵਾਇਆ ਗਿਆ। ਕੁਸ਼ਤੀ ਦੰਗਲ ਦੇ ਉਦਘਾਟਨ ਦੀ ਰਸਮ ਮੁੱਖ ਸੇਵਾਦਾਰਾ ਬਾਬਾ ਮਦਨ ਲਾਲ ਵਲੋਂ ਆਪਣੇ ਕਰ ਕਮਲਾਂ ਨਾਲ ਰਿਬਨ ਕੱਟ ਕੇ ਨਿਭਾਈ ਗਈ। 
ਕੁਸ਼ਤੀ ਦੰਗਲ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਬਲਜੀਤ ਸਿੰਘ ਬਿਲਨ (ਰਾਏਪੁਰ ਡੱਬਾ), ਪਹਿਲਵਾਨ ਹਰਜੀਤ ਸਿੰਘ (ਮਹਾਂਭਾਰਤ ਕੇਸਰੀ, ਰਾਏਪੁਰ ਡੱਬਾ) ਤੋਂ ਇਲਾਵਾ ਇਸ ਦੰਗਲ ਦੇ ਡਾਇਰੈਕਟਰ ਤੇ ਸਾਬਕਾ ਨੈਸ਼ਨਲ ਕੁਸ਼ਤੀ ਕੋਚ ਪੀ.ਆਰ. ਸੋਂਧੀ ਨੇ ਦੱਸਿਆ ਕਿ 85+ ਭਾਰ ਵਰਗ ਵਿਚ ਰੁਸਤਮ-ਏ-ਹਿੰਦ ਗੋਲਡ ਕੱਪ ਪਹਿਲਵਾਨ ਵਿੱਕੀ ਮਿਰਚਪੁਰ ਨੇ ਪੁਸ਼ਪਿੰਦਰ ਆਲਮਗੀਰ ਨੇਵੀ ਨੂੰ ਹਰਾ ਕੇ ਜਿੱਤਿਆ। 85 ਕਿਲੋ ਭਾਰ ਵਰਗ ਵਿਚ ਸਚਿਨ ਮੋਰ ਮਿਰਚਪੁਰ ਨੇ ਕਰਨਵੀਰ ਫਗਵਾੜਾ ਨੂੰ ਹਰਾਇਆ। 
70 ਕਿਲੋ ਭਾਰ ਵਰਗ ਵਿਚ ਪਹਿਲਵਾਨ ਮੋਹਿਤ ਹਰਿਆਣਾ ਨੇ ਅਨੁਜ ਮਿਰਚੀਪੁਰ ਨੂੰ ਸ਼ਿਕਸਤ ਦਿੱਤੀ। ਇਸੇ ਤਰ੍ਹਾਂ ਲੜਕੀਆਂ ਦੇ 60+ ਕਿਲੋ ਭਾਰ ਵਰਗ ਮੁਕਾਬਲੇ ਵਿੱਚ ਮਾਨਸੀ ਮਿਰਚੀਪੁਰ ਨੇ ਗਰਿਮਾ ਮਿਰਚੀਪੁਰ ਨੂੰ ਹਰਾ ਕੇ ਰੁਸਤਮ-ਏ-ਹਿੰਦ ਗੋਲਡ ਕੱਪ ਆਪਣੇ ਨਾਮ ਕੀਤਾ। 60 ਕਿਲੋ ਭਾਰ ਵਰਗ ਸਿਤਾਰਾ-ਏ-ਹਿੰਦ ਮੁਕਾਬਲੇ ਵਿੱਚ ਆਰਤੀ ਰੋਹਤਕ ਨੇ ਸੁਮਨਪ੍ਰੀਤ ਜਲੰਧਰ ਨੂੰ ਹਰਾਇਆ।  ਪੰਜਾਬ ਬਾਲ ਕੇਸਰੀ ਦਾ ਖਿਤਾਬ ਉਦੈ ਪ੍ਰਤਾਪ ਬਿਲਨ ਕਨੇਡਾ ਨੇ ਗੁਰਏਕਮ ਪਟਿਆਲਾ ਨੂੰ ਹਰਾ ਕੇ ਆਪਣੇ ਨਾਮ ਕੀਤਾ।
 ਲੜਕੀਆਂ ਦੇ ਪੰਜਾਬ ਬਾਲ ਕੇਸਰੀ ਮੁਕਾਬਲੇ ਵਿਚ ਕਨਕ ਜਲੰਧਰ ਨੇ ਰਾਜਵੀਰ ਜਲੰਧਰ ਨੂੰ ਮਾਤ ਦਿੱਤੀ। ਟਾਈਟਲ ਜਿੱਤਣ ਵਾਲੇ ਪਹਿਲਵਾਨਾਂ ਨੂੰ ਨਗਦ ਰਾਸ਼ੀ, ਟੈਗ ਤੇ ਗੁਰਜ ਨਾਲ ਨਵਾਜਿਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸੰਤ ਬਾਬਾ ਅਮਰੀਕ ਸਿੰਘ ਮਨੰਨਹਾਣਾ ਨੇ ਪ੍ਰਬਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। 
ਸਮਾਗਮ ਦੌਰਾਨ ਸੰਤ ਬਾਬਾ ਅਮਰੀਕ ਸਿੰਘ ਤੋਂ ਇਲਾਵਾ ਸਲਵਿੰਦਰ ਸਿੰਘ ਛਿੰਦਾ ਪੱਟੀ ਰੁਸਤਮ-ਏ-ਪੰਜਾਬ ਮੰਨਣਹਾਣਾ, ਸੰਜੇ ਦਈਆ ਅਰਜੁਨ ਅਵਾਰਡੀ, ਰਵਿੰਦਰ ਨਾਥ ਨੈਸ਼ਨਲ ਗੇਮਜ਼ ਲਾਹੌਰ ਚੈਂਪੀਅਨ 1985, ਬੁੱਧ ਸਿੰਘ ਭੰਗੂ ਪਹਿਲਵਾਨ, ਸਿਲਵਰ ਮੈਡਲ ਫਸਟ ਏਸ਼ੀਅਨ ਚੈਂਪੀਅਨਸ਼ਿਪ 1979, ਗੁਰਮੁਖ ਸਿੰਘ ਪਹਿਲਵਾਨ ਬ੍ਰਾਂਜ ਮੈਡਲ ਏਸ਼ੀਅਨ ਗੇਮਜ਼ 1986, ਜਗਜੀਤ ਸਿੰਘ ਭੋਲਾ ਪਹਿਲਵਾਨ ਭਾਰਤ ਕੇਸਰੀ ਮੰਨਣਹਾਣਾ ਏਸ਼ੀਅਨ ਚੈਂਪੀਅਨਸ਼ਿਪ ਮੈਡਲ 1999 ਤੇਹਰਾਨ, ਪਹਿਲਾਵਾਨ ਸਤੀਸ਼ ਕੁਮਾਰ ਡੀ.ਐਸ.ਪੀ. ਸਿਤਾਰਾ-ਏ-ਹਿੰਦ ਮੰਨਣਹਾਣਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। 
ਸਾਬਕਾ ਓਲੰਪਿਕ ਕੋਚ ਪੀ.ਆਰ. ਸੌਂਧੀ ਨੇ ਦੱਸਿਆ ਕਿ ਐਨ.ਆਰ.ਆਈ. ਪੰਜਾਬ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਵਲੋਂ ਜਿਹੜੇ ਐਨ.ਆਰ.ਆਈ. ਪਹਿਲਵਾਨ ਬਾਹਰੋਂ ਆ ਕੇ ਕੁਸ਼ਤੀਆਂ ਕਰਵਾਉਂਦੇ ਹਨ, ਉਹਨਾਂ ਨੂੰ ਹਰੇਕ ਸਾਲ ਸਨਮਾਨਤ ਕੀਤਾ ਜਾਵੇਗਾ। ਇਸੇ ਲੜੀ ਤਹਿਤ ਅੱਜ ਮਹਾਭਾਰਤ ਕੇਸਰੀ ਪਹਿਲਵਾਨ ਹਰਜੀਤ ਸਿੰਘ ਬਿਲਨ ਕਨੇਡਾ ਨੂੰ ਸਨਮਾਨਤ ਕੀਤਾ ਗਿਆ। 
ਇਸ ਮੌਕੇ ਪਰਮਜੀਤ ਸਿੰਘ ਪੰਮਾ, ਅਮਰੀਕ ਸਿੰਘ ਅੰਤਰਰਾਸ਼ਟਰੀ ਪਹਿਲਵਾਨ, ਜਗਵੀਰ ਕੋਚ, ਗੁਰਪ੍ਰੀਤ ਕੌਰ ਕੋਚ, ਸ਼ਿਵ ਕੋਚ, ਰਾਜਿੰਦਰ ਸਿੰਘ ਕੋਚ ਹੁਸ਼ਿਆਰਪੁਰ, ਬੀਰਾ ਰਾਏਪੁਰ ਡੱਬਾ ਕੋਚ, ਰਾਕੇਸ਼ ਕੋਚ, ਅਬਦੁਲ ਸੱਤਾਰ ਕੋਚ, ਜਤਿਨ ਸ਼ੁਕਲਾ, ਸਾਜਨ ਰਾਜਪੂਤ, ਜਸਪ੍ਰੀਤ ਚੰਨੀ, ਪਹਿਲਵਾਨ ਸੰਜੇ ਕੁਮਾਰ ਅਰਜੁਨ ਅਵਾਰਡੀ, ਰਮੇਸ਼ ਗੁਲੀਆ ਅਰਜੁਨ ਅਵਾਰਡੀ, ਅਸ਼ੋਕ ਗਰਗ ਅਰਜੁਨ ਅਵਾਰਡੀ, ਜੈ ਭਗਵਾਨ ਅੰਤਰਾਸ਼ਟਰੀ ਪਹਿਲਵਾਨ, ਮੇਜਰ ਸਿੰਘ ਘੁੰਗਰਾਣਾ, ਮਲਕੀਤ ਸਿੰਘ ਰਿਟਾ. ਐਸ.ਪੀ. ਅਤੇ ਪੰਜਾਬ ਰੈਸਲਿਗ ਅੇਸੋਸੀਏਸ਼ਨ ਦੇ ਜਿਲ੍ਹਾ ਸਕੱਤਰ  ਰੀਤ ਪ੍ਰੀਤ ਪਾਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਕੁਸ਼ਤੀ ਪ੍ਰੇਮੀ ਹਾਜਰ ਸਨ।